ਕੋਰੋਨਾ ਦੀ ਦਹਿਸ਼ਤ : ਦੇਸ਼ਭਰ ''ਚ 22 ਟਰੇਨਾਂ ਰੱਦ

03/17/2020 7:57:14 PM

ਨਵੀਂ ਦਿੱਲੀ — ਕੋਰੋਨਾ ਵਾਇਰਸ ਤੋਂ ਬਚਣ ਲਈ ਸਕੂਲ ਕਾਲਜ ਬੰਦ ਕਰ ਦਿੱਤੇ ਗਏ ਹਨ। ਸਰਕਾਰੀ ਦਫਤਰਾਂ ਲਈ ਐਡਾਇਜ਼ਰੀ ਜਾਰੀ ਕੀਤੀ ਗਈ ਹੈ। ਲੋਕ ਘਰਾਂ ਤੋਂ ਬਹੁਤ ਘੱਟ ਬਾਹਰ ਨਿਕਲ ਰਹੇ ਹਨ। ਬਹੁਤ ਸਾਰੀਆਂ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਦੀ ਸਹੂਲਤ ਮੁਹੱਈਆ ਕਰਵਾ ਰਹੀਆਂ ਹਨ। ਲਿਹਾਜ਼ਾ ਲੋਕ ਜਨਤਕ ਆਵਾਜਾਈ ਦਾ ਇਸਤੇਮਾਲ ਵੀ ਘੱਟ ਕਰ ਰਹੇ ਹਨ।

ਇਸ ਦਾ ਅਸਰ ਮੰਗਲਵਾਰ ਨੂੰ ਟਰੇਨਾਂ ਦੇ ਸੰਚਾਲਨ 'ਤੇ ਵੀ ਨਜ਼ਰ ਆਇਆ। ਸਮਾਚਾਰ ਏਜੰਸੀ ਏ.ਐੱਨ.ਆਈ. ਮੁਤਾਬਕ ਕੋਰੋਨਾ ਵਾਇਰਸ ਅਤੇ ਯਾਤਰੀਆਂ ਦੀ ਕਮੀ ਦੇ ਚੱਲਦੇ ਮੱਧ ਰੇਲਵੇ ਨੇ 22 ਟਰੇਨਾਂ ਨੂੰ 31 ਮਾਰਚ ਤਕ ਰੱਦ ਕਰ ਦਿੱਤਾ। ਮੱਧ ਰੇਲਵੇ ਵੱਲੋਂ ਜਾਰੀ ਬਿਆਨ ਮੁਤਾਬਕ ਯਾਤਰੀਆਂ ਦੀ ਕਮੀ ਦੀ ਵਜ੍ਹਾ ਨਾਲ 22 ਟਰੇਨਾਂ ਨੂੰ 17-31 ਮਾਰਚ ਤਕ ਰੱਦ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਭਾਰਤੀ ਰੇਲਵੇ ਨੇ ਪਲੇਟ ਫਾਰਮ ਟਿਕਟ ਦੀ ਕੀਮਤ ਵਧਾਉਣ ਦਾ ਫੈਸਲਾ ਕੀਤਾ ਸੀ। ਹਾਲਾਂਕਿ ਰੇਲਵੇ ਨੇ ਟਰੇਨਾਂ ਨੂੰ ਕੈਂਸਲ ਕਰਦੇ ਹੋਏ ਇਹ ਸਾਫ ਨਹੀਂ ਕੀਤਾ ਹੈ ਕਿ ਟਰੇਨਾਂ 'ਚ ਲੋਕਾਂ ਦੀ ਆਵਾਜਾਈ ਕਿਉਂ ਘੱਟ ਹੋਈ ਹੈ।

ਰੇਲਵੇ ਨੇ 6 ਡਿਵੀਜ਼ਨਾਂ ਦੇ ਸਟੇਸ਼ਨਾਂ ਲਈ ਪਲੇਟ ਫਾਰਮ ਟਿਕਟ ਦੀ ਕੀਮਤ 10 ਰੁਪਏ ਤੋਂ ਵਧਾ ਕੇ 50 ਰੁਪਏ ਕਰ ਦਿੱਤਾ ਤਾਂਕਿ ਸਟੇਸ਼ਨ 'ਤੇ ਭੀੜ੍ਹ ਨਾ ਹੋਵੇ। ਰੇਲਵੇ ਅਧਿਕਾਰੀਆਂ ਮੁਚਾਬਕ ਮੁੰਬਈ, ਵਡੋਦਰਾਂ, ਅਹਿਮਦਾਬਾਦ, ਰਤਲਾਮ, ਰਾਜਕੋਟ, ਭਾਵਨਗਰ ਡਿਵੀਜ਼ਨ ਦੇ ਰੇਲਵੇ ਸਟੇਸ਼ਨਾਂ 'ਤੇ ਹੁਣ 10 ਦੀ ਥਾਂ 50 ਰੁਪਏ 'ਚ ਪਲੇਟ ਫਾਰਮ ਟਿਕਟ ਮਿਲਣਗੇ ਤਾਂਕਿ ਸਟੇਸ਼ਨਾਂ 'ਤੇ ਵਾਧੂ ਭੀੜ੍ਹ ਨਾ ਹੋਵੇ। ਪਲੇਟ ਫਾਰਮ ਟਿਕਟ ਦੀਆਂ ਕੀਮਤਾਂ 'ਚ ਵਾਧਾ ਸੋਮਵਾਰ ਅੱਧੀ ਰਾਤ ਤੋਂ ਲਾਗੂ ਹੈ।


Inder Prajapati

Content Editor

Related News