ਕੇਂਦਰੀ ਮੰਤਰੀ ਨਿਸ਼ੀਥ ਪ੍ਰਮਾਣਿਕ ​​ ਦੀ ਕਾਰ ’ਤੇ ਬੰਗਾਲ ’ਚ ਪਥਰਾਅ

Sunday, Feb 26, 2023 - 12:45 PM (IST)

ਕੇਂਦਰੀ ਮੰਤਰੀ ਨਿਸ਼ੀਥ ਪ੍ਰਮਾਣਿਕ ​​ ਦੀ ਕਾਰ ’ਤੇ ਬੰਗਾਲ ’ਚ ਪਥਰਾਅ

ਕੋਲਕਾਤਾ (ਭਾਸ਼ਾ)- ਕੇਂਦਰੀ ਗ੍ਰਹਿ ਰਾਜ ਮੰਤਰੀ ਨਿਸ਼ੀਥ ਪ੍ਰਮਾਣਿਕ ​​ਨੇ ਸ਼ਨੀਵਾਰ ਦੋਸ਼ ਲਾਇਆ ਕਿ ਪੱਛਮੀ ਬੰਗਾਲ ਦੇ ਕੂਚ ਬਿਹਾਰ ਜ਼ਿਲੇ ਦੇ ਦਿਨਹਾਟਾ ਵਿਖੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਸਮਰਥਕਾਂ ਨੇ ਉਨ੍ਹਾਂ ਦੀ ਕਾਰ ’ਤੇ ਪਥਰਾਅ ਕੀਤਾ, ਜਿਸ ਵਿਚ ਉਹ ਖੁੱਦ ਬੈਠੇ ਹੋਏ ਸਨ। ਪੱਥਰਬਾਜ਼ੀ ਕਾਰਨ ਕਾਰ ਦਾ ਅਗਲਾ ਸ਼ੀਸ਼ਾ ਟੁੱਟ ਗਿਆ। ਉਨ੍ਹਾਂ ਨੂੰ ਕਾਲੇ ਝੰਡੇ ਵੀ ਦਿਖਾਏ ਗਏ।

ਪ੍ਰਮਾਨਿਕ ਨੇ ਕਿਹਾ ਕਿ ਪੁਲਸ ਸਿਰਫ ਦਰਸ਼ਕ ਬਣੀ ਰਹੀ। ਹਿੰਸਾ ਦੇ ਦੋਸ਼ੀਆਂ ਦਾ ਉਹ ਬਚਾਅ ਕਰ ਰਹੀ ਹੈ। ਨਿਸ਼ੀਥ ਪ੍ਰਮਾਣਿਕ ​​ਨੇ ਦੋਸ਼ ਲਾਇਆ ਕਿ ਤ੍ਰਿਣਮੂਲ ਬਦਮਾਸ਼ਾਂ ਨੂੰ ਪਨਾਹ ਦੇ ਰਹੀ ਹੈ।

ਦੂਜੇ ਪਾਸੇ ਤ੍ਰਿਣਮੂਲ ਕਾਂਗਰਸ ਦੇ ਨੇਤਾ ਜੈਪ੍ਰਕਾਸ਼ ਮਜੂਮਦਾਰ ਨੇ ਇਸ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਦਲੀਪ ਘੋਸ਼ ਅਤੇ ਸ਼ੁਭੇਂਦੂ ਅਧਿਕਾਰੀ ਵਰਗੇ ਭਾਜਪਾ ਨੇਤਾ ਪੱਛਮੀ ਬੰਗਾਲ 'ਚ ਸ਼ਾਂਤੀ ਭੰਗ ਕਰਨ ਲਈ ਭਗਵਾ ਪਾਰਟੀ ਦੇ ਵਰਕਰਾਂ ਨੂੰ ਭੜਕਾ ਰਹੇ ਹਨ।


author

Rakesh

Content Editor

Related News