ਕੇਂਦਰ ਸਰਕਾਰ ਨੇ ਕੀਤਾ ਫੈਸਲਾ, 12 ਲੱਖ ਕਰੋੜ ਰੁਪਏ ਲਵੇਗੀ ਉਧਾਰ

05/09/2020 5:24:06 PM

ਨਵੀਂ ਦਿੱਲੀ-ਸਰਕਾਰ ਨੇ 2020-21 ਦੇ ਆਪਣੇ ਉਧਾਰ ਲੈਣ ਦਾ ਪ੍ਰੋਗਰਾਮ ਨੂੰ 53.85 ਫੀਸਦੀ ਵਧਾ ਕੇ 12 ਲੱਖ ਕਰੋੜ ਰੁਪਏ ਕਰ ਦਿੱਤਾ ਹੈ, ਜੋ ਪਹਿਲਾਂ 7.8 ਲੱਖ ਕਰੋੜ ਰੁਪਏ ਅਨੁਮਾਨਿਤ ਸੀ। ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਕੇਂਦਰ ਸਰਕਾਰ ਕੋਵਿਡ-19 ਦੇ ਕਾਰਨ ਪੈਦਾ ਹੋਣ ਵਾਲੀ ਮੰਦੀ 'ਤੇ ਕਾਬੂ ਪਾਉਣ ਲਈ ਜਲਦੀ ਵੱਡਾ ਵਿੱਤੀ ਪੈਕੇਜ ਦੇਣ ਦੀ ਯੋਜਨਾ ਬਣਾ ਰਹੀ ਹੈ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ) ਨੇ ਆਪਣੀ ਵੈੱਬਸਾਈਟ 'ਤੇ ਇਕ ਬਿਆਨ 'ਚ ਕਿਹਾ ਹੈ, "ਉਧਾਰੀ 'ਚ ਇਹ ਵਾਧਾ ਕੋਵਿਡ-19 ਦੇ ਕਾਰਨ ਜਰੂਰੀ ਹੋ ਗਿਆ ਹੈ।"

ਸੋਸ਼ਧਿਤ ਕੈਲੰਡਰ ਤੋਂ ਪਤਾ ਲੱਗਦਾ ਹੈ ਕਿ ਹਰ ਮਹੀਨੇ 1.2 ਲੱਖ ਕਰੋੜ ਰੁਪਏ ਦੀ ਉਧਾਰੀ ਲਈ ਜਾਵੇਗੀ। ਦੋ ਸਾਲ ਅਤੇ ਇਸ ਤੋਂ ਜ਼ਿਆਦਾ ਮਿਆਦ ਪੂਰੀ ਹੋਣ ਦੇ ਨਾਲ ਸਾਰੇ ਕਰਜ਼ੇ ਦੀਆਂ ਸਕਿਓਰਿਟੀਜ਼ ਦੀ ਵਰਤੋਂ ਕੀਤੀ ਜਾਵੇਗੀ। ਸ਼ੁੱਕਰਵਾਰ ਨੂੰ ਬ੍ਰਾਂਡ ਦਾ ਪ੍ਰਤੀਫਲ ਕਾਫੀ ਘੱਟ ਗਿਆ। ਸਰਕਾਰ ਨੇ ਨਵੇਂ 10 ਸਾਲ ਬ੍ਰਾਂਡ ਨੂੰ 5.79 ਫੀਸਦੀ ਪ੍ਰਤੀਫਲ ਦਾ ਪੇਸ਼ ਕੀਤਾ । ਫਰਵਰੀ 2009 ਤੋਂ ਬਾਅਦ ਪਹਿਲੀ ਵਾਰ ਇਸ ਤਰ੍ਹਾਂ ਦੇ ਬ੍ਰਾਂਡ ਦਾ ਪ੍ਰਤੀਫਲ 6 ਫੀਸਦੀ ਤੋਂ ਹੇਠਾ ਆਇਆ ਹੈ। 10 ਸਾਲਾਂ ਬ੍ਰਾਂਡ 5.97 ਫੀਸਦੀ 'ਤੇ ਬੰਦ ਹੋਇਆ, ਜਦਕਿ ਵੀਰਵਾਰ ਨੂੰ ਇਹ 6.05 ਫੀਸਦੀ 'ਤੇ ਬੰਦ ਹੋਇਆ ਸੀ।

ਫਰਸਟ ਰੈਂਡ ਬੈਂਕ ਦੇ ਟ੍ਰੇਜਰੀ ਮੁਖੀ ਹਰਿਹਰ ਕ੍ਰਿਸ਼ਣਮੂਰਤੀ ਨੇ ਕਿਹਾ ਹੈ ਕਿ ਉਧਾਰੀ ਕੈਲੰਡਰ ਦਾ ਐਲਾਨ ਤੋਂ ਪਹਿਲਾਂ ਬ੍ਰਾਂਡ ਬਾਜ਼ਾਰ ਵਿਆਜ਼ ਦਰਾਂ 'ਚ ਅੱਗੇ ਹੋਰ ਕਟੌਤੀ ਨੂੰ ਲੈ ਕੇ ਉਤਸ਼ਾਹਿਤ ਸੀ ਪਰ ਕੈਲੰਡਰ ਤੋਂ ਸੰਕੇਤ ਮਿਲਦਾ ਹੈ ਕਿ ਜਲਦ ਹੀ ਭਾਰੀ ਪੈਕੇਜ ਆਉਣ ਵਾਲਾ ਹੈ।

ਮਾਹਰਾਂ ਨੇ ਕਿਹਾ ਹੈ ਕਿ ਸਰਕਾਰ ਸਸਤੀ ਦਰ 'ਤੇ ਉਧਾਰੀ ਜੁਟਾਉਣਾ ਚਾਹੁੰਦਾ ਹੈ ਪਰ ਆਰ.ਬੀ.ਆਈ. ਦੁਆਰਾ ਦਰਾਂ 'ਚ ਜ਼ਿਆਦਾ ਕਟੌਤੀ ਨਾ ਕਰਨ ਨਾਲ ਪ੍ਰਤੀਫਲ ਵਧ ਸਕਦਾ ਹੈ। ਇੰਡੀਆ ਰੇਟਿੰਗਸ ਐਂਡ ਰਿਸਰਚ 'ਚ ਐਸੋਸੀਏਟ ਡਾਇਰੈਕਟਰ ਸੌਮਜੀਤ ਨਿਯੋਗੀ ਨੇ ਕਿਹਾ, ਸਾਨੂੰ ਆਰ.ਬੀ.ਆਈ ਨਾਲ ਸਹਿਯੋਗ ਕਰਨ ਦੀ ਜਰੂਰਤ ਹੋਵੇਗੀ। ਜੇਕਰ ਦਰਾਂ 'ਚ ਕਟੌਤੀ ਨਹੀਂ ਹੁੰਦੀ ਹੈ ਤਾਂ ਉਧਾਰ ਲੈਣ ਵਾਲਿਆਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਹੋਵੇਗਾ। ਭਾਰਤੀ ਸਟੇਟ ਬੈਂਕ ਦੇ ਮੁੱਖ ਆਰਥਿਕ ਸਲਾਹਕਾਰ ਸੌਮਿਆ ਕਾਂਤੀ ਘੋਸ਼ ਅਨੁਸਾਰ ਕੇਂਦਰੀ ਬੈਂਕ ਨੂੰ ਬਿਨਾਂ ਕਿਸੇ ਜਮਾਨਤ ਦੇ ਰਿਵਰਸ ਰੀਪੋ ਅਤੇ ਟਰਮ ਰਿਵਰਸ ਰੀਪੋ ਚਲਾਉਣਾ ਚਾਹੀਦਾ ਹੈ।


Iqbalkaur

Content Editor

Related News