ਕੇਂਦਰ ਸਰਕਾਰ ਦਾ ਸ਼ਖਤ ਐਕਸ਼ਨ, ਬੰਬ ਦੀ ਫਰਜ਼ੀ ਕਾਲ ਨੂੰ ਲੈ ਕੇ ਜਾਰੀ ਹੋਈ ਐਡਵਾਈਜ਼ਰੀ

Saturday, Oct 26, 2024 - 11:09 PM (IST)

ਨੈਸ਼ਨਲ ਡੈਸਕ- ਹਾਲ ਹੀ 'ਚ ਉਡਾਣਾਂ ਨੂੰ ਮਿਲ ਰਹੀਆਂ ਬੰਬ ਦੀਆਂ ਧਮਕੀਆਂ ਦੇ ਚਲਦੇ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੀਕੀ ਮੰਤਰਾਲਾ ਨੇ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ। ਇਹ ਗਾਈਡਲਾਈਨ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਾਗੂ ਹੋਵੇਗੀ, ਤਾਂ ਜੋ ਉਹ ਅਜਿਹੀਆਂ ਧਮਕੀਆਂ ਦੀ ਸੂਚਨਾ ਜਲਦੀ ਹਟਾਏ ਅਤੇ ਸੁਰੱਖਿਆ ਏਜੰਸੀਆਂ ਨੂੰ ਸੂਚਿਤ ਕਰੇ। 

ਕੀ ਹੈ ਮਾਮਲਾ

ਮੰਤਰਾਲਾ ਨੇ ਕਿਹਾ ਹੈ ਕਿ ਪਿਛਲੇ ਕੁਝ ਦਿਨਾਂ 'ਚ ਭਾਰਤ 'ਚ ਕਈ ਏਅਰਲਾਈਨਜ਼ ਨੂੰ ਬੰਬ ਨਾਲ ਉਡਾਉਣ ਦੀਆਂ ਫਰਜ਼ੀ ਧਮਕੀਆਂ ਮਿਲੀਆਂ ਹਨ। ਇਹ ਧਮਕੀਆਂ ਯਾਤਰੀਆਂ ਅਤੇ ਸੁਰੱਖਿਆ ਏਜੰਸੀਆਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ, ਜਿਸ ਨਾਲ ਉਡਾਣਾਂ ਦਾ ਆਮ ਸੰਚਾਲਨ ਪ੍ਰਭਾਵਿਤ ਹੋ ਰਿਹਾ ਹੈ। 

ਫਰਜ਼ੀ ਧਮਕੀਆਂ ਦਾ ਖਤਰਾ

ਇਨ੍ਹਾਂ ਫਰਜ਼ੀ ਧਮਕੀਆਂ ਨਾਲ ਨਾ ਸਿਰਫ ਜਨਤਕ ਵਿਵਸਥਾ 'ਤੇ ਅਸਰ ਪਿਆ ਹੈ, ਸਗੋਂ ਇਹ ਸੂਬੇ ਦੀ ਸੁਰੱਖਿਆ ਲਈ ਵੀ ਖਤਰਾ ਬਣਦੀਆਂ ਹਨ। ਇਨ੍ਹਾਂ ਨਾਲ ਵੱਡੀ ਗਿਣਤੀ 'ਚ ਨਾਗਰਿਕ ਪ੍ਰਭਾਵਿਤ ਹੁੰਦੇ ਹਨ ਅਤੇ ਦੇਸ਼ ਦੀ ਆਰਥਿਕ ਸੁਰੱਖਿਆ ਵੀ ਅਸਥਿਰ ਹੁੰਦੀ ਹੈ। 

ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ 'ਫਾਰਵਰਡਿੰਗ/ਰੀ-ਸ਼ੇਅਰਿੰਗ' ਕਾਰਨ ਇਹ ਫਰਜ਼ੀ ਧਮਕੀਆਂ ਤੇਜ਼ੀ ਨਾਲ ਫੈਲ ਰਹੀਆਂ ਹਨ, ਜੋ ਕਿ ਗਲਤ ਸੂਚਨਾਵਾਂ 'ਤੇ ਆਧਾਰਿਤ ਹੁੰਦੀਆਂ ਹਨ। 

ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਜ਼ਿੰਮੇਵਾਰੀ

ਆਈ.ਟੀ. ਮੰਤਰਾਲਾ ਨੇ ਸਪਸ਼ਟ ਕੀਤਾ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਸੂਚਨਾ ਤਕਨੀਕੀ ਐਕਟ ਅਤੇ ਸੰਬੰਧਿਤ ਨਿਯਮਾਂ ਤਹਿਤ ਉਚਿਤ ਕਾਰਵਾਈ ਕਰਨੀ ਹੋਵੇਗੀ। ਉਨ੍ਹਾਂ ਨੇ ਕਿਸੇ ਵੀ ਗਲਤ ਜਾਣਕਾਰੀ ਨੂੰ ਤੁਰੰਤ ਹਟਾਉਣਾ ਹੋਵੇਗਾ, ਜੋ ਜਨਤਕ ਸੁਰੱਖਿਆ ਨੂੰ ਪ੍ਰਭਾਵਿਤ ਕਰਦੀ ਹੈ। 

ਜੇਕਰ ਸੋਸ਼ਲ ਮੀਡੀਆ ਪਲੇਟਫਾਰਮ ਇਸ ਜ਼ਿੰਮੇਵਾਰੀ ਦਾ ਪਾਲਨ ਨਹੀਂ ਕਰਦੇ ਤਾਂ ਉਨ੍ਹਾਂ 'ਤੇ ਕਾਨੂੰਨੀ ਕਾਰਵਾਈ ਹੋਵੇਗੀ। ਆਈਟੀ ਨਿਯਮਾਂ ਦੇ ਅਨੁਸਾਰ, ਜੇਕਰ ਉਹ ਗਲਤ ਜਾਣਕਾਰੀ ਨੂੰ ਹਟਾਉਣ ਵਿੱਚ ਅਸਫਲ ਰਹਿੰਦੇ ਹਨ, ਤਾਂ ਉਨ੍ਹਾਂ ਨੂੰ ਆਈਟੀ ਐਕਟ ਦੇ ਤਹਿਤ ਸਜ਼ਾ ਦਿੱਤੀ ਜਾ ਸਕਦੀ ਹੈ।


Rakesh

Content Editor

Related News