ਹੁਣ ਆਉਣਗੇ ਚਿੱਪ ਵਾਲੇ ਈ-ਪਾਸਪੋਰਟ, ਪਹਿਲਾਂ ਤੋਂ ਜ਼ਿਆਦਾ ਹੋਣਗੇ ਸੁਰੱਖਿਅਤ

06/25/2020 11:24:17 AM

ਨਵੀਂ ਦਿੱਲੀ (ਭਾਸ਼ਾ) : ਕੇਂਦਰ ਸਰਕਾਰ ਪਾਸਪੋਰਟ ਨੂੰ ਹੋਰ ਸੁਰੱਖਿਅਤ ਕਰਨ ਲਈ ਵੱਡੇ ਕਦਮ ਚੁੱਕਣ ਜਾ ਰਹੀ ਹੈ। ਦਰਅਸਲ ਸਰਕਾਰ ਚਿਪ ਯੁਕਤ ਪਾਸਪੋਰਟ ਪੇਸ਼ ਕਰਨ 'ਤੇ ਵਿਚਾਰ ਕਰ ਰਹੀ ਹੈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਬੁੱਧਵਾਰ ਨੂੰ ਕਿਹਾ ਕਿ ਚਿਪ ਯੁਕਤ ਈ-ਪਾਸਪੋਰਟ ਪੇਸ਼ ਕੀਤੇ ਜਾਣ ਨਾਲ ਭਾਰਤੀ ਯਾਤਰਾ ਦਸਤਾਵੇਜ਼ਾਂ ਦੀ ਸੁਰੱਖਿਆ ਕਾਫ਼ੀ ਮਜਬੂਤ ਹੋਵੇਗੀ ਅਤੇ ਇਨ੍ਹਾਂ ਨੂੰ ਉਪਲੱਬਧ ਕਰਾਉਣ ਦੀ ਪ੍ਰਕਿਰਿਆ ਵਿਚ ਤੇਜੀ ਲਿਆਉਣ ਦੀ ਜ਼ਰੂਰਤ ਹੈ। ਪਾਸਪੋਰਟ ਸੇਵਾ ਦਿਵਸ ਮੌਕੇ ਆਪਣੇ ਸੰਬੋਧਨ ਵਿਚ ਜੈਸ਼ੰਕਰ ਨੇ ਇਹ ਵੀ ਕਿਹਾ ਕਿ ਸਰਕਾਰ ਦਾ ਇਰਾਦਾ ਹਰ ਇਕ ਲੋਕਸਭਾ ਖੇਤਰ ਵਿਚ ਇਕ ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰ ਖੋਲ੍ਹਣ ਦਾ ਹੈ। ਉਨ੍ਹਾਂ ਕਿਹਾ, 'ਅਸੀਂ ਹੁਣ ਤੱਕ 448 ਲੋਕ ਸਭਾ ਖੇਤਰਾਂ ਵਿਚ ਇਹ ਉਪਲੱਬਧ ਕਰਾ ਪਾਏ ਹਾਂ। ਉਨ੍ਹਾਂ ਕਿਹਾ ਕਿ ਇਹ ਪ੍ਰਕਿਰਿਆ ਕੋਵਿਡ-19 ਮਹਾਮਾਰੀ ਦੇ ਚਲਦੇ ਰੁੱਕ ਗਈ ਪਰ ਇਹ ਅੱਗੇ ਵਧੇਗੀ, ਕਿਉਂਕਿ ਤਾਲਾਬੰਦੀ ਦੀਆਂ ਪਾਬੰਦੀਆਂ ਵਿਚ ਛੋਟ ਦਿੱਤੀ ਗਈ ਹੈ। ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਅਤਿਆਧੁਨਿਕ ਸੁਰੱਖਿਆ ਵਿਸ਼ੇਸ਼ਤਾਵਾਂ ਨਾਲ ਚਿਪ ਯੁਕਤ ਈ-ਪਾਸਪੋਰਟ ਲਈ ਭਾਰਤੀ ਸੁਰੱਖਿਆ ਪ੍ਰੈੱਸ, ਨਾਸਿਕ ਅਤੇ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ (ਐੱਨ.ਆਈ.ਸੀ.) ਨਾਲ ਕੰਮ ਕਰ ਰਿਹਾ ਹੈ।

ਉਨ੍ਹਾਂ ਕਿਹਾ, 'ਮੈਂ ਇਸ ਗੱਲ ਨੂੰ ਲੈ ਕੇ ਭਰੋਸਾ ਹੈ ਕਿ ਈ-ਪਾਸਪੋਰਟ ਪੇਸ਼ ਕੀਤੇ ਜਾਣ ਨਾਲ ਸਾਡੇ ਯਾਤਰਾ ਦਸਤਾਵੇਜ਼ਾਂ ਦੀ ਸੁਰੱਖਿਆ ਕਾਫ਼ੀ ਮਜਬੂਤ ਹੋਵੇਗੀ। ਮੈਂ ਸੱਮਝਦਾ ਹਾਂ ਕਿ ਇਸ ਲਈ ਖਰੀਦ ਪ੍ਰਕਿਰਿਆ ਜਾਰੀ ਹੈ ਅਤੇ ਮੈਂ ਇਸ ਵਿਚ ਜਿੰਨੀ ਸੰਭਵ ਹੋ ਸਕੇ ਤੇਜੀ ਲਿਆਉਣ ਦੀ ਜ਼ਰੂਰਤ 'ਤੇ ਜ਼ੋਰ ਦੇਵਾਂਗਾ। ਜੈਸ਼ੰਕਰ ਨੇ ਕਿਹਾ, 'ਮੇਰਾ ਇਸ ਗੱਲ 'ਤੇ ਜ਼ੋਰ ਹੈ ਕਿ ਪਹਿਲ ਦੇ ਆਧਾਰ 'ਤੇ ਈ-ਪਾਸਪੋਰਟ ਦੀ ਉਪਲਬੱਧਤਾ ਸ਼ੁਰੂ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਦੀਆਂ ਠੀਕ ਚਿੰਤਾਵਾਂ ਨਾਲ ਸਮਝੌਤਾ ਕੀਤੇ ਬਿਨਾਂ ਨਿਯਮਾਂ ਅਤੇ ਪ੍ਰਕਿਰਿਆਵਾਂ ਨੂੰ ਆਸਾਨ ਬਣਾਉਣ 'ਤੇ ਮੁੱਖ ਰੂਪ ਤੋਂ ਧਿਆਨ ਦੇਣਾ ਹੋਵੇਗਾ। ਉਨ੍ਹਾਂ ਕਿਹਾ, 'ਅਸੀਂ ਖਾਸ ਤੌਰ 'ਤੇ ਪਿਛਲੇ 6 ਸਾਲਾਂ ਵਿਚ ਪਾਸਪੋਰਟ ਪ੍ਰਦਾਨ ਕਰਨ ਦੀਆਂ ਸੇਵਾਵਾਂ ਵਿਚ ਪੂਰਨ ਰੂਪ ਨਾਲ ਤਬਦੀਲੀ ਦੇਖੀ ਹੈ।'

ਵਿਦੇਸ਼ ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ ਕਿ ਪਾਸਪੋਰਟ ਦੇਣ ਵਾਲੀ ਅਥਾਰਿਟੀ ਨੇ ਭਾਰਤ ਅਤੇ ਵਿਦੇਸ਼ਾਂ ਵਿਚ 2019 ਦੌਰਾਨ 1.22 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਪਾਸਪੋਰਟ ਜਾਰੀ ਕੀਤੇ। ਦੇਸ਼ ਵਿਚ ਕੰਮ ਕਰ ਰਹੇ ਪਾਸਪੋਰਟ ਕੇਂਦਰਾਂ ਦੀ ਕੁੱਲ ਗਿਣਤੀ 517 ਹੈ, ਜਿਨ੍ਹਾਂ ਵਿਚ 93 ਪਾਸਪੋਰਟ ਸੇਵਾ ਕੇਂਦਰ ਅਤੇ 424 ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰ  (ਪੀ.ਓ.ਪੀ.ਐੱਸ.ਕੇ.) ਸ਼ਾਮਲ ਹਨ। ਜੈਸ਼ੰਕਰ ਨੇ ਕਿਹਾ ਕਿ ਵਿਦੇਸ਼ ਮੰਤਰਾਲਾ ਦਾ ਮੁੱਖ ਧਿਆਨ ਦੇਸ਼ ਵਿਚ ਹੋਰ ਜ਼ਿਆਦਾ ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰ ਖੋਲ੍ਹ ਕੇ ਪਾਸਪੋਰਟ ਸੇਵਾਵਾਂ ਲੋਕਾਂ ਦੇ ਨਜ਼ਦੀਕ ਲਿਜਾਣ ਦੀ ਕੋਸ਼ਿਸ਼ ਨੂੰ ਹੋਰ ਜ਼ਿਆਦਾ ਮਜਬੂਤ ਕਰਨ 'ਤੇ ਹੈ। ਉਨ੍ਹਾਂ ਕਿਹਾ ਕਿ ਐੱਮਪਾਸਪੋਰਟ ਪੁਲਸ ਅਤੇ ਐੱਮਪਾਸਪੋਰਟ ਸੇਵਾ ਐਪ ਨੇ ਪ੍ਰਣਾਲੀ ਨੂੰ ਬਿਹਤਰ ਕੀਤਾ ਹੈ। ਉਨ੍ਹਾਂ ਇਸ ਮੌਕੇ ਉੱਤੇ ਆਪਣੇ ਸੰਦੇਸ਼ ਵਿਚ ਇਹ ਵੀ ਕਿਹਾ ਕਿ ਮੰਤਰਾਲਾ ਨੇ ਲੋਕ ਸੇਵਾਵਾਂ ਨੂੰ ਪ੍ਰਦਾਨ ਕਰਨ ਸਮੇਤ ਆਪਣੇ ਕੰਮਕਾਜ ਵਿਚ ਸੂਚਨਾ ਤਕਨੀਕੀ ਅਤੇ ਡਿਜ਼ੀਟਲ ਪ੍ਰਣਾਲੀ ਦੀ ਵਿਆਪਕ ਵਰਤੋਂ ਸ਼ਾਮਲ ਕੀਤੀ ਹੈ। ਸਭ ਤੋਂ ਉੱਤਮ ਕੰਮਕਾਜ ਕਰਨ ਵਾਲੇ ਪਾਸਪੋਰਟ ਦਫਤਰਾਂ ਅਤੇ ਸੇਵਾ ਪ੍ਰਦਾਤਾ ਕਰਮੀਆਂ ਲਈ ਪਾਸਪੋਰਟ ਸੇਵਾ ਪੁਰਸਕਾਰਾਂ ਦੀ ਵੀ ਘੋਸ਼ਣਾ ਕੀਤੀ ਗਈ।


cherry

Content Editor

Related News