ਕਸ਼ਮੀਰ ''ਚ ਸੁਧਰ ਰਹੇ ਹਨ ਹਾਲਾਤ, ਮੌਜੂਦਾ ਸਮੇਂ ਬਚੇ 217 ਅੱਤਵਾਦੀ, ਘੁਸਪੈਠ ਵੀ ਹੋਈ ਘੱਟ

Sunday, Jan 17, 2021 - 01:49 PM (IST)

ਕਸ਼ਮੀਰ ''ਚ ਸੁਧਰ ਰਹੇ ਹਨ ਹਾਲਾਤ, ਮੌਜੂਦਾ ਸਮੇਂ ਬਚੇ 217 ਅੱਤਵਾਦੀ, ਘੁਸਪੈਠ ਵੀ ਹੋਈ ਘੱਟ

ਜੰਮੂ- ਕੇਂਦਰ ਸਰਕਾਰ ਨੇ ਅਗਸਤ 2019 'ਚ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾ ਦਿੱਤੀ ਸੀ। ਇਸ ਦੇ ਬਾਅਦ ਤੋਂ ਘਾਟੀ ਦੀ ਹਾਲਾਤ ਲਗਾਤਾਰ ਸੁਧਰ ਰਹੇ ਹਨ, ਹਾਲਾਂਕਿ ਪਾਕਿਸਤਾਨ ਹਾਲੇ ਵੀ ਅੱਤਵਾਦੀਆਂ ਦਾ ਸਾਥ ਦੇ ਰਿਹਾ ਹੈ। ਨਾਲ ਹੀ ਉਸ ਦੀ ਕੋਸ਼ਿਸ਼ ਕਸ਼ਮੀਰ ਘਾਟੀ 'ਚ ਵੱਧ ਤੋਂ ਵੱਧ ਅੱਤਵਾਦੀਆਂ ਨੂੰ ਭੇਜਣ ਦੀ ਰਹਿੰਦੀ ਹੈ। ਪਾਕਿਸਤਾਨ ਦੀਆਂ ਨਾਪਾਕ ਕੋਸ਼ਿਸ਼ਾਂ ਨੂੰ ਦੇਖਦੇ ਹੋਏ ਭਾਰਤੀ ਫ਼ੌਜ ਵੀ ਹਮੇਸ਼ਾ ਸਰਗਰਮ ਰਹਿੰਦੀ ਹੈ। ਇਕ ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ ਚਿਨਾਰ ਕੋਰ ਦੇ ਜੀ.ਓ.ਸੀ. ਲੈਫਟੀਨੈਂਟ ਜਨਰਲ ਬੀ.ਐੱਸ. ਰਾਜੂ ਨੇ ਕਿਹਾ ਕਿ 2020 'ਚ ਅੱਤਵਾਦੀਆਂ ਦੀ ਭਰਤੀ ਕਾਫ਼ੀ ਹੱਦ ਤੱਕ ਕੰਟਰੋਲ 'ਚ ਸੀ, ਖ਼ਾਸ ਕਰ ਕੇ 2018 ਦੀ ਤੁਲਨਾ 'ਚ। ਮੌਜੂਦਾ ਸਮੇਂ ਘਾਟੀ 'ਚ ਸਰਗਰਮ ਅੱਤਵਾਦੀਆਂ ਦੀ ਗਿਣਤੀ ਕਰੀਬ 217 ਹੈ, ਜੋ ਕਿ ਪਿਛਲੇ ਇਕ ਦਹਾਕੇ 'ਚ ਸਭ ਤੋਂ ਘੱਟ ਹੈ। ਗੁਆਂਢੀ ਦੇਸ਼ ਦੀਆਂ ਨਾਪਾਕ ਕੋਸ਼ਿਸ਼ਾਂ 'ਤੇ ਉਨ੍ਹਾਂ ਨੇ ਕਿਹਾ ਕਿ ਡਰੋਨ ਅਤੇ ਸੁਰੰਗਾਂ ਰਾਹੀਂ ਪਾਕਿਸਤਾਨ ਡਰੱਗਜ਼ ਅਤੇ ਹਥਿਆਰ ਭੇਜਣ ਦੀ ਫ਼ਿਰਾਕ 'ਚ ਰਹਿੰਦਾ ਹੈ। ਇਸ ਲਈ ਫ਼ੌਜ ਵਲੋਂ ਅੰਡਰਗਾਊਂਡ ਰਡਾਰ ਸਮੇਤ ਕਈ ਹਾਈਟੇਕ ਯੰਤਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ਦੀ ਸਾਜਿਸ਼ ਦੀ ਖੁੱਲ੍ਹੀ ਪੋਲ, BSF ਨੂੰ ਜੰਮੂ-ਕਸ਼ਮੀਰ ’ਚ ਮਿਲੀ 150 ਮੀਟਰ ਲੰਬੀ ‘ਸੁਰੰਗ’

ਅੱਤਵਾਦੀ ਸਥਾਨਕ ਹੈ ਤਾਂ ਫ਼ੌਜ ਆਤਮਸਮਰਪਣ ਲਈ ਕਹਿੰਦੀ ਹੈ
ਲੈਫਟੀਨੈਂਟ ਜਨਰਲ ਰਾਜੂ ਅਨੁਸਾਰ ਜਦੋਂ ਵੀ ਕੋਈ ਮੁਕਾਬਲਾ ਹੁੰਦਾ ਹੈ ਤਾਂ ਅੱਤਵਾਦੀਆਂ ਨਾਲ ਸੰਪਰਕ ਸਥਾਪਤ ਕੀਤਾ ਜਾਂਦਾ ਹੈ। ਨਾਲ ਹੀ ਫ਼ੌਜ ਦੀ ਕੋਸ਼ਿਸ਼ ਰਹਿੰਦੀ ਹੈ ਕਿ ਸਥਾਨਕ ਲੋਕਾਂ ਨੂੰ ਘੱਟ ਤੋਂ ਘੱਟ ਅਸਹੂਲਤ ਹੋਵੇ। ਭਾਰਤੀ ਫ਼ੌਜ ਦੇ ਜਵਾਨ ਸਥਾਨਕ ਸੰਸਕ੍ਰਿਤੀ ਅਤੇ ਧਾਰਮਿਕ ਸੰਵੇਦਨਸ਼ੀਲਤਾ ਦਾ ਪੂਰੀ ਤਰ੍ਹਾਂ ਨਾਲ ਸਨਮਾਨ ਕਰਨ ਲਈ ਟਰੇਂਡ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਮੁਕਾਬਲੇ ਦੌਰਾਨ ਪਤਾ ਲੱਗਦਾ ਹੈ ਕਿ ਜਦੋਂ ਵੀ ਮੁਕਾਬਲੇ ਦੌਰਾਨ ਪਤਾ ਲੱਗਦਾ ਹੈ ਕਿ ਅੱਤਵਾਦੀ ਸਥਾਨਕ ਹੈ ਤਾਂ ਫ਼ੌਜ ਉਨ੍ਹਾਂ ਨੂੰ ਆਤਮਸਮਰਪਣ ਲਈ ਕਹਿੰਦੀ ਹੈ। ਜੇਕਰ ਉਨ੍ਹਾਂ ਦੀ ਪਛਾਣ ਪਤਾ ਲੱਗਦੀ ਹੈ ਤਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਮੌਕੇ 'ਤੇ ਬੁਲਾਇਆ ਜਾਂਦਾ ਹੈ ਤਾਂ ਕਿ ਉਸ ਨੂੰ ਸਮਝਾਇਆ ਜਾ ਸਕੇ। ਇੰਨਾ ਸਭ ਹੋਣ ਦੇ ਬਾਅਦ ਵੀ ਅੱਤਵਾਦੀ ਆਤਮਸਮਰਪਣ ਨਹੀਂ ਕਰਦੇ ਤਾਂ ਮਜ਼ਬੂਰਨ ਫ਼ੌਜ ਨੂੰ ਅੱਗੇ ਦੀ ਕਾਰਵਾਈ ਕਰਨੀ ਪੈਂਦੀ ਹੈ। 

ਇਹ ਵੀ ਪੜ੍ਹੋ : ਕਸ਼ਮੀਰ : ਤਰਾਲ 'ਚ ਅੱਤਵਾਦੀਆਂ ਦੇ 5 ਮਦਦਗਾਰ ਗ੍ਰਿਫ਼ਤਾਰ, ਚਿਪਕਾਏ ਸਨ ਧਮਕੀ ਭਰੇ ਪੋਸਟਰ

ਪਿਛਲੇ ਸਾਲ ਦੀ ਤੁਲਨਾ 'ਚ ਘੁਸਪੈਠ 70 ਫੀਸਦੀ ਹੋਈ ਘੱਟ
ਲੈਫਟੀਨੈਂਟ ਜਨਰਲ ਰਾਜੂ ਨੇ ਦੱਸਿਆ ਕਿ ਘਾਟੀ 'ਚ ਪਾਕਿਸਤਾਨ ਸਮਰਥਿਤ ਅੱਤਵਾਦੀ ਭੀੜ ਵਾਲੇ ਇਲਾਕਿਆਂ 'ਚ ਸੁਰੱਖਿਆ ਫ਼ੋਰਸਾਂ ਅਤੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਉਨ੍ਹਾਂ ਦਾ ਮਕਸਦ ਰਹਿੰਦਾ ਹੈ ਕਿ ਜਵਾਨ ਤੁਰੰਤ ਕਾਰਵਾਈ ਕਰੇ ਤਾਂ ਕਿ ਨਾਗਰਿਕਾਂ ਨੂੰ ਨੁਕਸਾਨ ਪਹੁੰਚੇ। ਇਸੇ ਦੀ ਆੜ 'ਚ ਉਹ ਸੁਰੱਖਿਆ ਫ਼ੋਰਸਾਂ ਦੀ ਅਕਸ ਖ਼ਰਾਬ ਕਰਨਾ ਚਾਹੁੰਦੇ ਹਨ। ਨਾਲ ਹੀ ਸੋਸ਼ਲ ਮੀਡੀਆ ਰਾਹੀਂ ਅਫ਼ਵਾਹਾਂ ਨੂੰ ਫ਼ੈਲਾਇਆ ਜਾਂਦਾ ਹੈ ਪਰ ਸਾਡੇ ਜਵਾਨ ਇਲਾਕੇ ਦੇ ਪੂਰੇ ਮਾਹੌਲ ਨੂੰ ਦੇਖਦੇ ਹੋਏ ਹੀ ਕਾਰਵਾਈ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਅਸੀਂ ਪਿਛਲੇ ਸਾਲ ਦੀ ਤੁਲਨਾ 'ਚ ਘੁਸਪੈਠ ਨੂੰ 70 ਫੀਸਦੀ ਤੋਂ ਘੱਟ ਕਰਨ 'ਚ ਕਾਮਯਾਬ ਰਹੇ। ਕੰਟਰੋਲ ਰੇਖਾ ਅਤੇ ਐੱਲ.ਏ.ਸੀ. 'ਤੇ ਪੂਰੀ ਤਰ੍ਹਾਂ ਨਾਲ ਹਾਲਾਤ ਕੰਟਰੋਲ 'ਚ ਹਨ। ਨਾਲ ਹੀ ਭਾਰਤੀ ਫ਼ੌਜ ਦੋਹਾਂ ਥਾਂਵਾਂ 'ਤੇ ਹਰ ਹਾਲਾਤ ਨਾਲ ਨਜਿੱਠਣ 'ਚ ਪੂਰੀ ਤਰ੍ਹਾਂ ਨਾਲ ਸਮਰੱਥ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News