ਹਾਈ ਕੋਰਟਾਂ ਦੇ 16 ਜੱਜਾਂ ਦੇ ਹੋਏ ਤਬਾਦਲੇ, ਕੇਂਦਰ ਸਰਕਾਰ ਨੇ ਦਿੱਤੀ ਮਨਜ਼ੂਰੀ

10/18/2023 7:18:34 PM

ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਵੱਖ-ਵੱਖ ਹਾਈ ਕੋਰਟਾਂ ਦੇ 16 ਜੱਜਾਂ ਦੇ ਤਬਾਦਲਿਆਂ ਦਾ ਐਲਾਨ ਕੀਤਾ ਹੈ। ਕੇਂਦਰੀ ਕਾਨੂੰਨ ਅਤੇ ਨਿਆਂ ਰਾਜ ਮੰਤਰੀ (ਸੁਤੰਤਰ ਚਾਰਜ) ਅਰਜੁਨ ਰਾਮ ਮੇਘਵਾਲ ਨੇ 'ਐਕਸ' 'ਤੇ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਭਾਰਤ ਦੇ ਚੀਫ ਜਸਟਿਸ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਜੱਜਾਂ ਦੇ ਤਬਾਦਲਿਆਂ ਨੂੰ ਮਨਜ਼ੂਰੀ ਦਿੱਤੀ ਹੈ। 

ਇਹ ਵੀ ਪੜ੍ਹੋ- ਗੁਰਦੁਆਰਾ ਸਾਹਿਬ 'ਚ ਚੱਲੀਆਂ ਕਿਰਪਾਨਾਂ, ਗੁਰੂ ਸਾਹਿਬ ਦੀ ਹਜ਼ੂਰੀ 'ਚ ਲੱਥੀਆਂ ਦਸਤਾਰਾਂ (ਵੀਡੀਓ)

PunjabKesari

ਇਹ ਵੀ ਪੜ੍ਹੋ- 1984 ਸਿੱਖ ਕਤਲੇਆਮ ਸਬੰਧੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ

ਇਨ੍ਹਾਂ ਜੱਜਾਂ ਦੇ ਕੀਤੇ ਗਏ ਤਬਾਦਲੇ -

- ਜਸਟਿਸ ਐੱਸ.ਪੀ. ਕੇਸਰਵਾਨੀ ਨੂੰ ਇਲਾਹਾਬਾਦ ਹਾਈ ਕੋਰਟ ਤੋਂ ਕਲਕੱਤਾ ਹਾਈ ਕੋਰਟ 
- ਜਸਟਿਸ ਰਾਜ ਮੋਹਨ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਮੱਧ ਪ੍ਰਦੇਸ਼ ਹਾਈ ਕੋਰਟ
- ਜਸਟਿਸ ਨਰਿੰਦਰ ਜੀ ਨੂੰ ਕਰਨਾਟਕ ਹਾਈ ਕੋਰਟ ਤੋਂ ਆਂਧਰਾ ਪ੍ਰਦੇਸ਼ ਹਾਈ ਕੋਰਟ
- ਜਸਟਿਸ ਸੁਧੀਰ ਸਿੰਘ ਨੂੰ ਪਟਨਾ ਹਾਈ ਕੋਰਟ ਤੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ
- ਜਸਟਿਸ ਐੱਮ.ਵੀ. ਮੁਰਲੀਧਰਨ ਨੂੰ ਮਣੀਪੁਰ ਹਾਈ ਕੋਰਟ ਤੋਂ ਕਲਕੱਤਾ ਹਾਈ ਕੋਰਟ
- ਜਸਟਿਸ ਮਧੁਰੇਸ਼ ਪ੍ਰਸਾਦ ਨੂੰ ਪਟਨਾ ਹਾਈ ਕੋਰਟ ਤੋਂ ਕਲਕਤਾ ਹਾਈ ਕੋਰਟ
- ਜਸਟਿਸ ਅਰਵਿੰਦ ਸਿੰਘ ਸਾਂਗਵਾਨ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਇਲਾਹਾਬਾਦ ਹਾਈ ਕੋਰਟ
- ਜਸਟਿਸ ਅਵਨੀਸ਼ ਝਿੰਗਨ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਜਸਥਾਨ ਹਾਈ ਕੋਰਟ
- ਜਸਟਿਸ ਅਰੁਣ ਮੋਂਗਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਜਸਥਾਨ ਹਾਈ ਕੋਰਟ
- ਜਸਟਿਸ ਰਾਜੇਂਦਰ ਕੁਮਾਰ ਚਤੁਰਥ ਨੂੰ ਇਲਾਹਾਬਾਦ ਹਾਈ ਕੋਰਟ ਤੋਂ ਮੱਧ ਪ੍ਰਦੇਸ਼ ਹਾਈ ਕੋਰਟ
- ਜਸਟਿਸ ਨਾਨੀ ਟੈਗੀਆ ਨੂੰ ਗੁਹਾਟੀ ਹਾਈ ਕੋਰਟ ਤੋਂ ਪਟਨਾ ਹਾਈ ਕੋਰਟ
- ਜਸਟਿਸ ਸੀ. ਮਾਨਵੇਦਰਨਾਥ ਰਾਏ ਨੂੰ ਮੱਧ ਪ੍ਰਦੇਸ਼ ਹਾਈ ਕੋਰਟ ਤੋਂ ਗੁਜਰਾਤ ਹਾਈ ਕੋਰਟ
- ਜਸਟਿਸ ਮੁਨੂੰਰੀ ਲਕਸ਼ਮਣ ਨੂੰ ਤੇਲੰਗਾਨਾ ਹਾਈ ਕੋਰਟ ਤੋਂ ਰਾਜਸਥਾਨ ਹਾਈ ਕੋਰਟ
- ਜਸਟਿਸ ਜੀ ਅਨੁਪਮਾ ਚਕਰਵਰਤੀ ਨੂੰ ਤੇਲੰਗਾਨਾ ਹਾਈ ਕੋਰਟ ਤੋਂ ਪਟਨਾ ਹਾਈ ਕੋਰਟ
- ਐਡੀਸ਼ਨਲ ਜੱਜ ਲਪਿਤਾ ਬੈਨਰਜੀ ਨੂੰ ਕਲਕੱਤਾ ਹਾਈ ਕੋਰਟ ਤੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ 
- ਐਡੀਸ਼ਨਲ ਜੱਜ ਦੁੱਪਲਾ ਵੈਂਕਟ ਰਮਨ ਦਾ ਤਬਾਦਲਾ ਆਂਧਰਾ ਪ੍ਰਦੇਸ਼ ਹਾਈ ਕੋਰਟ ਤੋਂ ਮੱਧ ਪ੍ਰਦੇਸ਼ ਹਾਈ ਕੋਰਟ 'ਚ ਕੀਤਾ ਗਿਆ ਹੈ। 

ਇਹ ਵੀ ਪੜ੍ਹੋ- 89 ਸਾਲਾ ਬਜ਼ੁਰਗ ਨੂੰ ਨਹੀਂ ਮਿਲੀ 82 ਸਾਲਾ ਪਤਨੀ ਤੋਂ ਤਲਾਕ ਦੀ ਇਜਾਜ਼ਤ, ਸੁਪਰੀਮ ਕੋਰਟ ਨੇ ਦੱਸੀ ਇਹ ਵਜ੍ਹਾ


Rakesh

Content Editor

Related News