ਕੇਂਦਰ ਸਰਕਾਰ ਨੇ ਖੂਫੀਆ ਵਿਭਾਗ ''ਚ ਕੀਤਾ ਫੇਰਬਦਲ, ਕਈ ਅਧਿਕਾਰੀਆਂ ਦੇ ਕੀਤੇ ਤਬਾਦਲੇ

Saturday, Mar 24, 2018 - 06:33 PM (IST)

ਨੈਸ਼ਨਲ ਡੈਸਕ— ਖੂਫੀਆ ਵਿਭਾਗ 'ਚ ਭਾਰਤ ਸਰਕਾਰ ਨੇ ਵੱਡੇ ਪੱਧਰ 'ਤੇ ਫੇਰਬਦਲ ਕੀਤਾ ਹੈ। ਖੂਫੀਆ ਵਿਭਾਗ ਦਾ ਹੁਣ ਤਕ ਦਾ ਇਸ ਨੂੰ ਸਭ ਤੋਂ ਵੱਡਾ ਫੇਰਬਦਲ ਮੰਨਿਆ ਜਾ ਰਿਹਾ ਹੈ। ਕਰਨਾਟਕ 'ਚ ਇਸ ਸਾਲ ਵਿਧਾਨਸਭਾ ਚੋਣਾਂ ਹੋਣ ਵਾਲੀਆਂ ਹਨ। ਚੋਣਾਂ ਤੋਂ ਠੀਕ ਪਹਿਲਾਂ ਮੋਦੀ ਸਰਕਾਰ ਨੇ ਖੂਫੀਆ ਵਿਭਾਗ 'ਚ ਫੇਰਬਦਲ ਕਰ ਕੇ ਰਾਜਨੀਤੀ ਨੂੰ ਹਵਾ ਦੇ ਦਿੱਤੀ ਹੈ। ਉਥੇ ਹੀ ਵਿਰੋਧੀਆਂ ਵਲੋਂ ਅਜੇ ਇਸ 'ਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।
ਦੇਸ਼ ਦੇ ਕਈ ਸੂਬਿਆਂ 'ਚ ਹੋਏ ਤਬਾਦਲੇ 
ਚੇਨੰਈ ਤੋਂ ਬੰਗਲੌਰ ਅਤੇ ਬੰਗਲੌਰ ਤੋਂ ਕਈ ਅਧਿਕਾਰੀਆਂ ਨੂੰ ਚੇਨੰਈ ਭੇਜਿਆ ਗਿਆ ਹੈ। ਇਹ ਤਬਾਦਲਾ ਕਿਸੇ ਸੂਬੇ ਜਾਂ ਸ਼ਹਿਰ 'ਚ ਨਹੀਂ ਹੋਇਆ ਹੈ ਬਲਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਇਨ੍ਹਾਂ ਦਾ ਤਬਾਦਲਾ ਕੀਤਾ ਗਿਆ ਹੈ। ਜਿਸ 'ਚ ਅਹਿਮਦਾਬਾਦ, ਬੰਗਲੌਰ, ਭੁਵਨੇਸ਼ਵਰ, ਭੋਪਾਲ, ਚੰਡੀਗੜ੍ਹ, ਗੋਆਹਾਟੀ ਆਦਿ ਸ਼ਾਮਲ ਹਨ।
ਕਈ ਅਧਿਕਾਰੀਆਂ ਲਈ ਚੇਂਨਈ ਅਣਜਾਣ ਜਗ੍ਹਾ
ਬੰਗਲੌਰ ਦੇ ਸਾਰੇ ਅਧਿਕਾਰੀਆਂ ਦਾ ਤਬਾਦਲਾ ਤਾਮਿਲਨਾਡੂ 'ਚ ਕੀਤਾ ਗਿਆ ਹੈ। ਕਰਨਾਟਕ 'ਚ ਵਿਧਾਨਸਭਾ ਚੋਣਾਂ ਹੋਣੀਆਂ ਹਨ। ਇਸ ਤੋਂ ਪਹਿਲਾਂ ਇੰਨੀ ਵੱਡੀ ਗਿਣਤੀ 'ਚ ਖੂਫੀਆ ਵਿਭਾਗ 'ਚ ਤਬਾਦਲਾ ਕੀਤਾ ਗਿਆ, ਕਈ ਖੂਫੀਆ ਅਧਿਕਾਰੀਆਂ ਲਈ ਚੇਨੰਈ ਇਕ ਅਣਜਾਣ ਜਗ੍ਹਾ ਹੈ।
ਵਿਭਾਗ ਦੇ ਅਧਿਕਾਰੀਆਂ ਨੂੰ ਨਹੀਂ ਸੀ ਉਮੀਦ
ਸੀਨੀਅਰ ਖੂਫੀਆ ਅਧਿਕਾਰੀਆਂ ਦਾ ਮੰਨਣਾ ਹੈ ਕਿ ਇੰਨੇ ਵੱਡੇ ਪੱਧਰ 'ਤੇ ਵਿਭਾਗ ਦੇ ਅਧਿਕਾਰੀਆਂ ਨੂੰ ਤਬਾਦਲਾ ਕਰਨ ਨਾਲ ਖੂਫੀਆ ਵਿਭਾਗ ਦੀ ਕਾਰਜ ਪ੍ਰਣਾਲੀ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਨੂੰ ਇਸ ਦੀ ਉਮੀਦ ਨਹੀਂ ਸੀ ਕਿ ਸਰਕਾਰ ਇੰਨੇ ਵੱਡੇ ਪੱਧਰ 'ਤੇ ਅਧਿਕਾਰੀਆਂ ਨੂੰ ਇੱਧਰ ਤੋਂ ਉਧਰ ਕਰ ਦੇਵੇਗੀ। ਸੂਤਰਾਂ ਮੁਤਾਬਕ ਤੀਜੇ ਪੱਧਰ ਦੇ ਖੂਫੀਆ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ।


Related News