ਕੇਂਦਰੀ ਕਰਮਚਾਰੀਆਂ ਨੂੰ ਇਸ ਮਹੀਨੇ ਪੰਜ ਦਿਨ ਪਹਿਲਾਂ ਹੀ ਮਿਲ ਜਾਵੇਗੀ ਤਨਖਾਹ

09/21/2019 4:28:11 PM

ਨਵੀਂ ਦਿੱਲੀ — ਆਮਤੌਰ 'ਤੇ ਸਾਰੇ ਕਰਮਚਾਰੀਆਂ ਨੂੰ ਮਹੀਨਾ ਖਤਮ ਹੋਣ ਦੇ ਬਾਅਦ ਹੀ ਤਨਖਾਹ ਮਿਲਦੀ ਹੈ ਅਤੇ ਜੇਕਰ ਸਰਕਾਰ ਜਿਹੜੇ ਦਿਨ ਕੰਮ ਨਹੀਂ ਕੀਤਾ ਉਨ੍ਹਾਂ ਦਿਨਾਂ ਦੀ ਤਨਖਾਹ ਪਹਿਲਾਂ ਹੀ ਦੇ ਦੇਵੇ ਅਤੇ ਉਹ ਵੀ ਉਹ ਦਿਨ ਲੰਗਣ ਤੋਂ ਪਹਿਲਾਂ, ਤਾਂ ਹੈਰਾਨੀ ਹੋਣਾ ਲਾਜ਼ਮੀ ਹੈ। ਕੇਂਦਰ ਸਰਕਾਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਤੰਬਰ ਮਹੀਨੇ ਦੀ ਤਨਖਾਹ ਇਸ ਵਾਰ ਪੰਜ ਦਿਨ ਪਹਿਲਾਂ ਮਿਲੇਗੀ। ਵਿੱਤ ਮੰਤਰਾਲੇ ਨੇ ਕੇਂਦਰ ਸਰਕਾਰ ਦੇ ਸਾਰੇ ਵਿਭਾਗਾਂ ਨੂੰ ਆਦੇਸ਼ ਜਾਰੀ ਕਰ ਦਿੱਤਾ ਹੈ ਕਿ ਉਹ 25 ਸਤੰਬਰ ਨੂੰ ਕਰਮਚਾਰੀਆਂ ਦੇ ਖਾਤੇ 'ਚ ਤਨਖਾਹ ਪਾ ਦੇਣ। ਚਾਲੂ ਵਿੱਤੀ ਸਾਲ 'ਚ ਅਜਿਹਾ ਪਹਿਲੀ ਵਾਰ ਹੋਵੇਗਾ ਹੈ ਕਿ ਕਰਮਚਾਰੀਆਂ ਨੂੰ ਪੰਜ ਦਿਨ ਪਹਿਲਾਂ ਹੀ ਤਨਖਾਹ ਮਿਲ ਜਾਏ। ਤਨਖਾਹ ਪਹਿਲਾਂ ਜਾਰੀ ਕਰਨ ਦਾ ਕਾਰਨ ਬੈਂਕ ਹੜਤਾਲ ਅਤੇ ਛੁੱਟੀਆਂ ਹਨ। 

26 ਅਤੇ 27 ਸਤੰਬਰ ਨੂੰ ਹੜਤਾਲ

ਬੈਂਕ ਯੂਨੀਅਨ ਨੇ 26 ਅਤੇ 27 ਸਤੰਬਰ ਨੂੰ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਬਾਅਦ 28 ਸਤੰਬਰ ਨੂੰ ਸ਼ਨੀਵਾਰ ਹੈ ਅਤੇ 29 ਸਤੰਬਰ ਨੂੰ ਐਤਵਾਰ ਹੈ। 30 ਸਤੰਬਰ ਨੂੰ ਬੈਂਕ ਦਾ ਕਲੋਜ਼ਿੰਗ ਡੇਅ ਦੱਸਿਆ ਗਿਆ ਹੈ। ਇਸ ਦਿਨ ਆਮ ਕੰਮਕਾਜ ਬੰਦ ਰਹਿੰਦਾ ਹੈ। ਪਹਿਲੇ ਦੋ ਦਿਨ ਬੈਂਕ ਕਰਮਚਾਰੀ ਹੜਤਾਲ 'ਤੇ ਰਹਿਣਗੇ, ਅਗਲੇ ਦੋ ਦਿਨ ਸ਼ਨੀਵਾਰ ਅਤੇ ਐਤਵਾਰ ਬੈਂਕ ਦੀ ਛੁੱਟੀ ਰਹੇਗੀ। ਸਿਰਫ 30 ਤਾਰੀਖ ਨੂੰ ਹੀ ਬੈਂਕ ਖੁੱਲ੍ਹੇ ਰਹਿਣਗੇ, ਪਰ ਉਸ ਦਿਨ ਵੀ ਕਲੋਜ਼ਿੰਗ ਡੇਅ ਹੋਣ ਕਾਰਨ ਆਮ ਕੰਮਕਾਜ ਨਹੀਂ ਹੋਵੇਗਾ।

ਵਿੱਤ ਮੰਤਰਾਲੇ ਨੇ ਦਿੱਤਾ ਆਦੇਸ਼

ਵਿੱਤ ਮੰਤਰਾਲੇ ਦੀ ਕੰਟਰੋਲਰ ਜਨਰਲ ਆਫ ਅਕਾਊਂਟਸ, ਸ਼ਾਖਾ ਵਲੋਂ ਜਾਰੀ ਆਦੇਸ਼ 'ਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਦੇ ਸਾਰੇ ਕਰਮਚਾਰੀਆਂ ਨੂੰ 25 ਸਤੰਬਰ ਨੂੰ ਹੀ ਤਨਖਾਹ ਦੇ ਦਿੱਤੀ ਜਾਵੇ। ਹਾਲਾਂਕਿ ਸਤੰਬਰ ਮਹੀਨੇ ਦੀ ਤਨਖਾਹ 30 ਤਾਰੀਖ ਨੂੰ ਦੇਣੀ ਹੁੰਦੀ ਹੈ, ਪਰ ਇਸ ਵਾਰ ਚਾਰ ਦਿਨ ਤੱਕ ਬੈਂਕ ਦਾ ਕੰਮਕਾਜ ਨਹੀਂ ਹੋਵੇਗਾ। ਅਜਿਹੇ 'ਚ ਲੱਖਾਂ ਕਰਮਚਾਰੀਆਂ ਦੀ ਤਨਖਾਹ ਲਟਕ ਜਾਵੇਗੀ। ਕਰਮਚਾਰੀਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ ਇਸ ਲਈ ਵਿੱਤ ਮੰਤਰਾਲੇ ਨੇ ਇਸ ਮਹੀਨੇ ਦੀ ਤਨਖਾਹ ਪੰਜ ਦਿਨ ਪਹਿਲਾਂ ਜਾਰੀ ਕਰਨ ਦਾ ਆਦੇਸ਼ ਦਿੱਤਾ ਹੈ।


Related News