NCRB ਦੇ ਅੰਕੜੇ : 2014 ਤੋਂ 2018 ਦਰਮਿਆਨ 2200 CAPF ਜਵਾਨਾਂ ਦੀ ਮੌਤ

01/19/2020 12:33:51 PM

ਨਵੀਂ ਦਿੱਲੀ (ਭਾਸ਼ਾ)— ਦੇਸ਼ ਵਿਚ ਸਾਲ 2014 ਤੋਂ 2018 ਦਰਮਿਆਨ 5 ਸਾਲਾਂ 'ਚ ਖੁਦਕੁਸ਼ੀ ਅਤੇ ਹਾਦਸਿਆਂ ਕਾਰਨ ਕੇਂਦਰੀ ਹਥਿਆਰਬੰਦ ਪੁਲਸ ਫੋਰਸ (ਸੀ. ਏ. ਪੀ. ਐੱਫ.) ਦੇ ਕਰੀਬ 2200 ਜਵਾਨਾਂ ਦੀ ਮੌਤ ਹੋਈ ਹੈ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਦੇ ਅੰਕੜਿਆਂ ਮੁਤਾਬਕ 2018 ਵਿਚ ਹਾਦਸਿਆਂ ਦੌਰਾਨ ਸੀ. ਏ. ਪੀ. ਐੱਫ. ਦੇ 104 ਜਵਾਨਾਂ ਦੀ ਮੌਤ ਹੋਈ, ਜਦਕਿ 28 ਨੇ ਖੁਦਕੁਸ਼ੀ ਕਰ ਲਈ। ਬਿਊਰੋ ਨੇ 2014 'ਚ ਪਹਿਲੀ ਵਾਰ ਸੀ. ਏ. ਪੀ. ਐੱਫ. ਸੰਬੰਧੀ ਇਹ ਅੰਕੜਾ ਇਕੱਠਾ ਕੀਤਾ ਸੀ। ਉਸ ਸਾਲ ਹਾਦਸੇ ਕਾਰਨ 1,232 ਜਵਾਨਾਂ ਦੀ ਮੌਤ ਹੋਈ ਸੀ ਅਤੇ 175 ਜਵਾਨਾਂ ਨੇ ਖੁਦਕੁਸ਼ੀ ਕੀਤੀ ਸੀ। ਬਿਊਰੋ ਨੇ ਦੱਸਿਆ ਕਿ ਹਾਦਸੇ ਕਾਰਨ 2015, 2016 ਅਤੇ 2017 'ਚ 193, 260 ਅਤੇ 113 ਜਵਾਨਾਂ ਦੀ ਮੌਤ ਹੋਈ, ਜਦਕਿ 2015 'ਚ 60, 2016 'ਚ 74 ਅਤੇ 2017 'ਚ 60 ਲੋਕਾਂ ਨੇ ਖੁਦਕੁਸ਼ੀ ਕੀਤੀ। 

ਐੱਨ. ਆਰ. ਸੀ. ਬੀ. ਦੀ ਤਾਜ਼ਾ ਰਿਪੋਰਟ ਮੁਤਾਬਕ 1 ਜਨਵਰੀ 2018 ਨੂੰ ਸੀ. ਏ. ਪੀ. ਐੱਫ. ਦੇ ਜਵਾਨਾਂ ਦੀ ਅਸਲ ਗਿਣਤੀ 9,29,289 ਸੀ। ਐੱਨ. ਆਰ. ਸੀ. ਬੀ. ਮੁਤਾਬਕ ਸੀ. ਏ. ਪੀ. ਐੱਫ. ਦੇ ਜਵਾਨਾਂ ਦੀ ਹਾਦਸੇ 'ਚ ਹੋਈ ਮੌਤ ਦੇ ਕਾਰਨਾਂ ਦਾ ਜੇਕਰ ਵਿਸ਼ਲੇਸ਼ਣ ਕੀਤਾ ਜਾਵੇ, ਤਾਂ ਪਤਾ ਲੱਗਦਾ ਹੈ ਕਿ 2018 'ਚ 31.7 ਫੀਸਦੀ ਜਵਾਨਾਂ ਦੀ ਮੌਤ 'ਮੁਹਿੰਮ, ਐਨਕਾਊਂਟਕ ਜਾਂ ਕਾਰਵਾਈ' ਦੌਰਾਨ ਹੋਈ। ਅੰਕੜਿਆਂ ਮੁਤਾਬਕ ਸੀਮਾ ਸੁਰੱਖਿਅ ਫੋਰਸ, ਕੇਂਦਰੀ ਰਿਜ਼ਰਵ ਪੁਲਸ ਬਲ, ਕੇਂਦਰੀ ਉਦਯੋਗਿਕ ਸੁਰੱਖਿਆ ਬਲ, ਭਾਰਤ-ਤਿੱਬਤ ਸੀਮਾ ਪੁਲਸ, ਹਥਿਆਰਬੰਦ ਸੀਮਾ ਬਲ ਤੋਂ ਇਲਾਵਾ ਆਸਾਮ ਰਾਈਫਲਜ਼ ਅਤੇ ਰਾਸ਼ਟਰੀ ਸੁਰੱਖਿਆ ਗਾਰਡ ਦੇ ਅੰਕੜਿਆਂ ਨੂੰ ਸ਼ਾਮਲ ਕੀਤਾ ਗਿਆ ਹੈ।


Tanu

Content Editor

Related News