ਚਿਰਾਗ ਪਾਸਵਾਨ ਦੀ ਸੁਰੱਖਿਆ ਵਧੀ, ਗ੍ਰਹਿ ਮੰਤਰੀ ਨਾਲ ਵਲੋਂ ਮਿਲੀ ''Z ਸ਼੍ਰੇਣੀ'' ਦੀ ਸਕਿਓਰਿਟੀ

Monday, Oct 14, 2024 - 12:42 PM (IST)

ਨਵੀਂ ਦਿੱਲੀ/ਪਟਨਾ (ਭਾਸ਼ਾ)- ਕੇਂਦਰ ਸਰਕਾਰ ਨੇ ਕੈਬਨਿਟ ਮੰਤਰੀ ਚਿਰਾਗ ਪਾਸਵਾਨ ਦੀ ਸੁਰੱਖਿਆ ਵਧਾ ਦਿੱਤੀ ਹੈ ਅਤੇ ਉਨ੍ਹਾਂ ਨੂੰ 'ਜ਼ੈੱਡ ਸ਼੍ਰੇਣੀ' ਦੀ ਸੁਰੱਖਿਆ ਪ੍ਰਦਾਨ ਕੀਤੀ ਹੈ। 41 ਸਾਲਾ ਪਾਸਵਾਨ ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਅਤੇ ਨਾਲ ਹੀ ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ) ਦੇ ਪ੍ਰਧਾਨ ਵੀ ਹਨ। ਅਜੇ ਤੱਕ ਕੇਂਦਰੀ ਨੀਮ ਫ਼ੌਜੀ ਫ਼ੋਰਸ, ਹਥਿਆਰਬੰਦ ਸਰਹੱਦੀ ਫ਼ੋਰਸ (ਐੱਸ.ਐੱਸ.ਬੀ.) ਦਾ ਇਕ ਛੋਟਾ ਜਿਹਾ ਦਲ ਉਨ੍ਹਾਂ ਦੀ ਸੁਰੱਖਿਆ 'ਚ ਤਾਇਨਾਤ ਸੀ। 

ਕੇਂਦਰੀ ਗ੍ਰਹਿ ਮੰਤਰਾਲਾ ਨੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੇ ਬੇਹੱਦ ਵਿਸ਼ੇਸ਼ ਵਿਅਕਤੀਆਂ (ਵੀ.ਆਈ.ਪੀ.) ਦੀ ਸੁਰੱਖਿਆ ਸੰਭਾਲਣ ਵਾਲੀ ਇਕਾਈ ਨੂੰ ਪਾਸਵਾਨ ਨੂੰ 'ਜ਼ੈੱਡ ਸ਼੍ਰੇਣੀ' ਦੀ ਸੁਰੱਖਿਆ ਦੇਣ ਦਾ ਨਿਰਦੇਸ਼ ਦਿੱਤਾ ਹੈ। ਸੂਤਰਾਂ ਨੇ ਦੱਸਿਆ ਕਿ ਨਵਾਂ ਸੁਰੱਖਿਆ ਦਲ ਦੇਸ਼ ਭਰ 'ਚ ਮੰਤਰੀ ਦੀ ਆਵਾਜਾਈ ਨੂੰ ਕਵਰ ਕਰੇਗਾ। ਸੀ.ਆਰ.ਪੀ.ਐੱਫ. ਦੇ ਕਈ ਵਿਸ਼ੇਸ਼ ਵਿਅਕਤੀਆਂ ਦੀ ਸੁਰੱਖਿਆ 'ਚ ਤਾਇਨਾਤ ਹੈ। ਇਨ੍ਹਾਂ 'ਚ ਕੇਂਦਰੀ ਗ੍ਰਿਹ ਮੰਤਰੀ ਅਮਿਤ ਸ਼ਾਹ, ਕਾਂਗਰਸ ਨੇਤਾ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਤੋਂ ਇਲਾਵਾ ਕਈ ਹੋਰ ਕੇਂਦਰੀ ਮੰਤਰੀ ਅਤੇ ਦਿੱਗਜ ਵਿਅਕਤੀ ਸ਼ਾਮਲ ਹਨ। ਵੀ.ਆਈ.ਪੀ. ਸੁਰੱਖਿਆ ਕਵਰ ਵਰਗੀਕਰਨ 'ਚ 'ਜ਼ੈੱਡ ਪਲੱਸ' ਨੂੰ ਸਰਵਉੱਚ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ 'ਜ਼ੈੱਡ', 'ਵਾਈ ਪਲੱਸ' ਅਤੇ 'ਐਕਸ' ਸ਼੍ਰੇਣੀ ਦੀ ਸੁਰੱਖਿਆ ਆਉਂਦੀ ਹੈ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News