ਕੇਂਦਰ ਨੇ ਹਿਮਾਚਲ ਪ੍ਰਦੇਸ਼ ਲਈ ਜਾਰੀ ਕੀਤਾ 205 ਕਰੋੜ ਦਾ GST ਮੁਆਵਜ਼ਾ
Tuesday, Oct 13, 2020 - 05:10 PM (IST)
ਸ਼ਿਮਲਾ- ਕੇਂਦਰ ਨੇ ਹਿਮਾਚਲ ਪ੍ਰਦੇਸ਼ ਲਈ ਜੀ.ਐੱਸ.ਟੀ. ਮੁਆਵਜ਼ੇ ਦੇ ਰੂਪ 'ਚ 205 ਕਰੋੜ ਦੀ ਧਨ ਰਾਸ਼ੀ ਜਾਰੀ ਕਰਨ ਅਤੇ ਸੂਬੇ 'ਚ ਪੂੰਜੀਗਤ ਕੰਮਾਂ ਲਈ 50 ਸਾਲਾਂ ਲਈ 450 ਕਰੋੜ ਰੁਪਏ ਦਾ ਲੰਬੇ ਸਮੇਂ ਲਈ ਵਿਆਜ ਮੁਕਤ ਕਰਜ਼ਾ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇਸ ਲਈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਵਿੱਤ ਅਤੇ ਸਹਿਕਾਰਿਤਾ ਮਾਮਲਿਆਂ ਦੇ ਰਾਜ ਮੰਤਰੀ ਅਨੁਰਾਗ ਠਾਕੁਰ ਦਾ ਧੰਨਵਾਦ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਜੀ.ਐੱਸ.ਟੀ. ਮੁਆਵਜ਼ਾ ਰਾਸ਼ੀ ਅਤੇ ਪੂੰਜੀਗਤ ਕੰਮਾਂ ਲਈ ਲੰਬੀ ਮਿਆਦ ਦੇ ਕਰਜ਼ੇ ਨਾਲ ਸੂਬੇ 'ਚ ਵਿਕਾਸ ਦੀ ਗਤੀ ਹੋਰ ਤੇਜ਼ ਕਰਨ 'ਚ ਮਦਦ ਮਿਲੇਗੀ। ਜੈਰਾਮ ਠਾਕੁਰ ਨੇ ਕਿਹਾ ਕਿ ਜੀ.ਐੱਸ.ਟੀ. ਜੁਲਾਈ 2017 ਤੋਂ ਲਾਗੂ ਕੀਤੀ ਗਈ ਸੀ ਅਤੇ ਉਦੋਂ ਤੋਂ ਸੂਬੇ 'ਚ ਜੀ.ਐੱਸ.ਟੀ. ਸੰਗ੍ਰਹਿ (ਭੰਡਾਰ) 'ਚ ਨਿਯਮਿਤ ਵਾਧਾ ਦੇਖਿਆ ਗਿਆ ਹੈ। ਉੱਤਮ ਪੱਧਰ 'ਤੇ ਜੀ.ਐੱਸ.ਟੀ. ਸੰਗ੍ਰਹਿ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਇਸ ਸੰਬੰਧ 'ਚ ਕੋਈ ਵੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।