ਪਿਆਰ ਦੀ ਮਿਸਾਲ:104 ਸਾਲਾ ਪਤੀ ਦੇ ਦਿਹਾਂਤ ਤੋਂ ਇਕ ਘੰਟੇ ਬਾਅਦ ਪਤਨੀ ਨੇ ਤੋੜਿਆ ਦਮ

11/13/2019 5:59:46 PM

ਚੇਨਈ—ਕਹਿੰਦੇ ਹਨ, ''ਕੁਝ ਜੋੜੀਆਂ ਤਾਂ ਰੱਬ ਅਜਿਹੀਆਂ ਬਣਾ ਕੇ ਭੇਜਦਾ ਹੈ, ਜਿਨ੍ਹਾਂ ਨੂੰ ਸਮਾਂ ਆਉਣ 'ਤੇ ਬੁਲਾ ਵੀ ਇਕੱਠੇ ਲੈਂਦਾ ਹੈ।'' ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਤਾਮਿਲਨਾਡੂ 'ਚ ਪੁਡੂਕੋਟਾਈ ਜ਼ਿਲੇ ਦੀ ਅੰਗਲਗੁੜੀ ਤਹਿਸੀਲ ਦਾ, ਜਿੱਥੇ 104 ਸਾਲਾ ਦੀ ਬਜ਼ੁਰਗ ਪਤੀ ਦੀ ਮੌਤ ਦਾ ਸਦਮਾ ਪਤਨੀ ਬਰਦਾਸ਼ਤ ਨਾ ਕਰ ਸਕੀ ਅਤੇ 1 ਘੰਟੇ ਬਾਅਦ ਦੁਨੀਆ ਨੂੰ ਅਲਵਿਦਾ ਕਹਿ ਗਈ।

ਦਰਅਸਲ ਸੋਮਵਾਰ ਰਾਤ 104 ਸਾਲਾ ਬਜ਼ੁਰਗ ਵੈਟਰੀਵਲ ਦੇ ਸੀਨੇ 'ਚ ਅਚਾਨਕ ਦਰਦ ਹੋਣ ਲੱਗ ਪਈ ਅਤੇ ਪਰਿਵਾਰਿਕ ਮੈਂਬਰ ਅਲੰਗੁੜੀ ਦੇ ਨੇੜੇ ਹਸਪਤਾਲ 'ਚ ਲੈ ਗਏ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਦੱਸਿਆ। ਜਦੋਂ ਉਨ੍ਹਾਂ ਦੀ ਦੇਹ ਨੂੰ ਸੰਸਕਾਰ ਲਈ ਲਿਜਾਣ ਲੱਗੇ ਤਾਂ ਉਨ੍ਹਾਂ ਦੀ ਪਤਨੀ ਪਿਚਾਈ ਆਪਣੇ ਪਤੀ ਦੇ ਮ੍ਰਿਤ ਸਰੀਰ ਨੂੰ ਦੇਖ ਦੇ ਬੇਹੋਸ਼ ਹੋ ਗਈ। ਉਨ੍ਹਾਂ ਦੇ ਪੋਤੇ ਐੱਲ. ਕੁਮਰਵੇਲ ਨੇ ਦੱਸਿਆ ਕਿ ਜਦੋਂ ਅਸੀਂ ਦਾਦੀ ਨੂੰ ਹਿਲਾਇਆ ਤਾਂ  ਉਨ੍ਹਾਂ ਦੇ ਸਰੀਰ 'ਚ ਜਾਨ ਨਹੀਂ ਸੀ। ਕੁਮਰਵੇਲ ਨੇ ਦੱਸਿਆ ਕਿ ਅਸੀਂ ਉਨ੍ਹਾਂ ਦੀ ਨਬਜ਼ ਦੀ ਜਾਂਚ ਕਰਵਾਉਣ ਲਈ ਸਥਾਨਿਕ ਡਾਕਟਰ ਨੂੰ ਬੁਲਾਇਆ ਜਿਨ੍ਹਾਂ ਨੇ ਦੱਸਿਆ ਕਿ ਉਸ ਦੀ ਮੌਤ ਹੋ ਚੁੱਕੀ ਸੀ। ਦਾਦੇ ਦੇ ਮਰਨ ਤੋਂ ਇੱਕ ਘੰਟੇ ਤੋਂ ਵੀ ਘੱਟ ਸਮੇਂ 'ਚ ਦਾਦੀ ਵੀ ਦੁਨੀਆ ਨੂੰ ਅਲਵਿਦਾ ਕਹਿ ਗਈ।

ਦੱਸਣਯੋਗ ਹੈ ਕਿ ਵੈਟਰੀਵਲ ਅਤੇ ਪਿਚਾਈ ਦੇ ਵਿਆਹ ਨੂੰ 75 ਸਾਲ ਹੋ ਗਏ ਸੀ। ਉਹ ਅਲੰਗੁੜੀ ਤਹਿਸੀਲ ਦੇ ਕੁੱਪਾਕੁੜੀ ਦ੍ਰਵਿੜ ਕਾਲੋਨੀ 'ਚ ਬਚਪਨ ਤੋਂ ਰਹਿ ਰਹੇ ਸਨ। ਜਦੋਂ ਵੈਟਰੀਵਲ ਅਤੇ ਪਿਚਾਈ 9 ਸਾਲ ਦੀ ਉਮਰ ਤੋਂ ਹੀ ਦੋਸਤ ਸੀ ਅਤੇ ਬਾਅਦ 'ਚ ਦੋਵਾਂ ਨੇ ਵਿਆਹ ਕਰਵਾ ਲਿਆ ਸੀ। ਅਲੰਗੁੜੀ ਦੇ ਲੋਕਾਂ ਵਿਚਾਲੇ ਇਹ ਜੋੜੀ ਇੱਕ ਮਿਸਾਲ ਸੀ, ਲੋਕ ਦੱਸਦੇ ਹਨ ਕਿ ਦੋਵੇਂ ਬੇਹੱਦ ਖੁਸ਼ਮਿਜ਼ਾਜ ਸੀ।

ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਬਜ਼ੁਰਗ ਜੋੜੇ ਦੇ ਪਰਿਵਾਰ 'ਚ 5 ਬੇਟੇ, 1 ਬੇਟੀ ਤੋਂ ਇਲਾਵਾ 23 ਪੋਤੇ ਅਤੇ ਕਈ ਪੜਪੋਤੇ-ਪੜਪੋਤੀਆਂ ਹਨ। ਉਨ੍ਹਾਂ ਦਾ ਇੱਕ ਖੁਸ਼ਹਾਲ ਪਰਿਵਾਰ ਸੀ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਦਾਦੇ-ਦਾਦੀ ਦਾ ਪਿਆਰ ਸਾਡੇ ਸਾਰਿਆਂ ਲਈ ਇੱਕ ਮਿਸਾਲ ਬਣ ਗਿਆ ਹੈ।


Iqbalkaur

Content Editor

Related News