ਮਰਦਮਸ਼ੁਮਾਰੀ 2027: ਦੇਸ਼ ਨੂੰ 24.25 ਲੱਖ ਹਾਊਸ ਲਿਸਟਿੰਗ ਬਲਾਕ ’ਚ ਵੰਡਿਆ, ਹਰੇਕ ’ਚ 150-200 ਘਰ ਹੋਣਗੇ

Tuesday, Nov 10, 2026 - 07:25 AM (IST)

ਮਰਦਮਸ਼ੁਮਾਰੀ 2027: ਦੇਸ਼ ਨੂੰ 24.25 ਲੱਖ ਹਾਊਸ ਲਿਸਟਿੰਗ ਬਲਾਕ ’ਚ ਵੰਡਿਆ, ਹਰੇਕ ’ਚ 150-200 ਘਰ ਹੋਣਗੇ

ਨਵੀਂ ਦਿੱਲੀ (ਏਜੰਸੀ) : ਮਰਦਮਸ਼ੁਮਾਰੀ 2027 ਲਈ ਭਾਰਤ ਨੇ ਹੁਣ ਤੱਕ ਦਾ ਸਭ ਤੋਂ ਵੱਡਾ ਡਿਜੀਟਲ ਕੰਮ ਪੂਰਾ ਕਰ ਲਿਆ ਹੈ। ਅਸਲ ਵਿਚ, ਦੇਸ਼ ਦੇ 24.25 ਲੱਖ ਹਾਊਸ ਲਿਸਟਿੰਗ ਬਲਾਕ (ਐੱਚ. ਐੱਲ. ਬੀ.) ਦੀ ਮੈਪਿੰਗ ਸਪੈਸ਼ਲ ਸਾਫ਼ਟਵੇਅਰ ਨਾਲ ਕਰ ਦਿੱਤੀ ਗਈ ਹੈ। ਮਰਦਮਸ਼ੁਮਾਰੀ ਇੱਕੋ ਸਮੇਂ ਪੂਰੇ ਭਾਰਤ ਵਿਚ ਨਹੀਂ ਹੁੰਦੀ। ਇਸ ਲਈ ਪੂਰੇ ਦੇਸ਼ ਨੂੰ ਛੋਟੇ-ਛੋਟੇ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ। ਇਕ ਬਲਾਕ ਵਿਚ ਲੱਗਭਗ 800 ਲੋਕ ਰਹਿੰਦੇ ਹਨ। ਇਕ ਮਰਦਮਸ਼ੁਮਾਰੀ ਕਰਮੀ ਇਕ ਬਲਾਕ ਵਿਚ ਗਿਣਤੀ ਕਰੇਗਾ, ਇਹੋ ਬਲਾਕ ਹੀ ਅੱਗੇ ਜਾ ਕੇ ਮਰਦਮਸ਼ੁਮਾਰੀ ਬਲਾਕ ਬਣਨਗੇ, ਜਿੱਥੇ ਅਸਲੀ ਗਿਣਤੀ ਹੋਵੇਗੀ। ਮਤਲਬ ਪੂਰੇ ਭਾਰਤ ਦੇ ਹਰ ਮਹੱਲੇ, ਹਰ ਪਿੰਡ, ਹਰ ਝੁੱਗੀ ਦਾ ਡਿਜੀਟਲ ਪਤਾ ਬਣ ਗਿਆ ਹੈ। ਸੌਖੇ ਸ਼ਬਦਾਂ ਵਿਚ ਕਹੀਏ ਤਾਂ ਹਰੇਕ ਬਲਾਕ ਵਿਚ 150-200 ਘਰ ਹੋਣਗੇ।

ਇਹ ਵੀ ਪੜ੍ਹੋ : ਲਾਲ ਕਿਲਾ ਧਮਾਕਾ ਮਾਮਲੇ ’ਚ ਹੁਣ ਤੱਕ 300 ਸ਼ੱਕੀ ਗ੍ਰਿਫ਼ਤਾਰ, 73 ਭਗੌੜੇ ਲਿਆਂਦੇ ਗਏ ਭਾਰਤ

ਮਰਦਮਸ਼ੁਮਾਰੀ 2027 ਦੇ ਪਹਿਲੇ ਪੜਾਅ ਦੇ ਤਹਿਤ ਮਕਾਨ ਸੂਚੀਕਰਨ ਮੁਹਿੰਮ (ਐੱਚ. ਐੱਲ. ਓ.) ਮਣੀਪੁਰ ਨੂੰ ਛੱਡ ਕੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਸਫ਼ਲਤਾਪੂਰਵਕ ਪੂਰੀ ਕਰ ਲਈ ਗਈ ਹੈ। ਮਰਦਮਸ਼ੁਮਾਰੀ ਦੇ ਦੂਜੇ ਪੜਾਅ ਵਿਚ, ਜਿਸ ਦੇ ਤਹਿਤ ਲੱਦਾਖ ਨੂੰ ਛੱਡ ਕੇ ਹੋਰ ਖੇਤਰਾਂ ਅਤੇ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਬਰਫ਼ਬਾਰੀ ਤੋਂ ਪ੍ਰਭਾਵਿਤ ਗ਼ੈਰ-ਸਮਕਾਲੀ ਖੇਤਰਾਂ ਅਤੇ ਮਣੀਪੁਰ ਵਿਚ ਸਰਮਦਸ਼ੁਮਾਰੀ ਦੀ ਗਿਣਤੀ ਜਲਦੀ ਹੀ ਸ਼ੁਰੂ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8s

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News