ਗਣਤੰਤਰ ਦਿਵਸ ਦੇ ਖਾਸ ਮੌਕੇ 'ਤੇ ਖੇਡ ਜਗਤ 'ਚੋਂ ਇਨ੍ਹਾਂ ਖਿਡਾਰੀਆਂ ਨੇ ਦਿੱਤੀਆਂ ਸ਼ੁੱਭਕਾਮਨਾਵਾਂ

01/26/2020 3:20:31 PM

ਸਪੋਰਟਸ ਡੈਸਕ— ਦੇਸ਼ ਦਾ 71ਵਾਂ ਗਣਤੰਤਰ ਦਿਵਸ ਐਤਵਾਰ (26 ਜਨਵਰੀ) ਨੂੰ ਪੂਰੇ ਭਾਰਤ 'ਚ ਜੋਸ਼ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸ ਦਿਨ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ। ਗਣਤੰਤਰ ਦਿਨ ਅਜਿਹੇ 'ਚ ਖੇਡ ਜਗਤ 'ਚੋਂ ਕਈ ਦਿੱਗਜ ਖਿਡਾਰੀਆਂ ਨੇ ਵੀ ਸੋਸ਼ਲ ਮੀਡੀਆ 'ਤੇ ਗਣਤੰਤਰ ਦਿਵਸ ਦੇ ਮੌਕੇ 'ਤੇ ਆਪਣੇ ਫੈਨਜ਼ ਨੂੰ ਇਕ ਖਾਸ ਸੁਨੇਹਾ ਦਿੱਤਾ। ਭਾਰਤੀ ਕ੍ਰਿਕਟ ਟੀਮ ਇਸ ਮੌਕੇ 'ਤੇ ਨਿਊਜ਼ੀਲੈਂਡ 'ਚ ਹੈ। ਟੀਮ ਇੰਡੀਆ ਦੇ ਕੋਲ 71ਵੇਂ ਗਣਤੰਤਰ ਦਿਨ 'ਤੇ ਦੇਸ਼ਵਾਸੀਆਂ ਨੂੰ ਜਿੱਤ ਦਾ ਤੋਹਫਾ ਦੇਣ ਦਾ ਮੌਕਾ ਹੈ। ਦੂਜੇ ਪਾਸੇ ਸਚਿਨ ਤੇਂਦੁਲਕਰ, ਵਰਿੰਦਰ ਸਹਿਵਾਗ ਜਿਹੇ ਕ੍ਰਿਕਟਰਾਂ ਨੇ  ਸੋਸ਼ਲ ਮੀਡੀਆ ਦੇ ਰਾਹੀਂ ਦੇਸ਼ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀ। ਸਹਿਵਾਗ ਨੇ ਟਵਿੱਟਰ 'ਤੇ ਇਕ ਕਵਿਤਾ ਪੋਸਟ ਕੀਤੀ ਤਾਂ ਗੌਤਮ ਗੰਭੀਰ ਅਤੇ ਮੁਹੰਮਦ ਕੈਫ ਨੇ ਦਿਲ ਜਿੱਤਣ ਵਾਲਾ ਟਵੀਟ ਕੀਤਾ। 

ਕ੍ਰਿਕਟਰ ਤੋਂ ਸਾਂਸਦ ਬਣੇ ਟੀਮ ਦੇ ਸਾਬਕ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਟਵੀਟ ਕਰਦੇ ਹੋਏ ਲਿਖਿਆ, ਦੋ ਬੇਟੀਆਂ ਦਾ ਪਿਤਾ ਹੋਣ 'ਤੇ, ਇਹ ਮੈਨੂੰ ਗਣਤੰਤਰ ਦਿਵਸ ਪਰੇਡ 'ਚ ਔਰਤਾਂ ਵਲੋਂ ਅਗੁਵਾਈ ਕਰਦੇ ਦੇਖ ਮਾਂ ਮਾਣ ਮਹਿਸੂਸ ਕਰ ਰਿਹਾਂ ਹਾਂ। ਤਾਨਿਆ ਸ਼ੇਰਗਿਲ ਨੂੰ ਸਲਾਮ, ਚੱਲਦੇ ਰਹੋ!  ਸਾਰਿਆਂ ਨੂੰ ਗਣਤੰਤਰ ਦਿਵਸ ਦੀਆਂ ਸ਼ੁੱਭਕਾਮਨਾਵਾਂ।  

ਸਾਬਕਾ ਕ੍ਰਿਕਟਰ ਮੁਹੰਮਦ ਕੈਫ ਨੇ ਵੀ ਗਣਤੰਤਰ ਦਿਵਸ ਦੇ ਖਾਸ ਮੌਕੇ 'ਤੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਟਵੀਟ ਕੀਤਾ, 'ਇਹ ਨਾ ਪੁੱਛੋ ਕਿ ਦੇਸ਼ ਤੁਹਾਡੇ ਲਈ ਕੀ ਕਰ ਸਕਦਾ ਹੈ, ਸਗੋਂ ਇਹ ਪੁੱਛੋ ਕਿ ਮੈਂ ਆਪਣੇ ਦੇਸ਼ ਲਈ ਕੀ ਕਰ ਸਕਦਾ ਹਾਂ।' 

ਭਾਰਤ ਦੇ ਸਾਬਕਾ ਕ੍ਰਿਕਟਰ ਵੀ. ਵੀ ਐੱਸ ਲਕਸ਼ਮਣ ਨੇ ਇਸ ਗਣਤੰਤਰ ਦਿਵਸ ਮੌਕੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਟਵਿਟ 'ਤੇ ਲਿਖਿਆ, ਤੁਹਾਨੂੰ ਸਾਰਿਆਂ ਨੂੰ ਗਣਤੰਤਰ ਦਿਵਸ ਦੀ ਹਾਰਦਿਕ ਸ਼ੁੱਭਕਾਨਾਵਾਂ। ਜੈ ਹਿੰਦ!  🇮🇳

ਗਣਤੰਤਰ ਦਿਵਸ ਦੇ ਖਾਸ ਮੌਕੇ 'ਤੇ ਵਰਿੰਦਰ ਸਹਿਵਾਗ ਨੇ ਟਵੀਟ ਉੱਤੇ ਇਕ ਖੂਬਸੁਰਤ ਕਵਿਤਾ ਲਿੱਖ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ

'ਕੁਝ ਨਸ਼ਾ ਤਿਰੰਗੇ ਦੀ ਆਨ ਦਾ ਹੈ,
ਕੁਝ ਨਸ਼ਾ ਮਾਤਭੂਮੀ ਦੀ ਸ਼ਾਨ ਦਾ ਹੈ
ਅਸੀਂ ਲਹਿਰਾਵਾਂਗੇ ਹਰ ਜਗ੍ਹਾ ਇਹ ਤਿਰੰਗਾ,
ਨਸ਼ਾ ਇਹ ਹਿੰਦੋਸਤਾਨ ਦੀ ਸ਼ਾਨ ਦਾ ਹੈ। 
' ਵੰਦੇ ਮਾਤਰਮ

ਸਚਿਨ ਨੇ ਇਸ 71ਵੇਂ ਗਣਤੰਤਰ ਦਿਵਸ ਮੌਕੇ ਉੱਤੇ ਲਿਖਿਆ, ਤੁਹਾਨੂੰ ਸਾਰਿਆਂ ਨੂੰ ਗਣਤੰਤਰ ਦਿਵਸ ਦੀਆਂ ਹਾਰਦਿਕ ਸ਼ੁੱਭਕਾਨਾਵਾਂ। ਜੈ ਹਿੰਦ! 🇮🇳

71ਵੇਂ ਗਣਤੰਤਰ ਦਿਵਸ ਮੌਕੇ ਉੱਤੇ ਸਟਾਰ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਨੇ ਟਵਿਟ ਕਰ ਵਧਾਈ ਦਿੰਦੇ ਹੋਏ ਲਿੱਖਿਆ, ਤੁਹਾਨੂੰ ਸਾਰਿਆਂ ਨੂੰ ਗਣਤੰਤਰ ਦਿਵਸ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ,🇮🇳

ਭਾਰਤੀ ਸਾਬਕਾ ਤੇਜ਼ ਗੇਂਦਬਾਜ਼ ਇਰਫਾਨ ਪਠਾਨ ਨੇ ਨਿਊਜ਼ੀਲੈਡ ਤੋਂ ਲੋਕਾਂ ਨੂੰ ਇਸ ਗਣਤੰਤਰ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ. ਉਨ੍ਹਾਂ ਟਵਿਟ 'ਚ ਲਿਖਿਆ- ਤੁਹਾਨੂੰ ਸਭ ਨੂੰ ਗਣਤੰਤਰ ਦਿਵਸ ਦੀਆਂ ਸ਼ੁਭਕਾਮਨਾਵਾਂ 🇮🇳


Related News