CDS ਬਿਪਿਨ ਰਾਵਤ ਦਾ ਬਿਆਨ, ਕਿਹਾ- ‘ਜੰਮੂ-ਕਸ਼ਮੀਰ ਦੇ ਲੋਕ ਸ਼ਾਂਤੀ ਚਾਹੁੰਦੇ ਹਨ’
Wednesday, Jun 23, 2021 - 10:10 AM (IST)
ਜੰਮੂ-ਕਸ਼ਮੀਰ (ਬਿਊਰੋ) - ਚੀਫ ਡਿਫੈਂਸ ਆਫ਼ ਸਟਾਫ਼ (ਸੀ.ਡੀ.ਐੱਸ) ਜਨਰਲ ਬਿਪਿਨ ਰਾਵਤ ਨੇ ਮੰਗਲਵਾਰ ਨੂੰ ਕਿਹਾ ਕਿ ਸਰਹੱਦ ’ਤੇ ਹੁਣ ਵੀ ਜੰਗਬੰਦੀ ਜਾਰੀ ਹੈ, ਜੋ ਇਕ ਸਕਾਰਾਤਮਕ ਸੰਕੇਤ ਹੈ। ਪਰ ਡਰੋਨ ਦੀ ਵਰਤੋਂ ਕਰਕੇ ਹਥਿਆਰਾਂ ਅਤੇ ਗੋਲਾ ਬਾਰੂਦ ਦੇ ਜ਼ਰੀਏ ਘੁੱਸਪੈਠ ਕੀਤੀ ਜਾ ਰਹੀ ਹੈ, ਜੋ ਚੰਗਾ ਸੰਕੇਤ ਨਹੀਂ ਹੈ। ਰਾਵਤ ਨੇ ਕਿਹਾ ਕਿ ਜੇਕਰ ਅੰਦਰੂਨੀ ਸ਼ਾਂਤੀ ਪ੍ਰਕਿਰਿਆ ਵਿੱਚ ਵਿਘਨ ਪੈਂਦਾ ਹੈ, ਤਾਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਜੰਗਬੰਦੀ ਅਜੇ ਵੀ ਜਾਰੀ ਹੈ। ਜੰਗਬੰਦੀ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਰਹੱਦਾਂ 'ਤੇ ਗੋਲੀਬਾਰੀ ਕਰੋ ਅਤੇ ਅੰਦਰਲੇ ਹਿੱਸੇ ਵਿੱਚ ਘੁਸਪੈਠ ਕਰਨੀ ਸ਼ੁਰੂ ਕਰ ਦਿਓ। ਉਨ੍ਹਾਂ ਨੇ ਕਿਹਾ ਕਿ ਅਸੀਂ ਪੂਰੇ ਜੰਮੂ-ਕਸ਼ਮੀਰ ਵਿੱਚ ਸ਼ਾਂਤੀ ਕਾਇਮ ਕਰਨਾ ਚਾਹੁੰਦੇ ਹਾਂ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ 'ਚ ਵੱਡੀ ਵਾਰਦਾਤ: ਪੁਲਸ ਮੁਲਾਜ਼ਮ ਦੇ ਮੁੰਡੇ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਵਿਅਕਤੀ
ਜੰਮੂ ਕਸ਼ਮੀਰ ਦੇ ਲੋਕ ਸ਼ਾਂਤੀ ਚਾਹੁੰਦੇ ਹਨ
ਰਾਵਤ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਜੰਮੂ-ਕਸ਼ਮੀਰ ਦੇ ਲੋਕ ਖ਼ੁਦ ਸ਼ਾਂਤੀ ਸਥਾਪਤ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਸਾਰੇ ਅੱਤਵਾਦ ਅਤੇ ਉਗਰਵਾਦ ਵੇਖੇ ਹਨ। ਲੋਕ ਹੁਣ ਸ਼ਾਂਤੀ ਦੀ ਵਾਪਸੀ ਨੂੰ ਵੇਖ ਰਹੇ ਹਨ। ਖ਼ਾਸਕਰ ਆਰਟੀਕਲ 370 ਨੂੰ ਖ਼ਤਮ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਉਮੀਦਾਂ ਹੋਰ ਵੱਧ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਅਜਿਹਾ ਚੱਲਦਾ ਰਿਹਾ ਤਾਂ ਉਹ ਸਮਾਂ ਆਵੇਗਾ, ਜਦੋਂ ਲੋਕ ਖ਼ੁਦ ਹਿੰਸਾ ਤੋਂ ਆਪਣੇ ਆਪ ਦੂਰ ਹੋ ਜਾਣਗੇ ਅਤੇ ਘਾਟੀ ’ਚ ਅੱਤਵਾਦ ਨਹੀਂ ਹੋਣ ਦੇਣਗੇ। ਸਥਾਨਕ ਲੋਕਾਂ ਦੇ ਸਮਰਥਨ ਤੋਂ ਬਿਨਾਂ ਉਗਰਵਾਦ ਅਤੇ ਅੱਤਵਾਦ ਜਿਊਂਦਾ ਨਹੀਂ ਰਹਿ ਸਕਦਾ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਵਾਪਰੀ ਖ਼ੂਨੀ ਵਾਰਦਾਤ : ਖੇਤਾਂ ’ਚ ਕੰਮ ਕਰਦੇ ਵਿਅਕਤੀ ਦਾ ਸਿਰ ’ਚ ਕਹੀ ਮਾਰ ਕੀਤਾ ਕਤਲ (ਤਸਵੀਰਾਂ)
ਭਟਕੇ ਨੌਜਵਾਨਾਂ ਨੂੰ ਸਮਝਾਉਣ ਦੀ ਜ਼ਰੂਰਤ
ਕੁਝ ਨੌਜਵਾਨ, ਜਿਨ੍ਹਾਂ ਨੂੰ ਗੁੰਮਰਾਹ ਕੀਤਾ ਗਿਆ ਹੈ, ਮੈਨੂੰ ਲਗਦਾ ਹੈ ਕਿ ਸਾਨੂੰ ਉਨ੍ਹਾਂ ਦੀ ਪਛਾਣ ਕਰਕੇ ਇਹ ਵੇਖਣ ਦੀ ਜ਼ਰੂਰਤ ਹੈ ਕਿ ਅਸੀਂ ਉਨ੍ਹਾਂ ਨਾਲ ਕਿੰਨੀ ਚੰਗੀ ਤਰ੍ਹਾਂ ਗੱਲਬਾਤ ਕਰ ਸਕਦੇ ਹਾਂ। ਅਸੀਂ ਉਨ੍ਹਾਂ ਨੂੰ ਸਮਝਾ ਸਕਦੇ ਹਾਂ ਕਿ ਅੱਤਵਾਦ ਅੱਗੇ ਦਾ ਰਸਤਾ ਨਹੀਂ ਹੈ ਸਗੋਂ ਸ਼ਾਂਤੀ ਅੱਗੇ ਦਾ ਸਹੀ ਰਸਤਾ ਹੈ।
ਪੜ੍ਹੋ ਇਹ ਵੀ ਖ਼ਬਰ - ਸ਼ਰਮਸਾਰ : 9 ਸਾਲ ਦੀ ਕੁੜੀ ਦਾ ਮਤਰੇਏ ਪਿਓ ਨੇ ਮਾਂ ਨਾਲ ਮਿਲ ਕੀਤਾ ਕਤਲ, ਇੰਝ ਹੋਇਆ ਖ਼ੁਲਾਸਾ