ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਵਫ਼ਦ ਨੇ ਵਿੱਤ ਰਾਜ ਮੰਤਰੀ ਤੋਂ ਜੰਮੂ ਲਈ ਮੰਗਿਆ ਵਿਸ਼ੇਸ਼ ਪੈਕੇਜ

Sunday, Jul 18, 2021 - 02:14 PM (IST)

ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਵਫ਼ਦ ਨੇ ਵਿੱਤ ਰਾਜ ਮੰਤਰੀ ਤੋਂ ਜੰਮੂ ਲਈ ਮੰਗਿਆ ਵਿਸ਼ੇਸ਼ ਪੈਕੇਜ

ਜੰਮੂ- ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ (ਸੀ.ਸੀ.ਆਈ.) ਦੇ ਵਫ਼ਦ ਨੇ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨਾਲ ਮੁਲਾਕਾਤ ਕਰ ਕੇ ਕਾਰੋਬਾਰ ਲਈ ਵਿਸ਼ੇਸ਼ ਆਰਥਿਕ ਪੈਕੇਜ ਦੀ ਮੰਗ ਕੀਤੀ। ਵਫ਼ਦ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਪਿਛਲੇ 18 ਮਹੀਨਿਆਂ ਤੋਂ ਜੰਮੂ ਕਸ਼ਮੀਰ 'ਚ ਪਾਬੰਦੀਆਂ ਕਾਰਨ ਕਾਰੋਬਾਰ ਨੂੰ ਕਾਫ਼ੀ ਨੁਕਸਾਨ ਝੱਲਣਾ ਪਿਆ ਹੈ। ਸੀ.ਸੀ.ਆਈ. ਜੰਮੂ ਦੇ ਪ੍ਰਧਾਨ ਅਰੁਣ ਗੁਪਤਾ ਨੇ ਕਿਹਾ ਕਿ ਵਿੱਤ ਰਾਜ ਮੰਤਰੀ ਨੂੰ ਜੰਮੂ ਕਸ਼ਮੀਰ 'ਚ ਵਪਾਰ ਨੂੰ ਮੁੜ ਤੋਂ ਪੱਟੜੀ 'ਤੇ ਲਿਆਉਣ ਲਈ ਇਕ ਵਿਸ਼ੇਸ਼ ਪੈਕੇਜ ਨੂੰ ਮਨਜ਼ੂਰੀ ਦੇਣ ਲਈ ਕਿਹਾ ਗਿਆ ਹੈ ਤਾਂ ਕਿ ਵਾਪਰੀਆਂ ਨੂੰ ਜੀਵਨ ਜਿਉਣ ਦਾ ਇਕ ਹੋਰ ਮੌਕਾ ਮਿਲ ਸਕੇ। 

ਉਨ੍ਹਾਂ ਕਿਹਾ ਕਿ ਕੇਂਦਰੀ ਰਾਜ ਮੰਤਰੀ ਨੇ ਵਫ਼ਦ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਅਨੁਕੂਲ ਕਦਮ  ਚੁੱਕਣ ਦਾ ਭਰੋਸਾ ਦਿੱਤਾ। ਵਫ਼ਦ ਨੇ ਰੇਲਵੇ ਅਤੇ ਰੱਖਿਆ ਨਾਲ ਸੰਬੰਧਤ ਨਵੇਂ ਜਨਤਕ ਖੇਤਰ ਜੰਮੂ ਕਸ਼ਮੀਰ 'ਚ ਖੋਲ੍ਹਣ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਜੰਮੂ 'ਚ ਉਦਯੋਗ ਨੂੰ ਉਤਸ਼ਾਹ ਮਿਲੇਗਾ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਇਸ ਤੋਂ ਇਲਾਵਾ ਇਸ ਦੌਰਾਨ ਜੰਮੂ ਡਿਵੀਜ਼ਨ 'ਚ ਸੈਰ-ਸਪਾਟੇ ਦੀਆਂ ਸੰਭਾਵਨਾਵਾਂ 'ਤੇ ਚਰਚਾ ਕਰਦੇ ਹੋਏ ਪੀਰ ਪੰਚਾਲ ਸਰਕਿਟ ਦੀ ਆਜ਼ਾਦੀ ਦੇ ਬਾਅਦ ਤੋਂ ਭੇਦਭਾਵ ਦੀ ਵੀ ਗੱਲ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਇੱਥੇ ਸੈਰ-ਸਪਾਟੇ ਦੀਆਂ ਬਹੁਤ ਸੰਭਾਵਨਾਵਾਂ ਹਨ। 

ਉਨ੍ਹਾਂ ਨੇ ਰਾਜ ਮੰਤਰੀ ਤੋਂ ਇਸ ਮਾਮਲੇ 'ਚ ਦਖ਼ਲਅੰਦਾਜ਼ੀ ਦੀ ਵੀ ਮੰਗ ਕੀਤੀ। ਗੁਪਤਾ ਨੇ ਸਮਾਰਟ ਸਿਟੀ ਪ੍ਰਾਜੈਕਟ ਕਾਰਨ ਪ੍ਰਭਾਵਿਤ ਹੋ ਰਹੇ ਲੋਕਾਂ ਦੇ ਮੁੜ ਵਸੇਬੇ ਦੀ ਵੀ ਮੰਗ ਕੀਤੀ। ਚੈਂਬਰ ਨੇ ਜੀ.ਐੱਸ.ਟੀ. ਵਿਵਸਥਾ 'ਚ ਤਬਦੀਲੀ 'ਤੇ ਜ਼ੋਰ ਦਿੱਤਾ। ਰਾਜ ਮੰਤਰੀ ਨੇ ਚੈਂਬਰ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਜਾਇਜ਼ ਮੰਗਾਂ ਨੂੰ ਹੱਲ ਕਰਨ 'ਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਵਫ਼ਦ 'ਚ ਸੀਨੀਅਰ ਉੱਪ ਪ੍ਰਧਾਨ ਅਨਿਲ ਗੁਪਤਾ, ਉੱਪ ਪ੍ਰਧਾਨ ਰਾਜੀਵ ਗੁਪਤਾ, ਜਨਰਲ ਸਕੱਤਰ ਗੌਰਵ ਗੁਪਤਾ, ਸਕੱਤਰ ਰਾਜੇਸ਼ ਗੁਪਤਾ ਸ਼ਾਮਲ ਸਨ।


author

DIsha

Content Editor

Related News