ਕਰਨਾਟਕ ਦੇ ਹੁਬਲੀ ''ਚ CCB ਦੀ ਵੱਡੀ ਕਾਰਵਾਈ, ਵਪਾਰੀ ਦੇ ਘਰੋਂ 3 ਕਰੋੜ ਦੀ ਨਕਦੀ ਜ਼ਬਤ

03/05/2023 3:19:56 AM

ਹੁਬਲੀ (ਭਾਸ਼ਾ)- ਕਰਨਾਟਕ ਦੇ ਹੁਬਲੀ ਵਿਚ ਕੇਂਦਰੀ ਕ੍ਰਾਈਮ ਬ੍ਰਾਂਚ (ਸੀ.ਸੀ.ਬੀ.) ਦੇ ਅਧਿਕਾਰੀਆਂ ਨੇ ਸ਼ਨਿੱਚਰਵਾਰ ਨੂੰ ਇਕ ਕਾਰੋਬਾਰੀ ਕੋਲੋਂ ਤਿੰਨ ਕਰੋੜ ਰੁਪਏ ਨਕਦੀ ਜ਼ਬਤ ਕੀਤੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਦੋ ਦਿਨ ਪਹਿਲਾਂ ਹੀ ਭਾਜਪਾ ਦੇ ਵਿਧਾਇਕ ਦੇ ਪੁੱਤਰ ਘਰੋਂ 8.23 ਕਰੋੜ ਰੁਪਏ ਨਕਦੀ ਬਰਾਮਦ ਕੀਤੀ ਗਈ ਸੀ। 

ਇਹ ਖ਼ਬਰ ਵੀ ਪੜ੍ਹੋ - NIA ਵੱਲੋਂ ਗੈਂਗਸਟਰਾਂ ਦੀ ਕਰੋੜਾਂ ਦੀ ਜਾਇਦਾਦ ਜ਼ਬਤ, ਮੂਸੇਵਾਲਾ-ਨੰਗਲ ਅੰਬੀਆਂ ਕਤਲਕਾਂਡ ਨਾਲ ਜੁੜੇ ਸਿੰਡੀਕੇਟ ਦੇ ਤਾਰ

ਪੁਲਸ ਨੇ ਦੱਸਿਆ ਕਿ ਇਕ ਗੁਪਤ ਸੂਚਨਾ ਦੇ ਅਧਾਰ 'ਤੇ ਕਾਰਵਾਈ ਕਰਦਿਆਂ ਸੀ.ਸੀ.ਬੀ. ਨੇ ਇਕ 'ਮਸ਼ਹੂਰ ਕਾਰੋਬਾਰੀ' ਦੇ ਹੁਬਲੀ ਸਥਿਤ ਘਰ ਦਾ ਘਿਰਾਓ ਕੀਤਾ ਤੇ 'ਬੇਹਿਸਾਬ' ਨਕਦੀ ਬਰਾਮਦ ਕੀਤੀ। ਪੁਲਸ ਨੇ ਦੱਸਿਆ ਕਿ ਕਾਰੋਬਾਰੀ ਦੇ ਕੋਲ 500-500 ਰੁਪਏ ਦੇ ਨੋਟਾਂ ਵਿਚ 3 ਕਰੋੜ ਰੁਪਏ ਨੂੰ ਸਹੀ ਠਹਿਰਾਉਣ ਲਈ ਕੋਈ ਦਸਤਾਵੇਜ਼ ਜਾਂ ਸਪਸ਼ਟੀਕਰਨ ਨਹੀਂ ਸੀ। ਪੁਲਸ ਨੇ ਇਕ ਬਿਆਨ ਵਿਚ ਕਿਹਾ, "ਘਰ 'ਚ ਨਕਦੀ ਜਮ੍ਹਾਂ ਕਰਨ ਦੇ ਸਰੋਤ ਤੇ ਕਾਰਨ ਪਤਾ ਲਗਾਉਣ ਲਈ ਡੂੰਘਾਈ ਨਾਲ ਜਾਂਚ ਚੱਲ ਰਹੀ ਹੈ ਤੇ ਆਮਦਨ ਕਰ ਵਿਭਾਗ ਨੂੰ ਵੀ ਇਸ ਬਾਰੇ ਸੂਚਨਾ ਦੇ ਦਿੱਤੀ ਗਈ ਹੈ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News