ਸੀ.ਬੀ.ਐੱਸ.ਈ. ਟਾਪਰ ਕਰਿਸ਼ਮਾ ਕਰਦੀ ਸੀ 20 ਘੰਟੇ ਤੱਕ ਪੜ੍ਹਾਈ

5/3/2019 10:11:23 AM

ਮੇਰਠ— ਸੀ.ਬੀ.ਐੱਸ.ਈ. ਦੇ 12ਵੀਂ ਦੇ ਨਤੀਜਿਆਂ 'ਚ ਜੁਆਇੰਟ ਟਾਪ ਕਰਿਸ਼ਮਾ ਅਰੋੜਾ ਯੂ.ਪੀ. ਦੇ ਮੁਜ਼ੱਫਰਨਗਰ ਦੀ ਰਹਿਣ ਵਾਲੀ ਹੈ। ਮੁਜ਼ੱਫਰਨਗਰ ਦੇ ਐੱਸ.ਡੀ. ਪਬਲਿਕ ਸਕੂਲ ਦੀ ਕਰਿਸ਼ਮਾ ਨੂੰ 12ਵੀਂ 'ਚ 500 'ਚੋਂ 499 ਨੰਬਰ ਮਿਲੇ ਹਨ। ਬੋਰਡ 'ਚ ਟਾਪਰ ਤੋਂ ਇਲਾਵਾ ਕਰਿਸ਼ਮਾ ਇਕ ਕਥੱਕ ਡਾਂਸਰ ਵੀ ਹੈ ਅਤੇ ਇਹ ਉਹ ਆਪਣੇ ਲਈ ਨਹੀਂ ਸਗੋਂ ਮਾਨਸਿਕ ਰੂਪ ਨਾਲ ਕਮਜ਼ੋਰ ਬੱਚਿਆਂ ਲਈ ਸਿੱਖ ਰਹੀ ਹੈ। ਕਰਿਸ਼ਮਾ ਅਰੋੜਾ ਹਰ ਹਫਤੇ ਆਪਣੇ ਪਿਤਾ ਨਾਲ ਦਿੱਲੀ ਜਾਂਦੀ ਹੈ ਅਤੇ ਉੱਥੇ ਫੇਮਸ ਡਾਂਸਰ ਗੀਤਾਂਜਲੀ ਲਾਲ ਤੋਂ ਕਥੱਕ ਦੀ ਟਰੇਨਿੰਗ ਲੈਂਦੀ ਹੈ। ਖਾਲੀ ਸਮੇਂ ਉਹ ਮਾਨਸਿਕ ਰੂਪ ਨਾਲ ਕਮਜ਼ੋਰ ਬੱਚਿਆਂ ਨੂੰ ਡਾਂਸ ਸਿਖਾਉਂਦੀ ਹੈ। ਕਰਿਸ਼ਮਾ ਨੇ ਦੱਸਿਆ ਕਿ ਉਹ ਸਾਈਕਾਲਜਿਸਟ ਬਣਨਾ ਚਾਹੁੰਦੀ ਹੈ। ਕਰਿਸ਼ਮਾ ਨੇ ਇਕ ਸਕੂਲ ਦੀ ਜੁਆਇਨ ਕੀਤਾ ਹੈ, ਜਿੱਥੇ ਉਹ ਬੋਲੇ ਅਤੇ ਮਾਨਸਿਕ ਰੂਪ ਨਾਲ ਕਮਜ਼ੋਰ ਬੱਚਿਆਂ ਤੋਂ ਕਮਿਊਨੀਕੇਸ਼ਨ ਕਰਨਾ ਸਿੱਖ ਰਹੀ ਹੈ।PunjabKesariਕਰਦੀ ਸੀ 20 ਘੰਟੇ ਤੱਕ ਪੜ੍ਹਾਈ
ਕਰਸ਼ਿਮਾ ਦੇ ਪਿਤਾ ਮਨੀਸ਼ ਅਰੋੜਾ ਇਕ ਬਿਜ਼ਨੈੱਸਮੈਨ ਹਨ। ਕਰਿਸ਼ਮਾ ਨੇ ਦੱਸਿਆ ਕਿ ਉਹ ਕਦੇ-ਕਦੇ 20 ਘੰਟੇ ਤੱਕ ਪੜ੍ਹਾਈ ਕਰਦੀ ਸੀ ਪਰ ਟਾਪਰ ਬਣਨ ਦੀ ਉਮੀਦ ਨਹੀਂ ਸੀ। ਹਾਲਾਂਕਿ ਉਸ ਨੂੰ ਦੁਖ ਹੈ ਕਿ ਉਸ ਨੂੰ ਪੂਰੇ 500 ਨੰਬਰ ਨਹੀਂ ਮਿਲੇ ਅਤੇ ਇਕਨਾਮਿਕਸ 'ਚ ਇਕ ਨੰਬਰ ਘੱਟ ਰਹਿ ਗਿਆ। ਕਰਿਸ਼ਮਾ ਲੋਕਪ੍ਰਿਯ ਅਤੇ ਚਰਚਿਤ ਹਸਤੀਆਂ ਦੀ ਜੀਵਨੀ ਪੜ੍ਹਨਾ ਪਸੰਦ ਕਰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਮਨਪਸੰਦ ਜੀਵਨੀ ਮਲਾਲਾ ਯੂਸੁਫਜਈ ਅਤੇ ਏ.ਪੀ.ਜੇ. ਅਬਦੁੱਲ ਕਲਾਮ ਦੀ ਹੈ। ਉਹ ਕਹਿੰਦੀ ਹੈ ਸਫ਼ਲ ਲੋਕਾਂ ਦੀ ਜੀਵਨੀ ਪੜ੍ਹਨ ਨਾਲ ਉਹ ਉਤਸ਼ਾਹਤ ਮਹਿਸੂਸ ਕਰਦੀ ਹੈ। ਦੱਸਣਯੋਗ ਹੈ ਕਿ ਸੀ.ਬੀ.ਐੱਸ.ਈ. ਵਲੋਂ ਜਾਰੀ 12ਵੀਂ ਦੇ ਨਤੀਜਿਆਂ 'ਚ 2 ਲੜਕੀਆਂ ਨੇ ਸੰਯੁਕਤ ਰੂਪ ਨਾਲ ਟਾਪ ਕੀਤਾ ਹੈ। ਇਸ 'ਚ ਕਰਿਸ਼ਮਾ ਅਰੋੜਾ ਤੋਂ ਇਲਾਵਾ ਡੀ.ਪੀ.ਐੱਸ. ਗਾਜ਼ੀਆਬਾਦ ਦੀ ਹੰਸਿਕਾ ਸ਼ੁਕਲਾ ਸ਼ਾਮਲ ਹੈ। ਦੋਹਾਂ ਨੂੰ 499 ਨੰਬਰ ਮਿਲੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ