ਇਸ ਮਹੀਨੇ ਦੇ ਅੰਤ ''ਚ ਹੋਣਗੀਆਂ CBSE ਦੀਆਂ 10ਵੀਂ-12ਵੀਂ ਦੀਆਂ ਕੰਪਾਰਟਮੈਂਟ ਪ੍ਰੀਖਿਆਵਾਂ

Friday, Sep 04, 2020 - 04:18 PM (IST)

ਇਸ ਮਹੀਨੇ ਦੇ ਅੰਤ ''ਚ ਹੋਣਗੀਆਂ CBSE ਦੀਆਂ 10ਵੀਂ-12ਵੀਂ ਦੀਆਂ ਕੰਪਾਰਟਮੈਂਟ ਪ੍ਰੀਖਿਆਵਾਂ

ਨਵੀਂ ਦਿੱਲੀ- ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) 10ਵੀਂ ਅਤੇ 12ਵੀਂ ਜਮਾਤ ਦੀਆਂ ਕੰਪਾਰਟਮੈਂਟ ਪ੍ਰੀਖਿਆ ਇਸ ਮਹੀਨੇ ਦੇ ਅੰਤ ਤੱਕ ਸੰਪੰਨ ਕਰਵਾਏਗਾ। ਬੋਰਡ ਵਲੋਂ ਸ਼ੁੱਕਰਵਾਰ ਨੂੰ ਇਸ ਮਾਮਲੇ 'ਚ ਸੁਪਰੀਮ ਕੋਰਟ 'ਚ ਸੁਣਵਾਈ ਦੌਰਾਨ ਜਾਣਕਾਰੀ ਦਿੱਤੀ ਗਈ ਕਿ ਪ੍ਰੀਖਿਆ ਸਤੰਬਰ ਅੰਤ 'ਚ ਪ੍ਰਸਤਾਵਿਤ ਹਨ। ਕੋਰਟ ਨੇ ਬੋਰਡ ਨੂੰ ਕਿਹਾ ਕਿ ਉਹ ਇਸ ਸੰਬੰਧ 'ਚ ਪੂਰੇ ਵੇਰਵੇ ਦਾ ਹਲਫਨਾਮਾ 10 ਸਤੰਬਰ ਤੱਕ ਦਾਖ਼ਲ ਕਰਨ। ਬੋਰਡ ਵਲੋਂ ਕੋਰਟ 'ਚ ਪੇਸ਼ ਐਡਵੋਕੇਟ ਰੂਪੇਸ਼ ਕੁਮਾਰ ਨੇ ਜੱਜ ਏ.ਐੱਮ. ਖਾਨਵਿਲਕਰ ਦੀ ਅਗਵਾਈ ਵਾਲੀ ਬੈਂਚ ਨੂੰ ਦੱਸਿਆ ਕਿ ਪ੍ਰੀਖਿਆ ਕੇਂਦਰਾਂ ਦੀ ਗਿਣਤੀ ਵਧਾ ਕੇ 1278 ਕੀਤੀ ਗਈ ਹੈ। ਵਕੀਲ ਨੇ ਬੈਂਚ ਦੇ ਸਾਹਮਣੇ ਕਿਹਾ,''ਅਸੀਂ ਫੈਸਲਾ ਕੀਤਾ ਹੈ ਕਿ ਜਿਸ ਜਮਾਤ 'ਚ 40 ਵਿਦਿਆਰਥੀ ਬੈਠ ਸਕਦੇ ਹਨ, ਉਸ 'ਚ ਹੁਣ 12 ਨੂੰ ਹੀ ਬਿਠਾਇਆ ਜਾਵੇਗਾ। ਅਸੀਂ ਸਾਰੇ ਚੌਕਸੀ ਕਦਮ ਚੁੱਕ ਰਹੇ ਹਾਂ।'' ਸ਼੍ਰੀ ਕੁਮਾਰ ਨੇ ਕੋਰਟ ਦੇ ਪ੍ਰੀਖਿਆ ਆਯੋਜਿਤ ਕਰਨ ਦੇ ਸੰਬੰਧ 'ਚ ਪੁੱਛੇ ਜਾਣ 'ਤੇ ਕਿਹਾ ਕਿ ਅੱਜ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਜਾਵੇਗੀ।

ਪਟੀਸ਼ਨਕਰਤਾ ਨੇ ਅਪੀਲ ਕੀਤੀ ਕਿ ਜਦੋਂ ਕੋਰੋਨਾ ਕਾਰਨ ਮੁੱਖ ਪ੍ਰੀਖਿਆ ਰੱਦ ਕਰ ਦਿੱਤੀ ਹੈ ਤਾਂ ਬੋਰਡ ਕੰਪਾਰਟਮੈਂਟ ਪ੍ਰੀਖਿਆ ਰੱਦ ਕਿਉਂ ਨਹੀਂ ਕਰ ਸਕਦਾ, ਇਹ ਸਪੱਸ਼ਟ ਨਹੀਂ ਹੈ। ਵਿਦਿਆਰਥੀਆਂ ਵਲੋਂ ਦਾਇਰ ਪਟੀਸ਼ਨ 'ਚ ਕਿਹਾ ਗਿਆ ਕਿ ਕੋਰੋਨਾ ਆਫ਼ਤ ਦੇ ਦੌਰ 'ਚ ਜਾਂ ਤਾਂ ਪ੍ਰੀਖਿਆ ਰੱਦ ਕਰ ਦਿੱਤੀ ਜਾਵੇ ਜਾਂ ਵਿਦਿਆਰਥੀਆਂ ਦਾ ਪਿਛਲੇ ਪ੍ਰਦਰਸ਼ਨਾਂ ਦੇ ਆਧਾਰ 'ਤੇ ਮੁਲਾਂਕਣ ਕੀਤਾ ਜਾਵੇ। ਇਸ 'ਤੇ ਸੁਪਰੀਮ ਕੋਰਟ ਨੇ ਬੋਰਡ ਨੂੰ ਹਲਫਨਾਮਾ ਦਾਖਲ ਕਰਨ ਲਈ ਕਿਹਾ ਸੀ। ਇਸ ਮਾਮਲੇ 'ਚ ਹੁਣ ਵੀਰਵਾਰ ਨੂੰ ਅਗਲੀ ਸੁਣਵਾਈ ਹੋਵੇਗੀ। ਬੋਰਡ ਦੀ ਕੰਪਾਰਟਮੈਂਟ ਪ੍ਰੀਖਿਆਵਾਂ 'ਚ ਜਮਾਤ 10 ਦੇ ਇਕ ਲੱਖ 50 ਹਜ਼ਾਰ 198 ਵਿਦਿਆਰਥੀ ਅਤੇ ਜਮਾਤ 12 ਦੇ 87,651 ਵਿਦਿਆਰਥੀ ਹਿੱਸਾ ਲੈਣਗੇ। ਪਟੀਸ਼ਨਕਰਤਾਵਾਂ ਨੇ ਪ੍ਰੀਖਿਆਵਾਂ ਰੱਦ ਕਰਨ ਲਈ ਬੋਰਡ ਦੇ ਸਾਹਮਣੇ ਇਕ ਪਟੀਸ਼ਨ ਦਾਇਰ ਕੀਤੀ ਸੀ ਪਰ ਇਸ ਨੂੰ 6 ਅਗਸਤ ਨੂੰ ਖਾਰਜ ਕਰ ਦਿੱਤਾ ਗਿਆ ਸੀ। ਬੋਰਡ ਦੇ 6 ਅਗਸਤ ਦੇ ਇਸ ਫੈਸਲੇ ਵਿਰੁੱਧ ਕੋਰਟ 'ਚ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ।


author

DIsha

Content Editor

Related News