CBSE 10th Result : ਵਿਦਿਆਰਥੀਆਂ ਦੀ ਉਡੀਕ ਖਤਮ, ਦੁਪਹਿਰ 12 ਵਜੇ ਐਲਾਨੇ ਜਾਣਗੇ ਨਤੀਜੇ
Tuesday, Aug 03, 2021 - 11:12 AM (IST)
ਨਵੀਂ ਦਿੱਲੀ— ਸੀ. ਬੀ. ਐੱਸ. ਈ. 10ਵੀਂ ਦੇ ਜਮਾਤ ਦੇ ਨਤੀਜੇ ਅੱਜ ਯਾਨੀ ਕਿ ਮੰਗਲਵਾਰ ਨੂੰ ਜਾਰੀ ਕੀਤੇ ਜਾਣਗੇ। ਇਸ ਦੇ ਨਾਲ ਹੀ 10ਵੀਂ ਦੇ ਵਿਦਿਆਰਥੀਆਂ ਨੂੰ ਆਪਣੇ ਨਤੀਜਿਆਂ ਦੀ ਬੇਸਬਰੀ ਨਾਲ ਜੋ ਉਡੀਕ ਸੀ, ਉਹ ਅੱਜ ਖ਼ਤਮ ਹੋ ਜਾਵੇਗੀ। ਅਧਿਕਾਰਤ ਜਾਣਕਾਰੀ ਮੁਤਾਬਕ ਸੀ. ਬੀ. ਐੱਸ. ਈ. 10ਵੀਂ ਦੇ ਨਤੀਜੇ ਅੱਜ ਦੁਪਹਿਰ 12 ਵਜੇ ਜਾਰੀ ਕੀਤੇ ਜਾਣਗੇ।
ਵਿਦਿਆਰਥੀ ਨਤੀਜੇ ਐਲਾਨ ਹੋਣ ਮਗਰੋਂ ਅਧਿਕਾਰਤ ਵੈੱਬਸਾਈਟ http://cbseresults.nic.in ’ਤੇ ਜਾ ਕੇ ਆਪਣਾ ਨਤੀਜਾ ਚੈਕ ਕਰ ਸਕਦੇ ਹਨ। ਦੱਸ ਦੇਈਏ ਕਿ ਬੋਰਡ ਵਲੋਂ ਨਤੀਜੇ ਦੇ ਐਲਾਨ ਨਾਲ ਹੀ ਅਧਿਕਾਰਤ ਵੈੱਬਸਾਈਟ ’ਤੇ ਲਿੰਕ ਐਕਟਿਵ ਹੋ ਜਾਵੇਗਾ। ਜਿੱਥੇ ਵਿਦਿਆਰਥੀ ਆਪਣੇ ਰੋਲ ਨੰਬਰ ਜ਼ਰੀਏ ਨਤੀਜੇ ਚੈਕ ਕਰ ਸਕਣਗੇ।
ਦੱਸਣਯੋਗ ਹੈ ਕਿ ਕੋਰੋਨਾ ਆਫ਼ਤ ਕਾਰਨ ਇਸ ਸਾਲ ਦੀਆਂ ਪ੍ਰੀਖਿਆਵਾਂ ਆਯੋਜਿਤ ਨਹੀਂ ਕੀਤੀ ਗਈਆਂ ਅਤੇ ਮਾਰਕਿੰਗ ਫਾਰਮੂਲੇ ਦੇ ਆਧਾਰ ’ਤੇ ਨਤੀਜੇ ਤਿਆਰ ਕੀਤੇ ਗਏ ਹਨ।