ਵਿਦਿਆਰਥੀਆਂ ਦਾ ਇੰਤਜ਼ਾਰ ਹੋਇਆ ਖ਼ਤਮ, CBSE ਨੇ 10ਵੀਂ ਅਤੇ 12ਵੀਂ ਦੀ ਡੇਟਸ਼ੀਟ ਕੀਤੀ ਜਾਰੀ
Tuesday, Dec 12, 2023 - 05:56 PM (IST)
ਨਵੀਂ ਦਿੱਲੀ- ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਨੇ ਮੰਗਲਵਾਰ ਨੂੰ ਸਾਲ 2024 'ਚ ਹੋਣ ਵਾਲੀਆਂ 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਇਹ ਪ੍ਰੀਖਿਆਵਾਂ 15 ਫਰਵਰੀ ਤੋਂ ਸ਼ੁਰੂ ਹੋਣਗੀਆਂ ਅਤੇ 10 ਅਪ੍ਰੈਲ 2024 ਤੱਕ ਆਯੋਜਿਤ ਕੀਤੀਆਂ ਜਾਣਗੀਆਂ। ਬੋਰਡ ਪ੍ਰੀਖਿਆਵਾਂ ਲਗਭਗ 55 ਦਿਨਾਂ ਤੱਕ ਚਲਣਗੀਆਂ। ਸੀ.ਬੀ.ਐੱਸ.ਈ. ਅਧਿਕਾਰੀਆਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਹੂਲਤ ਲਈ 2 ਵਿਸ਼ਿਆਂ ਦੀਆਂ ਪ੍ਰੀਖਿਆਵਾਂ ਵਿਚਾਲੇ ਤਿਆਰੀ ਲਈ ਪੂਰਾ ਸਮਾਂ ਦਿੱਤਾ ਗਿਆ ਹੈ। ਉੱਥੇ ਹੀ ਪ੍ਰੀਖਿਆਵਾਂ ਦੀ ਡੇਟਸ਼ੀਟ ਤਿਆਰ ਕਰਦੇ ਸਮੇਂ ਮੁਕਾਬਲਾ ਪ੍ਰੀਖਿਆਵਾਂ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ। ਇਕ ਪ੍ਰੀਖਿਆ ਸਵੇਰੇ 10.30 ਵਜੇ ਤੋਂ 1.30 ਵਜੇ ਤੱਕ ਹੋਵੇਗੀ ਅਤੇ ਦੂਜੀ ਪ੍ਰੀਖਿਆ ਸਵੇਰੇ 10.30 ਤੋਂ ਸਾਢੇ 12.30 ਵਜੇ ਤੱਕ ਹੋਵੇਗੀ।
ਇਹ ਵੀ ਪੜ੍ਹੋ : ਚੋਣ ਕਮਿਸ਼ਨਰ ਬਿੱਲ ਰਾਹੀਂ ਭਾਜਪਾ ਸਾਡੇ ਲੋਕਤੰਤਰ ਨੂੰ ਕਰਨਾ ਚਾਹੁੰਦੀ ਹੈ ਹਾਈਜੈੱਕ : ਰਾਘਵ ਚੱਢਾ
ਸੀ.ਬੀ.ਐੱਸ.ਈ. ਦੇ ਪਿਛਲੇ ਰਿਕਾਰਡ ਦੀ ਗੱਲ ਕਰੀਏ ਤਾਂ ਹੁਣ ਤੱਕ ਉਹ ਬੋਰਡ ਪ੍ਰੀਖਿਆ ਦੇ ਸ਼ੁਰੂ ਹੋਣ ਤੋਂ ਲਗਭਗ ਇਕ-ਡੇਢ ਮਹੀਨੇ ਪਹਿਲੇ ਬੋਰਡ ਪ੍ਰੀਖਿਆ ਦਾ ਟਾਈਮਟੇਬਲ ਜਾਰੀ ਕਰਦਾ ਰਿਹਾ ਹੈ। ਸਾਲ 2023 'ਚ ਸੀ.ਬੀ.ਐੱਸ.ਈ. ਬੋਰਡ ਪ੍ਰੀਖਿਆ 15 ਫਰਵਰੀ ਤੋਂ ਸ਼ੁਰੂ ਹੋਈ ਸੀ। ਸੀ.ਬੀ.ਐੱਸ.ਈ. ਜਮਾਤ 10ਵੀਂ ਦੀ ਪ੍ਰੀਖਿਆ 15 ਫਰਵਰੀ ਤੋਂ 21 ਮਾਰਚ 2023 ਤੱਕ ਹੋਈ ਸੀ। ਉੱਥੇ ਹੀ ਸੀ.ਬੀ.ਐੱਸ.ਈ. ਜਮਾਤ 12ਵੀਂ ਜਮਾਤ ਦੀ ਪ੍ਰੀਖਿਆ 15 ਫਰਵਰੀ ਤੋਂ 5 ਅਪ੍ਰੈਲ 2023 ਤੱਕ ਚਲੀ ਸੀ।
ਇੰਝ ਚੈੱਕ ਕਰੋ ਡੇਟਸ਼ੀਟ
ਸਟੈਪ-1 : ਡੇਟਸ਼ੀਟ ਜਾਰੀ ਹੋਣ ਤੋਂ ਬਾਅਦ ਵਿਦਿਆਰਥੀ ਸੀ.ਬੀ.ਐੱਸ.ਈ. ਦੀ ਅਧਿਕਾਰਤ ਵੈੱਬਸਾਈਟ cbse.gov.in 'ਤੇ ਜਾਣ।
ਸਟੈਪ-2 : ਹੋਮ ਪੇਜ਼ 'ਤੇ 'Lastest News' ਸੈਕਸ਼ਨ 'ਚ 'CBSE Class 10 board exam 2024 datesheet' ਜਾਂ 'CBSE Class 12 board exam 2024 datesheet' ਲਿੰਕ (ਜਲਦ ਐਕਟਿਵ ਹੋਵੇਗਾ) 'ਤੇ ਕਲਿੱਕ ਕਰੋ
ਸਟੈੱਪ3 : ਡੇਟਸ਼ੀਟ ਦੀ ਪੀ.ਡੀ.ਐੱਫ. ਸਕ੍ਰੀਨ 'ਤੇ ਖੁੱਲ੍ਹ ਜਾਵੇਗੀ, ਇਸ 'ਚ ਸਬਜੈਕਟ ਵਾਈਜ਼ ਬੋਰਡ ਪ੍ਰੀਖਿਆ ਦਾ ਟਾਈਮ ਟੇਬਲ ਚੈੱਕ ਕਰੋ।
ਸਟੈੱਪ4 : ਡੇਟਸ਼ੀਟ ਡਾਊਨਲੋਡ ਕਰੋ ਅਤੇ ਅੱਗੇ ਲਈ ਪ੍ਰਿੰਟਆਊਟ ਲੈ ਕੇ ਆਪਣੇ ਕੋਲ ਰੱਖ ਲਵੋ।
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8