CBSE 10ਵੀਂ ਬੋਰਡ ਦੇ ਸ਼ਾਨਦਾਰ ਨਤੀਜੇ, 13 ਵਿਦਿਆਰਥੀਆਂ ਨੇ ਕੀਤਾ ਟਾਪ
Monday, May 06, 2019 - 03:08 PM (IST)
ਨਵੀਂ ਦਿੱਲੀ— ਸੀ.ਬੀ.ਐੱਸ.ਈ. ਬੋਰਡ ਦਾ 10ਵੀਂ ਜਮਾਤ ਦਾ ਰਿਜਲਟ ਐਲਾਨ ਹੋ ਚੁਕਿਆ ਹੈ। 10ਵੀਂ ਦੀ ਪ੍ਰੀਖਿਆ ਕਰੀਬ 27 ਲੱਖ ਵਿਦਿਆਰਥੀਆਂ ਨੇ ਦਿੱਤੀ ਹੈ। ਇਹ ਪ੍ਰੀਖਿਆ 21 ਫਰਵਰੀ ਤੋਂ 29 ਮਾਰਚ ਦਰਮਿਆਨ ਹੋਈ ਸੀ। ਸੀ.ਬੀ.ਐੱਸ.ਈ. ਬੋਰਡ ਸੂਤਰਾਂ ਅਨੁਸਾਰ ਇਸ ਸਾਲ 10ਵੀਂ ਦਾ ਰਿਜਲਟ 91.1 ਫੀਸਦੀ ਹੈ। ਇਹ ਪਿਛਲੇ ਸਾਲ ਦੇ ਮੁਕਾਬਲੇ 5 ਫੀਸਦੀ ਜ਼ਿਆਦਾ ਹੈ। 2018 'ਚ ਪਾਸ ਫੀਸਦੀ 86.70 ਫੀਸਦੀ ਸੀ। ਜਾਣਕਾਰੀ ਅਨੁਸਾਰ ਇਸ ਸਾਲ 13 ਵਿਦਿਆਰਥੀਆਂ ਨੇ ਟਾਪ ਕੀਤਾ ਹੈ। ਇਨ੍ਹਾਂ 13 ਵਿਦਿਆਰਥੀਆਂ ਨੇ 500 'ਚੋਂ 499 ਅੰਕ ਹਾਸਲ ਕੀਤੇ ਹਨ, ਜਦੋਂ ਕਿ ਦੂਜੇ ਨੰਬਰ 'ਤੇ 24 ਵਿਦਿਆਰਥੀ ਹਨ। ਇਨ੍ਹਾਂ 24 ਵਿਦਿਆਰਥੀਆਂ ਨੇ 500 'ਚੋਂ 498 ਅੰਕ ਹਾਸਲ ਕੀਤੇ ਹਨ। ਤੀਜੇ ਨੰਬਰ 'ਤੇ 58 ਵਿਦਿਆਰਥੀ ਹਨ। ਇਨ੍ਹਾਂ 58 ਵਿਦਿਆਰਥੀਆਂ ਨੇ 500 'ਚੋਂ 497 ਅੰਕ ਹਾਸਲ ਕੀਤੇ ਹਨ। ਸਿਧਾਂਤ ਪੇਂਗੋਰੀਆ ਨੇ ਇਸ 'ਚ ਟਾਪ ਕੀਤਾ ਹੈ ਜੋ ਦੇਹਰਾਦੂਨ ਦਾ ਰਹਿਣ ਵਾਲਾ ਹੈ। ਤ੍ਰਿਵੇਂਦਰਮ (99.85 ਫੀਸਦੀ) ਨਾਲ ਪਹਿਲੇ, ਚੇਨਈ (99 ਫੀਸਦੀ) ਨਾਲ ਦੂਜੇ ਅਤੇ ਅਜਮੇਰ ਰੀਜਨ (95.89 ਫੀਸਦੀ) ਨਾਲ ਤੀਜੇ ਨੰਬਰ 'ਤੇ ਰਿਹਾ।

ਸਮਰਿਤੀ ਦੀ ਬੇਟੀ ਨੇ ਹਾਸਲ ਕੀਤੇ 82 ਫੀਸਦੀ ਅੰਕ
ਉੱਥੇ ਹੀ ਸਮਰਿਤੀ ਇਰਾਨੀ ਦੀ ਬੇਟੀ ਵੀ ਇਸ ਪ੍ਰੀਖਿਆ 'ਚ ਪਾਸ ਹੋ ਗਈ ਹੈ। ਸਮਰਿਤੀ ਦੀ ਬੇਟੀ ਨੇ 10ਵੀਂ ਦੀ ਪ੍ਰੀਖਿਆ 'ਚ 82 ਫੀਸਦੀ ਨੰਬਰ ਹਾਸਲ ਕੀਤੇ ਹਨ। ਸਮਰਿਤੀ ਨੇ ਟਵੀਟ ਕਰਦੇ ਹੋਏ ਆਪਣੀ ਖੁਸ਼ੀ ਜ਼ਾਹਰ ਕੀਤੀ। ਜਿਸ ਤੋਂ ਬਾਅਦ ਕੇਂਦਰੀ ਮੰਤਰੀ ਨੂੰ ਟਵਿੱਟਰ 'ਤੇ ਵਧਾਈ ਦੇਣ ਦਾ ਤਾਂਤਾ ਲੱਗ ਗਿਆ।
