CBSE: 10ਵੀਂ ਅਤੇ 12ਵੀਂ ਜਮਾਤ ਦੀ ਕੰਪਾਰਟਮੈਂਟ ਪ੍ਰੀਖਿਆ ਭਲਕੇ, ਮੰਨਣੇ ਪੈਣਗੇ ਇਹ ਨਿਯਮ

09/21/2020 6:24:17 PM

ਨਵੀਂ ਦਿੱਲੀ— ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਦੀ 10ਵੀਂ ਅਤੇ 12ਵੀਂ ਜਮਾਤ ਦੀ ਕੰਪਾਰਟਮੈਂਟ ਪ੍ਰੀਖਿਆ ਮੰਗਲਵਾਰ ਯਾਨੀ ਕਿ 22 ਸਤੰਬਰ ਤੋਂ ਸ਼ੁਰੂ ਹੋਵੇਗੀ। ਵਿਦਿਆਰਥੀ ਜੋ ਕਿ ਸੀ. ਬੀ. ਐੱਸ. ਈ. ਦੇ ਨਤੀਜਿਆਂ ਵਿਚ ਕਿਸੇ ਵਿਸ਼ੇ ’ਚ ਸਫਲ ਨਹੀਂ ਹੋ ਸਕੇ ਹਨ, ਉਹ ਕੰਪਾਰਟਮੈਂਟ ਪ੍ਰੀਖਿਆ ’ਚ ਸ਼ਾਮਲ ਹੋ ਕੇ ਆਪਣੇ ਨਤੀਜੇ ਨੂੰ ਸੁਧਾਰ ਸਕਦੇ ਹਨ। ਅਧਿਕਾਰਤ ਜਾਣਕਾਰੀ ਮੁਤਾਬਕ 10ਵੀਂ ਜਮਾਤ ਵਿਚ 1,50,198 ਵਿਦਿਆਰਥੀ ਅਤੇ 12ਵੀਂ ਜਮਾਤ ਦੇ 87,651 ਵਿਦਿਆਰਥੀਆਂ ਦੀ ਸੀ. ਬੀ. ਐੱਸ. ਈ. ਕੰਪਾਰਟਮੈਂਟ ਪ੍ਰੀਖਿਆ ਦੇਣ ਦੀ ਉਮੀਦ ਹੈ। 

ਕੰਪਾਰਟਮੈਂਟ ਪ੍ਰੀਖਿਆ 22 ਸਤੰਬਰ ਤੋਂ 29 ਸਤੰਬਰ ਤੱਕ ਆਯੋਜਿਤ ਕੀਤੀ ਜਾਣਗੀਆਂ। ਸੀ. ਬੀ. ਐੱਸ. ਈ. 10ਵੀਂ ਜਮਾਤ ਦੇ ਕੰਪਾਰਟਮੈਂਟ ਪ੍ਰੀਖਿਆ 22, 23, 25, 26 ਅਤੇ 28 ਸਤੰਬਰ ਨੂੰ ਲਈ ਜਾਵੇਗੀ। ਉੱਥੇ ਹੀ ਸੀ. ਬੀ. ਐੱਸ. ਈ. 12ਵੀਂ ਜਮਾਤ ਦੇ ਕੰਪਾਰਟਮੈਂਟ ਪ੍ਰੀਖਿਆ 22, 23, 24, 25, 26, 28 ਅਤੇ 29 ਸਤੰਬਰ ਨੂੰ ਲਈ ਜਾਵੇਗੀ। 

ਇਸ ਦੇ ਨਾਲ ਹੀ ਪ੍ਰੀਖਿਆ ਉਨ੍ਹਾਂ ਵਿਦਿਆਰਥੀਆਂ ਲਈ ਆਯੋਜਿਤ ਕੀਤੀ ਜਾਵੇਗੀ, ਜੋ ਆਪਣੇ ਅੰਕਾਂ ਵਿਚ ਸੁਧਾਰ ਕਰਨਾ ਚਾਹੁੰਦੇ ਹਨ। ਸੀ. ਬੀ. ਐੱਸ. ਈ. ਕੰਪਾਰਟਮੈਂਟ ਪ੍ਰੀਖਿਆ ਕੋਰੋਨਾ ਵਾਇਰਸ ਦਰਮਿਆਨ ਆਯੋਜਿਤ ਕੀਤੀਆਂ ਜਾਣਗੀਆਂ। ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਬੋਰਡ ਨੇ ਕਈ ਸਾਵਧਾਨੀ ਕਦਮ ਚੁੱਕੇ ਹਨ। 

ਪ੍ਰੀਖਿਆ ਦੇ ਦਿਨ ਮੰਨਣੇ ਹੋਣਗੇ ਇਹ ਨਿਯਮ—
ਪ੍ਰੀਖਿਆ ’ਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਨੂੰ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।
ਪ੍ਰੀਖਿਆ ਕੇਂਦਰ ’ਚ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ। 
ਐਡਮਿਟ ਕਾਰਡ ’ਤੇ ਉਪਲੱਬਧ ਸਾਰੇ ਨਿਰਦੇਸ਼ਾਂ ਦਾ ਵਿਦਿਆਰਥੀਆਂ ਨੂੰ ਪਾਲਣ ਕਰਨਾ ਹੋਵੇਗਾ।
ਵਿਦਿਆਰਥੀ ਆਪਣੇ ਨਾਲ ਹੈਂਡ ਸੈਨੇਟਾਈਜ਼ਰ ਅਤੇ ਪਾਣੀ ਦੀ ਬੋਤਲ ਲਿਜਾ ਸਕਣਗੇ।

ਮਾਪੇ ਆਪਣੇ ਬੱਚਿਆਂ ਨੂੰ ਕੋਵਿਡ -19 ਬਚਾਅ ਬਾਰੇ ਦੱਸਣਗੇ।

ਪ੍ਰੀਖਿਆ ਹਾਲ ਵਿਚ ਇਕ ਵਿਦਿਆਰਥੀ ਨੂੰ ਬੈਂਚ ਤੇ ਬਿਠਾਇਆ ਜਾਵੇਗਾ।

 


 


Tanu

Content Editor

Related News