ਮੋਬਾਇਲ ''ਚ ਆ ਰਿਹੈ ਖਰਤਰਨਾਕ ਵਾਇਰਸ, CBI ਨੇ ਕੀਤਾ ਅਲਰਟ

Wednesday, May 20, 2020 - 06:07 PM (IST)

ਮੋਬਾਇਲ ''ਚ ਆ ਰਿਹੈ ਖਰਤਰਨਾਕ ਵਾਇਰਸ, CBI ਨੇ ਕੀਤਾ ਅਲਰਟ

ਗੈਜੇਟ ਡੈਸਕ— ਸਮਾਰਟਫੋਨ ਯੂਜ਼ਰਜ਼ 'ਤੇ ਇਕ ਵਾਰ ਫਿਰ ਤੋਂ ਵੱਡਾ ਖਤਰਾ ਮੰਡਰਾ ਰਿਹਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੀ.ਬੀ.ਆਈ. ਨੂੰ ਦੇਸ਼ ਭਰ 'ਚ ਅਲਰਟ ਜਾਰੀ ਕਰਨਾ ਪਿਆ ਹੈ। ਸੀ.ਬੀ.ਆਈ. ਨੇ ਇਸ ਅਲਰਟ 'ਚ ਰਾਜਾਂ ਦੀ ਪੁਲਸ ਅਤੇ ਕਾਨੂੰਨੀ ਸੰਸਥਾਵਾਂ ਨੂੰ ਇਕ ਮਾਲਵੇਅਰ (ਵਾਇਰਸ) 'ਤੇ ਨਜ਼ਰ ਰੱਖਣ ਲਈ ਕਿਹਾ ਹੈ। ਇਹ ਖਤਰਨਾਕ ਵਾਇਰਸ ਖੁਦ ਨੂੰ ਕੋਰੋਨਾਵਾਇਰਸ ਅਪਡੇਟ ਨਾਲ ਜੁੜਿਆ ਦੱਸਦਾ ਹੈ। 

ਕੋਰੋਨਾਵਾਇਰਸ ਦੀ ਆੜ 'ਚ ਹੋ ਰਹੀ ਹੈਕਿੰਗ ਦੀ ਖੇਡ
ਮੰਗਲਵਾਰ ਨੂੰ ਸੀ.ਬੀ.ਆਈ. ਨੇ ਇਕ ਬਿਆਨ 'ਚ ਕਿਹਾ ਕਿ ਉਸ ਨੂੰ ਇੰਟਰਪੋਲ ਕੋਲੋਂ ਕੁਝ ਇਨਪੁਟਸ ਮਿਲੇ ਹਨ, ਜਿਨ੍ਹਾਂ ਦੇ ਆਧਾਰ 'ਤੇ ਬੈਂਕਿੰਗ ਟ੍ਰੋਜ਼ਨ 'Cerberus' ਨੂੰ ਲੈ ਕੇ ਅਲਰਟ ਜਾਰੀ ਕਰਨਾ ਪਿਆ ਹੈ। ਇਸ ਵਾਇਰਸ ਦੇ ਕੰਮ ਕਰਨ ਦੇ ਤਰੀਕੇ ਨੂੰ ਸਮਝਾਉਂਦੇ ਹੋਏ ਸੀ.ਬੀ.ਆਈ. ਨੇ ਕਿਹਾ ਕਿ Cerberus ਕੋਰੋਨਾਵਾਇਰਸ ਮਹਾਮਾਰੀ ਦਾ ਗਲਤ ਫਾਇਦਾ ਚੁੱਕਦੇ ਹੋਏ ਯੂਜ਼ਰਜ਼ ਨੂੰ ਫਰਜ਼ੀ ਮੈਸੇਜ ਭੇਜਦਾ ਹੈ। ਉਥੇ ਹੀ ਅੱਜ-ਕੱਲ੍ਹ ਯੂਜ਼ਰਜ਼ ਕੋਰੋਨਾਵਾਇਰਸ ਬਾਰੇ ਜ਼ਿਆਦਾ ਜਾਣਕਾਰੀ ਪਾਉਣ ਲਈ ਆਨਲਾਈਨ ਆਰਟਿਕਲਸ ਅਤੇ ਰਿਸਰਚ ਪੇਪਰਸ ਨੂੰ ਕਾਫੀ ਜ਼ਿਆਦਾ ਪੜ੍ਹ ਰਹੇ ਹਨ। 

ਲਿੰਕ 'ਤੇ ਕਲਿੱਕ ਕਰਦੇ ਹੀ ਇੰਸਟਾਲ ਹੁੰਦਾ ਹੈ ਵਾਇਰਸ
ਕੋਰੋਨਾਵਾਇਰਸ ਪ੍ਰਤੀ ਡਰ ਨੂੰ ਦੇਖਦੇ ਹੋਏ ਹੈਕਰ ਯੂਜ਼ਰਜ਼ ਨੂੰ ਟੈਕਸਟ ਮੈਸੇਜ ਰਾਹੀਂ ਇਕ ਲਿੰਕ ਭੇਜ ਰਹੇ ਹਨ। ਇਸ ਲਿੰਕ 'ਚ ਕੋਰੋਨਾਵਾਇਰਸ ਨਾਲ ਜੁੜੀ ਜਾਣਕਾਰੀ ਦੇਣ ਦੀ ਗੱਲ ਕਹੀ ਜਾਂਦੀ ਹੈ। ਹੈਕਰ ਇਸ ਚਾਲ ਤੋਂ ਅਣਜਾਣ ਯੂਜ਼ਰਜ਼ ਲਿੰਕ 'ਤੇ ਕਲਿੱਕ ਕਰ ਦਿੰਦੇ ਹਨ ਅਤੇ ਖਤਰਨਾਕ ਵਾਇਰਸ ਫੋਨ 'ਚ ਇੰਸਟਾਲ ਹੋ ਜਾਂਦਾ ਹੈ। 

ਰਿਮੋਟ ਸਰਵਰ 'ਤੇ ਜਾਂਦਾ ਹੈ ਡਾਟਾ
ਮਾਹਿਰਾਂ ਅਤੇ ਬਲਾਗਰਜ਼ ਨੇ Cerberus ਨੂੰ ਖਤਰਨਾਕ ਦੱਸਦੇ ਹੋਏ ਯੂਜ਼ਰਜ਼ ਨੂੰ ਇਸ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਵਾਰ ਜੇਕਰ ਇਹ ਫੋਨ 'ਚ ਇੰਸਟਾਲ ਹੋ ਗਿਆ ਤਾਂ ਇਹ ਕਾਫੀ ਜ਼ਿਆਦਾ ਡਾਟਾ ਚੋਰੀ ਕਰ ਸਕਦਾ ਹੈ। ਅਜਿਹੇ 'ਚ ਯੂਜ਼ਰਜ਼ ਦੇ ਨਿੱਜੀ ਡਾਟਾ ਲਈ ਵੱਡਾ ਖਤਰਾ ਪੈਂਦਾ ਹੋ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਹੈਕਰ ਇਸ ਡਾਟਾ ਨੂੰ ਚੋਰੀ ਕਰਕੇ ਸਾਰੀ ਜਾਣਕਾਰੀ ਕਿਸੇ ਰਿਮੋਟ ਸਰਵਰ 'ਤੇ ਭੇਜ ਦਿੰਦੇ ਹਨ। 

ਬੈਂਕ 'ਚੋਂ ਪੈਸੇ ਚੋਰੀ ਹੋਣ ਦਾ ਡਰ
ਸੀ.ਈ.ਆਈ. ਦੀ ਮੰਨੀਏ ਤਾਂ Cerberus ਯੂਜ਼ਰਜ਼ ਦੀ ਬੈਂਕਿੰਗ ਡਿਟੇਲਸ ਦੀ ਸੁਰੱਖਿਆ ਲਈ ਵੱਡਾ ਖਤਰਾ ਬਣ ਗਿਆ ਹੈ। ਸੀ.ਬੀ.ਆਈ. ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਹ ਟ੍ਰੋਜ਼ਨ ਯੂਜ਼ਰ ਦੇ ਫਾਈਨੈਂਸ਼ਲ ਡਾਟਾ ਜਿਵੇਂ ਕ੍ਰੈਡਿਟ/ਡੈਬਿਟ ਕਾਰਡ ਨੰਬਰ ਅਤੇ ਹੋਰ ਦੂਜੇ ਡਿਟੇਲ ਨੂੰ ਚੋਰੀ ਕਰਨ 'ਤੇ ਫੋਕਸ ਕਰਦਾ ਹੈ। ਇਸ ਤੋਂ ਇਲਾਵਾ ਇਹ ਬੜੀ ਚਲਾਕੀ ਨਾਲ ਯੂਜ਼ਰਜ਼ ਨੂੰ ਆਪਣੇ ਜਾਲ 'ਚ ਫਸਾ ਕੇ ਨਿੱਜੀ ਜਾਣਕਾਰੀ ਅਤੇ ਟੂ-ਫੈਕਟਰ ਆਥੈਂਟਿਕੇਸ਼ਨ ਡਿਟੇਲਸ ਨੂੰ ਐਕਸੈਸ ਕਰ ਲੈਂਦਾ ਹੈ।


author

Rakesh

Content Editor

Related News