ਮਣੀਪੁਰ ਹਿੰਸਾ ਸਬੰਧੀ 9 ਹੋਰ ਮਾਮਲਿਆਂ ਦੀ ਜਾਂਚ ਸੰਭਾਲੇਗੀ CBI

Sunday, Aug 13, 2023 - 05:28 PM (IST)

ਮਣੀਪੁਰ ਹਿੰਸਾ ਸਬੰਧੀ 9 ਹੋਰ ਮਾਮਲਿਆਂ ਦੀ ਜਾਂਚ ਸੰਭਾਲੇਗੀ CBI

ਨਵੀਂ ਦਿੱਲੀ- ਸੀ. ਬੀ. ਆਈ. ਮਣੀਪੁਰ ਹਿੰਸਾ ਨਾਲ ਸਬੰਧਤ 9 ਹੋਰ ਮਾਮਲਿਆਂ ਦੀ ਜਾਂਚ ਆਪਣੇ ਹੱਥਾਂ ਵਿਚ ਲੈਣ ਵਾਲਾ ਹੈ, ਜਿਸ ਨਾਲ ਏਜੰਸੀ ਵਲੋਂ ਜਾਂਚ ਕੀਤੇ ਜਾਣ ਵਾਲੇ ਮਾਮਲਿਆਂ ਦੀ ਕੁੱਲ ਗਿਣਤੀ 17 ਹੋ ਜਾਵੇਗੀ। ਅਧਿਕਾਰੀਆਂ ਨੇ ਕਿਹਾ ਕਿ ਏਜੰਸੀ ਦੀ ਜਾਂਚ ਇਨ੍ਹਾਂ 17 ਮਾਮਲਿਆਂ ਤੱਕ ਸੀਮਤ ਨਹੀਂ ਹੋਵੇਗੀ। ਅਧਿਕਾਰੀਆਂ ਮੁਤਾਬਕ ਸੀ. ਬੀ. ਆਈ. ਨੇ ਹੁਣ ਤੱਕ 8 ਮਾਮਲੇ ਦਰਜ ਕੀਤੇ ਹਨ, ਜਿਨ੍ਹਾਂ 'ਚ ਮਣੀਪੁਰ 'ਚ ਔਰਤਾਂ ਦੇ ਯੌਨ ਸ਼ੋਸ਼ਣ ਨਾਲ ਸਬੰਧਤ ਦੋ ਮਾਮਲੇ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਉਹ 9 ਹੋਰ ਮਾਮਲਿਆਂ ਦੀ ਜਾਂਚ ਦੀ ਜ਼ਿੰਮੇਵਾਰੀ ਸੰਭਾਲਣ ਦੀ ਪ੍ਰਕਿਰਿਆ ਵਿਚ ਹੈ। 

ਇਹ ਵੀ ਪੜ੍ਹੋ-  ਮਣੀਪੁਰ 'ਚ ਮੁੜ ਭੜਕੀ ਹਿੰਸਾ, ਮੈਤੇਈ ਭਾਈਚਾਰੇ ਦੇ 3 ਲੋਕਾਂ ਦੀ ਮੌਤ

ਜਾਂਚ ਏਜੰਸੀ ਸੂਬੇ ਦੇ ਚੁਰਾਚਾਂਦਪੁਰ ਜ਼ਿਲ੍ਹੇ ਵਿਚ ਯੌਨ ਸ਼ੋਸ਼ਣ ਦੇ ਇਕ ਹੋਰ ਮਾਮਲੇ ਨੂੰ ਆਪਣੇ ਹੱਥ 'ਚ ਲੈ ਸਕਦੀ ਹੈ।  ਸੂਤਰਾਂ ਨੇ ਕਿਹਾ ਕਿ ਸੀ. ਬੀ. ਆਈ. ਵਲੋਂ ਜਾਂਚ ਕੀਤੇ ਜਾ ਰਹੇ ਮਾਮਲਿਆਂ ਵਿਚੋਂ ਕਈਆਂ ਵਿਚ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅੱਤਿਆਚਾਰ ਦੀ ਰੋਕਥਾਮ) ਐਕਟ, 1989 ਦੀ ਵਿਵਸਥਾ ਲਾਗੂ ਹੋ ਸਕਦੇ ਹਨ, ਜਿਨ੍ਹਾਂ ਦੀ ਜਾਂਚ ਪੁਲਸ ਸਬ-ਇੰਸਪੈਕਟਰ ਰੈਂਕ ਦੇ ਅਧਿਕਾਰੀ ਵਲੋਂ ਕੀਤੀ ਜਾ ਸਕਦੀ ਹੈ। ਇਸ ਲਈ ਏਜੰਸੀ ਜਾਂਚ ਦੀ ਦੇਖ-ਰੇਖ ਅਤੇ ਨਿਗਰਾਨੀ ਲਈ ਆਪਣੇ ਪੁਲਸ ਇੰਸਪੈਕਟਰਾਂ ਨੂੰ ਤਾਇਨਾਤ ਕਰੇਗੀ।

ਇਹ ਵੀ ਪੜ੍ਹੋ- ਫਿਰਕੂ ਹਿੰਸਾ ਫੈਲਾਉਣ ਵਾਲੇ ਧਾਰਮਿਕ ਨਹੀਂ : ਮਨਜਿੰਦਰ ਸਿੰਘ ਸਿਰਸਾ

ਸੀ. ਬੀ. ਆਈ. ਨੇ ਔਰਤਾਂ ਖ਼ਿਲਾਫ ਅਪਰਾਧਾਂ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਲਈ ਸੂਬੇ ਵਿਚ ਮਹਿਲਾ ਅਧਿਕਾਰੀਆਂ ਨੂੰ ਵੀ ਤਾਇਨਾਤ ਕੀਤਾ ਹੈ, ਜੋ ਬਿਆਨ ਦਰਜ ਕਰਨ ਅਤੇ ਪੁੱਛ-ਗਿੱਛ ਲਈ ਜ਼ਰੂਰੀ ਜ਼ਰੂਰਤ ਹੈ। ਦੱਸ ਦੇਈਏ ਕਿ 3 ਮਈ ਨੂੰ ਸੂਬੇ ਵਿਚ ਪਹਿਲੀ ਵਾਰ ਜਾਤੀ ਹਿੰਸਾ ਭੜਕਣ ਮਗਰੋਂ 160 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਕਈ 100 ਲੋਕ ਜ਼ਖ਼ਮੀ ਹੋਏ ਹਨ। ਬਹੁ-ਗਿਣਤੀ ਮੈਤੇਈ ਭਾਈਚਾਰੇ ਦੀ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਮੰਗ ਦੇ ਵਿਰੋਧ 'ਚ ਪਹਾੜੀ ਜ਼ਿਲ੍ਹਿਆਂ ਵਿਚ ਆਦਿਵਾਸੀ ਇਕਜੁਟਤਾ ਮਾਰਚ ਆਯੋਜਿਤ ਕੀਤੇ ਜਾਣ ਦੌਰਾਨ ਇਹ ਹਿੰਸਾ ਭੜਕੀ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Tanu

Content Editor

Related News