ਸੱਤਿਆਪਾਲ ਮਲਿਕ ਨੂੰ CBI ਦਾ ਸੰਮਨ, ਸਾਬਕਾ ਰਾਜਪਾਲ ਨੇ ਕਿਹਾ - "ਕਿਸਾਨ ਦਾ ਪੁੱਤ ਹਾਂ, ਘਬਰਾਵਾਂਗਾ ਨਹੀਂ"

Saturday, Apr 22, 2023 - 05:35 AM (IST)

ਨੈਸ਼ਨਲ ਡੈਸਕ: ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨੂੰ ਸੀ.ਬੀ.ਆਈ. ਨੇ ਸੰਮਨ ਭੇਜਿਆ ਹੈ। ਮਲਿਕ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸੀ.ਬੀ.ਆਈ. ਨੇ 27 ਤੇ 28 ਅਪ੍ਰੈਲ ਨੂੰ ਦਿੱਲੀ ਦਫ਼ਤਰ ਵਿਚ ਬੁਲਾਇਆ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ, "ਮੈਂ ਸੱਚ ਬੋਲ ਕੇ ਕੁੱਝ ਲੋਕਾਂ ਦੇ ਪਾਪ ਉਜਾਗਰ ਕੀਤੇ ਹਨ। ਸ਼ਾਇਦ ਇਸੇ ਲਈ ਬੁਲਾਵਾ ਆਇਆ ਹੈ। ਮੈਂ ਕਿਸਾਨ ਦਾ ਪੁੱਤ ਹਾਂ, ਘਬਰਾਵਾਂਗਾ ਨਹੀਂ। ਸੱਚਾਈ ਦੇ ਨਾਲ ਖੜ੍ਹਾ ਹਾਂ।"

PunjabKesari

ਇਹ ਖ਼ਬਰ ਵੀ ਪੜ੍ਹੋ - AAP ਦਾ ਵਿਦਿਆਰਥੀ ਆਗੂ 1 ਕਰੋੜ ਦੀ ਵਸੂਲੀ ਦੇ ਦੋਸ਼ 'ਚ ਗ੍ਰਿਫ਼ਤਾਰ; ਪਾਰਟੀ ਨੇ ਕਿਹਾ, 'ਚੌਥੀ ਪਾਸ ਰਾਜਾ ਘਬਰਾ ਗਿਆ'

ਇਸ ਨੂੰ ਲੈ ਕੇ ਹੁਣ ਰਾਜਨੀਤੀ ਤੇਜ਼ ਹੋ ਗਈ ਹੈ। ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕਾਂਗਰਸ ਨੇ ਟਵੀਟ ਕਰਦਿਆਂ ਲਿਖਿਆ, "ਆਖਿਰਕਾਰ ਪੀ.ਐੱਮ. ਮੋਦੀ ਤੋਂ ਰਿਹਾ ਨਹੀਂ ਗਿਆ। ਸੱਤਿਆਪਾਲ ਮਲਿਕ ਨੇ ਦੇਸ਼ ਦੇ ਸਾਹਮਣੇ ਉਨ੍ਹਾਂ ਦੇ ਭੇਤ ਖੋਲ੍ਹ ਦਿੱਤੇ। ਹੁਣ ਸੀ.ਬੀ.ਆਈ. ਨੇ ਮਲਿਕ ਨੂੰ ਬੁਲਾਇਆ ਹੈ। ਇਹ ਤਾਂ ਹੋਣਾ ਹੀ ਸੀ। ਇਕ ਚੀਜ਼ ਹੋਰ ਹੋਵੇਗੀ... ਗੋਦੀ ਮੀਡੀਆ ਅਜੇ ਵੀ ਚੁੱਪ ਰਹੇਗਾ।"

PunjabKesariਅਰਵਿੰਦ ਕੇਜਰੀਵਾਲ ਨੇ ਵੀ ਵਿੰਨ੍ਹਿਆ ਨਿਸ਼ਾਨਾ

ਆਮ ਆਦਮੀ ਪਾਰਟੀ ਦੇ ਸੰਯੋਜਕ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, "ਪੂਰਾ ਦੇਸ਼ ਤੁਹਾਡੇ ਨਾਲ ਹੈ, ਖੌਫ਼ ਦੇ ਇਸ ਦੌਰ ਵਿਚ ਤੁਸੀਂ ਬੜੀ ਬਹਾਦੁਰੀ ਦਿਖਾਈ ਹੈ,ਸਰ। ਉਹ ਕਾਇਰ ਹੈ, CBI ਦੇ ਪਿੱਛੇ ਲੁਕਿਆ ਹੈ। ਜਦੋਂ-ਜਦੋਂ ਇਸ ਮਹਾਨ ਦੇਸ਼ 'ਤੇ ਸੰਕਟ ਆਇਆ, ਤੁਹਾਡੇ ਜਿਹੇ ਲੋਕਾਂ ਨੇ ਆਪਣੀ ਹਿੰਮਤ ਨਾਲ ਉਸ ਦਾ ਮੁਕਾਬਲਾ ਕੀਤਾ। ਉਹ ਅਨਪੜ੍ਹ ਹੈ, ਭ੍ਰਿਸ਼ਟ ਹੈ, ਗੱਦਾਰ ਹੈ। ਉਹ ਤੁਹਾਡਾ ਮੁਕਾਬਲਾ ਨਹੀਂ ਕਰ ਸਕਦਾ। ਤੁਸੀਂ ਅੱਗੇ ਵਧੋ ਸਰ। ਮਾਣ ਹੈ ਤੁਹਾਡੇ 'ਤੇ।"

PunjabKesari

ਇਹ ਖ਼ਬਰ ਵੀ ਪੜ੍ਹੋ - ਪਿਆਕੜਾਂ ਲਈ ਅਹਿਮ ਖ਼ਬਰ: ਪੰਜਾਬ ਸਰਕਾਰ ਨੇ ਐਕਸਾਈਜ਼ ਪਾਲਿਸੀ 'ਚ ਲਾਗੂ ਕੀਤਾ ਨਵਾਂ ਨਿਯਮ, ਮਿਲੇਗੀ ਰਾਹਤ

ਕੀ ਹੈ ਮਾਮਲਾ ?

ਦਰਅਸਲ, ਸੀ.ਬੀ.ਆਈ. ਨੇ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਹੋਏ ਕਥਿਤ ਬੀਮਾ ਘਪਲੇ ਦੇ ਸਿਲਸਿਲੇ ਵਿਚ ਕੁੱਝ ਸਵਾਲਾਂ ਦੇ ਜਵਾਬ ਦੇਣ ਨੂੰ ਕਿਹਾ ਹੈ। ਕੇਂਦਰੀ ਏਜੰਸੀ ਨੇ ਸਰਕਾਰੀ ਮੁਲਾਜ਼ਮਾਂ ਲਈ ਇਕ ਸਮੂਹ ਮੈਡੀਕਲ ਬੀਮਾ ਯੋਜਨਾ ਦੇ ਠੇਕੇ ਦੇਣ ਵਿਚ ਅਤੇ ਜੰਮੂ-ਕਸ਼ਮੀਰ ਵਿਚ ਕੀਰ ਜਲਵਿਦਯੁਤ ਪਰਿਯੋਜਨਾ ਨਾਲ ਜੁੜੇ 2200 ਕਰੋੜ ਰੁਪਏ ਦੇ ਨਿਰਮਾਣ ਕਾਰਜ ਵਿਚ ਭ੍ਰਿਸ਼ਟਾਚਾਰ ਦੇ ਮਲਿਕ ਦੇ ਦੋਸ਼ਾਂ ਬਾਰੇ 2 FIR ਦਰਜ ਕੀਤੀਆਂ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News