CBI ਨੇ ਸਤੇਂਦਰ ਜੈਨ ਵਿਰੁੱਧ ਕੇਸ ਦਰਜ ਕਰਨ ਲਈ ਉਪ ਰਾਜਪਾਲ ਕੋਲੋਂ ਮੰਗੀ ਪ੍ਰਵਾਨਗੀ
Tuesday, Nov 14, 2023 - 04:48 AM (IST)
ਨਵੀਂ ਦਿੱਲੀ (ਭਾਸ਼ਾ)- ਸੀ. ਬੀ. ਆਈ. ਨੇ ਸੁਕੇਸ਼ ਚੰਦਰਸ਼ੇਖਰ ਸਮੇਤ ਵੱਖ-ਵੱਖ ਹਾਈ ਪ੍ਰੋਫਾਈਲ ਕੈਦੀਆਂ ਕੋਲੋਂ ਕਰੋੜਾਂ ਰੁਪਏ ਲੈਣ ਦੇ ਦੋਸ਼ ਹੇਠ ਦਿੱਲੀ ਦੇ ਸਾਬਕਾ ਜੇਲ ਮੰਤਰੀ ਸਤੇਂਦਰ ਜੈਨ ਵਿਰੁੱਧ ਮਾਮਲਾ ਦਰਜ ਕਰਨ ਲਈ ਉਪ ਰਾਜਪਾਲ ਕੋਲੋਂ ਪ੍ਰਵਾਨਗੀ ਮੰਗੀ ਹੈ।
ਇਹ ਖ਼ਬਰ ਵੀ ਪੜ੍ਹੋ - ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ 'ਤੇ ਨਿਹੰਗ ਸਿੰਘ ਵੱਲੋਂ ਹੋਈ ਅਵੱਗਿਆ 'ਤੇ ਬੋਲੇ ਜਥੇਦਾਰ ਗਿਆਨੀ ਰਘਬੀਰ ਸਿੰਘ
ਜੈਨ ਵਿਰੁੱਧ ਅੱਗੋਂ ਕਾਰਵਾਈ ਕਰਨ ਲਈ ਉਪ ਰਾਜਪਾਲ ਵੀ. ਕੇ. ਸਕਸੈਨਾ ਦੀ ਪ੍ਰਵਾਨਗੀ ਦੀ ਮੰਗ ਕਰਦੇ ਹੋਏ ਸੀ. ਬੀ. ਆਈ. ਨੇ ਦੋਸ਼ ਲਾਇਆ ਕਿ ਸਾਬਕਾ ਪੁਲਸ ਡਾਇਰੈਕਟਰ ਜਨਰਲ (ਜੇਲ੍ਹਾਂ) ਸੰਦੀਪ ਗੋਇਲ , ਸਾਬਕਾ ਵਧੀਕ ਇੰਸਪੈਕਟਰ ਜਨਰਲ (ਜੇਲ੍ਹਾਂ) ਮੁਕੇਸ਼ ਪ੍ਰਸਾਦ, ਸਬੰਧਤ ਅਧਿਕਾਰੀਆਂ, ਨਿੱਜੀ ਵਿਅਕਤੀਆਂ ਅਤੇ ਸਹਿਯੋਗੀਆਂ ਦੀ ਮਿਲੀਭੁਗਤ ਨਾਲ ਦਿੱਲੀ ਦੀਆਂ ਜੇਲ੍ਹਾਂ ਵਿਚ ਉਚ ਪੱਧਰੀ ਭ੍ਰਿਸ਼ਟਾਚਾਰ ਅਤੇ ਵਸੂਲੀ ਦਾ ਰੈਕੇਟ ਚੱਲ ਰਿਹਾ ਸੀ।
ਇਹ ਖ਼ਬਰ ਵੀ ਪੜ੍ਹੋ - ਭਾਰਤ ਦੀ ਸਖ਼ਤੀ ਤੋਂ ਬਾਅਦ ਪੰਨੂ ਦੀ ਧਮਕੀ 'ਤੇ ਐਕਸ਼ਨ 'ਚ ਕੈਨੇਡਾ, ਚੁੱਕਿਆ ਇਹ ਕਦਮ
ਸੀ. ਬੀ. ਆਈ. ਨੇ ਸਕਸੈਨਾ ਨੂੰ ਲਿਖੀ ਆਪਣੀ ਚਿੱਠੀ ਵਿੱਚ ਕਿਹਾ ਹੈ ਕਿ ਉਕਤ ਵਿਅਕਤੀਆਂ ਨੇ ਇਕ ‘ਸਿੰਡੀਕੇਟ’ ਵਜੋਂ ਕੰਮ ਕੀਤਾ। ਜੈਨ ਨੇ ਕਥਿਤ ਤੌਰ ’ਤੇ 2018-21 ਦੌਰਾਨ ਜੇਲ੍ਹ ਵਿਚ ਬੰਦ ਸੁਕੇਸ਼ ਚੰਦਰਸ਼ੇਖਰ ਤੋਂ 10 ਕਰੋੜ ਰੁਪਏ ਖੁਦ ਜਾਂ ਆਪਣੇ ਸਾਥੀਆਂ ਰਾਹੀਂ ਵੱਖ-ਵੱਖ ਕਿਸ਼ਤਾਂ ਵਿਚ ਵਸੂਲ ਕੀਤੇ ਤਾਂ ਜੋ ਉਸ ਨੂੰ ਜੇਲ ਵਿੱਚ ਆਰਾਮਦਾਇਕ ਜੀਵਨ ਪ੍ਰਦਾਨ ਕੀਤਾ ਜਾ ਸਕੇ। ਚੰਦਰਸ਼ੇਖਰ ਮਨੀ ਲਾਂਡਰਿੰਗ ਅਤੇ ਕਈ ਲੋਕਾਂ ਨਾਲ ਧੋਖਾਦੇਹੀ ਦੇ ਦੋਸ਼ ਹੇਠ ਜੇਲ੍ਹ ਵਿਚ ਬੰਦ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8