ਜੇ. ਈ. ਈ. (ਮੇਨਜ਼) ਟੈਸਟ ’ਚ ਬੇਨਿਯਮੀਆਂ, CBI ਨੇ 19 ਥਾਂਵਾਂ ’ਤੇ ਮਾਰੇ ਛਾਪੇ

Friday, Sep 03, 2021 - 01:39 PM (IST)

ਨਵੀਂ ਦਿੱਲੀ (ਭਾਸ਼ਾ)– ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਜੁਆਇੰਟ ਐਂਟਰੈਂਸ ਐਗਜ਼ਾਮ (ਜੇ. ਈ. ਈ. ਮੇਨਜ਼) ਟੈਸਟ ਦੇ ਆਯੋਜਨ ’ਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਅਫਿਨਟੀ ਐਜੂਕੇਸ਼ਨ ਪ੍ਰਾਈਵੇਟ ਲਿਮਟਿਡ ਅਤੇ ਉਸ ਦੇ ਡਾਇਰੈਕਟਰਾਂ ਵਿਰੁੱਧ ਮਾਮਲਾ ਦਰਜ ਕੀਤਾ ਅਤੇ ਵੀਰਵਾਰ ਨੂੰ ਪ੍ਰੀਖਿਆ ਖ਼ਤਮ ਹੋਣ ਤੋਂ ਬਾਅਦ ਛਾਪੇਮਾਰੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ, ਪੁਣੇ, ਜਮਸ਼ੇਦਪੁਰ, ਇੰਦੌਰ ਅਤੇ ਬੈਂਗਲੁਰੂ ’ਚ 19 ਥਾਂਵਾਂ ’ਤੇ ਛਾਪੇ ਮਾਰੇ ਗਏ। ਸੀ. ਬੀ. ਆਈ. ਨੇ ਵੱਖ-ਵੱਖ ਸਿੱਖਿਆ ਸੰਸਥਾਨਾਂ, ਉਨ੍ਹਾਂ ਦੇ ਡਾਇਰੈਕਟਰਾਂ, ਉਨ੍ਹਾਂ ਦੇ ਦਲਾਲਾਂ/ਸਹਿਯੋਗੀਆਂ ਅਤੇ ਪ੍ਰੀਖਿਆ ਕੇਂਦਰਾਂ ’ਤੇ ਤਾਇਨਾਤ ਕਰਮਚਾਰੀਆਂ ਤੇ ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਕ ਨਿੱਜੀ ਕੰਪਨੀ, ਉਸ ਦੇ ਡਾਇਰੈਕਟਰਾਂ ਤੇ 3 ਕਰਮਚਾਰੀਆਂ ਸਮੇਤ ਹੋਰ ਲੋਕਾਂ ਵਿਰੁੱਧ ਵੀ 1 ਸਤੰਬਰ, 2021 ਨੂੰ ਮਾਮਲਾ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ : ਸ਼੍ਰੀਨਗਰ ਤੋਂ ਦਿੱਲੀ ਤਕ 150 ਕਰੋੜ ਦੀ ਜਾਇਦਾਦ ਛੱਡ ਗਏ ਹੁਰੀਅਤ ਨੇਤਾ ਗਿਲਾਨੀ

ਇਹ ਦੋਸ਼ ਲਗਾਇਆ ਗਿਆ ਹੈ ਕਿ ਡਾਇਰੈਕਟਰਾਂ ਨੇ ਹੋਰ ਸਹਿਯੋਗੀਆਂ ਅਤੇ ਦਲਾਲਾਂ ਨਾਲ ਮਿਲ ਕੇ ਸਾਜਿਸ਼ ਰਚੀ। ਦੋਸ਼ ਅਨੁਸਾਰ, ਉਹ ਜੇ.ਈ.ਈ. (ਮੇਨਜ਼) ਦੀ ਆਨਲਾਈਨ ਪ੍ਰੀਖਿਆ ’ਚ ਹੇਰਫੇਰ ਕਰ ਰਹੇ ਸਨ। ਇਹ ਵੀ ਦੋਸ਼ ਹੈ ਕਿ ਦੋਸ਼ੀ ਇਛੁੱਕ ਵਿਦਿਆਰਥੀਆਂ ਤੋਂ ਸੁਰੱਖਿਆ ਦੇ ਰੂਪ ’ਚ 10ਵੀਂ ਅਤੇ 12ਵੀਂ ਜਮਾਤ ਦੀ ਯੂਜ਼ਰ ਆਈ.ਡੀ., ਪਾਸਵਰਡ ਅਤੇ ਬਾਅ ਦੀ ਤਾਰੀਖ਼ ਦੇ ਚੈੱਕ ਲੈਂਦੇ ਸਨ ਅਤੇ ਇਕ ਵਾਰ ਦਾਖ਼ਲੇ ਤੋਂ ਬਾਅਦ ਦੇਸ਼ ਭਰ ’ਚ ਹਰ ਉਮੀਦਵਾਰ ਤੋਂ 12 ਤੋਂ15 ਲੱਖ ਰੁਪਏ ਤੱਕ ਦੀ ਭਾਰੀ ਰਕਮ ਵਸੂਲ ਕਰਦੇ ਸਨ। ਉਨ੍ਹਾਂ ਕਿਹਾ,‘‘ਕਈ ਲੋਕਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਜਾਂਚ ਜਾਰੀ ਹੈ।’’

ਇਹ ਵੀ ਪੜ੍ਹੋ : ਅਲਕਾਇਦਾ ਨੇ ਤਾਲਿਬਾਨ ਨੂੰ ਭੇਜਿਆ ਵਧਾਈ ਸੰਦੇਸ਼, ਕਿਹਾ- ਹੁਣ ਕਸ਼ਮੀਰ ਦੀ ਵਾਰੀ

ਨੋਟ :  ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News