CBI ਨੇ ਬੱਚਿਆਂ ਨਾਲ ਜੁੜੀ ਅਸ਼ਲੀਲ ਸਮੱਗਰੀ ਨਾਲ ਨਜਿੱਠਣ ਚੁੱਕਿਆ ਵਿਸ਼ੇਸ਼ ਕਦਮ

Friday, Nov 15, 2019 - 03:40 PM (IST)

CBI ਨੇ ਬੱਚਿਆਂ ਨਾਲ ਜੁੜੀ ਅਸ਼ਲੀਲ ਸਮੱਗਰੀ ਨਾਲ ਨਜਿੱਠਣ ਚੁੱਕਿਆ ਵਿਸ਼ੇਸ਼ ਕਦਮ

ਨਵੀਂ ਦਿੱਲੀ— ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਇੰਟਰਨੈੱਟ 'ਤੇ ਬੱਚਿਆਂ ਨਾਲ ਜੁੜੀ ਪੋਰਨ ਸਮੱਗਰੀ ਦੇ ਵਧਦੇ ਖਤਰੇ ਨਾਲ ਨਜਿੱਠਣ ਲਈ ਆਪਣੇ ਹੈੱਡ ਕੁਆਰਟਰ 'ਚ ਇਕ ਆਨਲਾਈਨ ਬਾਲ ਯੌਨ ਉਤਪੀੜਨ ਅਤੇ ਸ਼ੋਸ਼ਣ ਰੋਕਥਾਮ/ਜਾਂਚ ਇਕਾਈ ਦੀ ਸਥਾਪਨਾ ਕੀਤੀ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਏਜੰਸੀ ਦੀ ਵਿਸ਼ੇਸ਼ ਅਪਰਾਧ ਜਾਂਚ ਬਰਾਂਚ ਦੇ ਅਧੀਨ ਆਉਣ ਵਾਲੀ ਇਹ ਨਵੀਂ 'ਵਿਸ਼ੇਸ਼ ਇਕਾਈ' ਨਾ ਸਿਰਫ਼ ਉਨ੍ਹਾਂ ਲੋਕਾਂ ਨਾਲ ਸੰਬੰਧਤ ਖੁਫੀਆ ਜਾਣਕਾਰੀ ਇਕੱਠੀ ਕਰੇਗੀ, ਜੋ ਇੰਟਰਨੈੱਟ 'ਤੇ ਅਜਿਹੀ ਸਮੱਗਰੀ ਬਣਾ ਰਹੇ ਹਨ ਅਤੇ ਪ੍ਰਸਾਰਿਤ ਕਰ ਰਹੇ ਹਨ, ਸਗੋਂ ਉਨ੍ਹਾਂ ਲੋਕਾਂ ਦੀ ਵੀ ਜਾਣਕਾਰੀ ਇਕੱਠੀ ਕਰੇਗੀ, ਜੋ ਅਜਿਹੀਆਂ ਸਮੱਗਰੀਆਂ ਨੂੰ ਇੰਟਰਨੈੱਟ 'ਤੇ ਬਰਾਊਜ ਅਤੇ ਡਾਊਨਲੋਡ ਕਰ ਰਹੇ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਇਹ ਬੱਚਿਆਂ ਨਾ ਜੁੜੀ ਅਸ਼ਲੀਲ ਸਮੱਗਰੀ 'ਤੇ ਰੋਕਥਾਮ ਲਈ ਏਜੰਸੀ ਦਾ ਸਰਗਰਮ ਕਦਮ ਲੱਗਦਾ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤੀ ਸਜ਼ਾ ਯਾਫ਼ਤਾ, ਬਾਲ ਯੌਨ ਅਪਰਾਧ ਸੁਰੱਖਿਆ (ਪਾਕਸੋ) ਐਕਟ ਅਤੇ ਸੂਚਨਾ ਤਕਨਾਲੋਜੀ ਐਕਟ ਦੇ ਸੰਬੰਧਤ ਪ੍ਰਬੰਧਾਂ ਦੇ ਅਧੀਨ ਅਪਰਾਧੀਆਂ ਵਿਰੁੱਧ ਮਾਮਲਾ ਦਰਜ ਕੀਤਾ ਜਾਵੇਗਾ।


author

DIsha

Content Editor

Related News