ਮੁੰਬਈ ਏਅਰਪੋਰਟ ਘਪਲਾ ਮਾਮਲੇ 'ਚ GVK ਗਰੁੱਪ ਅਤੇ ਏਅਰਪੋਰਟ ਅਥਾਰਿਟੀ ਖ਼ਿਲਾਫ਼ ਮਾਮਲਾ ਦਰਜ

07/02/2020 1:17:46 AM

ਨਵੀਂ ਦਿੱਲੀ : ਜੀ.ਵੀ.ਕੇ. ਗਰੁੱਪ ਆਫ ਕੰਪਨੀਜ਼ (GVK Group of Companies) ਦੇ ਚੇਅਰਮੈਨ ਜੀ ਵੈਂਕਟ ਕ੍ਰਿਸ਼ਣਾ ਰੇੱਡੀ ਅਤੇ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਖਿਲਾਫ ਕਥਿਤ ਤੌਰ 'ਤੇ 805 ਕਰੋਡ਼ ਰੁਪਏ ਦੀਆਂ ਬੇਨਿਯਮੀਆਂ ਦੇ ਦੋਸ਼ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ।

ਕੇਂਦਰੀ ਜਾਂਚ ਬਿਊਰੋ ਦੁਆਰਾ ਦਰਜ ਕੀਤੇ ਗਏ ਇਸ ਮਾਮਲੇ 'ਚ ਏਅਰਪੋਰਟ ਅਥਾਰਟੀ ਆਫ ਇੰਡੀਆ ਅਤੇ 9 ਹੋਰ ਨਿੱਜੀ ਕੰਪਨੀਆਂ ਦੇ ਅਧਿਕਾਰੀਆਂ ਦਾ ਵੀ ਨਾਮ ਹੈ। ਐੱਫ.ਆਈ.ਆਰ. ਦੇ ਅਨੁਸਾਰ, ਇਨ੍ਹਾਂ ਸਾਰਿਆਂ 'ਤੇ ਆਪਣੇ ਲਈ 805 ਕਰੋਡ਼ ਤੋਂ ਜ਼ਿਆਦਾ ਦਾ ਗਲਤ ਲਾਭ ਚੁੱਕਣ ਅਤੇ 2012-2018 ਵਿਚਾਲੇ ਸਰਕਾਰੀ ਖਜਾਨੇ ਨੂੰ ਨੁਕਸਾਨ ਪਹੁੰਚਾਣ ਦਾ ਦੋਸ਼ ਲਗਾਇਆ ਗਿਆ ਹੈ।


Inder Prajapati

Content Editor

Related News