ਬੰਗਾਲ ਚੋਣਾਂ ਬਾਅਦ ਹਿੰਸਾ: ਭਾਜਪਾ ਵਰਕਰਾਂ ਦੀ ਮੌਤ ਦੇ ਮਾਮਲੇ ’ਚ ਸੀ.ਬੀ.ਆਈ. ਨੇ 7 ਲੋਕਾਂ ਨੂੰ ਕੀਤਾ ਗ੍ਰਿਫਤਾਰ
Friday, Jan 28, 2022 - 07:38 PM (IST)
ਨੈਸ਼ਨਲ ਡੈਸਕ- ਬੰਗਾਲ ’ਚ ਵਿਧਾਨਸਭਾ ਚੋਣਾਂ ਦੇ ਬਾਅਦ ਰਾਜਨੀਤਿਕ ਹਿੰਸਾ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਸੀ.ਬੀ.ਆਈ. ਨੇ ਕੂਚ ਬਿਹਾਰ ਜ਼ਿਲੇ ਦੇ ਸੀਤਲਕੁਚੀ ਇਲਾਕੇ ’ਚ ਭਾਜਪਾ ਵਰਕਰ ਮਾਣਿਕ ਮੋਇਤ੍ਰਾ ਦੀ ਮੌਤ ਦੇ ਮਾਮਲੇ ’ਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਏਜੰਸੀ ਦੇ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਮੁਤਾਬਕ ਦੋਸ਼ੀ ਕੂਚਬਿਹਾਰ ਦੇ ਇਕ ਪਿੰਡ ਦੇ ਰਹਿਣ ਵਾਲਾ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੂੰ ਕੂਚਬਿਹਾਰ ਜ਼ਿਲੇ ਦੀ ਇਕ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।
ਏਜੰਸੀ ਨੇ ਕਲਕੱਤਾ ਹਾਈਕੋਰਟ ਦੇ ਆਦੇਸ਼ ’ਤੇ ਪਿਛਲੇ ਸਾਲ ਅਗਸਤ ’ਚ ਮਾਮਲਾ ਦਰਜ ਕੀਤਾ ਸੀ। ਸ਼ੁਰੂਆਤ ’ਚ ਸੀਤਲਕੁਚੀ ਦੇ ਇਕ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਹਾਈਕੋਰਟ ਨੇ 19 ਅਗਸਤ ਨੂੰ ਇਸ ਮਾਮਲੇ ’ਚ ਰਾਸ਼ਟਰੀ ਮਨੁੱਖੀ ਅਧਿਕਾਰ ਮਿਸ਼ਨ ਦੀ ਰਿਪੋਰਟ ਨੂੰ ਧਿਆਨ ’ਚ ਰੱਖਦੇ ਹੋਏ ਚੋਣਾਂ ਦੇ ਬਾਅਦ ਦੀ ਹਿੰਸਾ ’ਚ ਬਲਾਤਕਾਰ ਅਤੇ ਕਤਲ ਨਾਲ ਜੁੜੇ ਮਾਮਲਿਆਂ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਉਣ ਦਾ ਆਦੇਸ਼ ਦਿੱਤਾ ਸੀ।