CBI ਦੀ ਵੱਡੀ ਕਾਰਵਾਈ, ਆਨਲਾਈਨ ਬਾਲ ਯੌਨ ਸ਼ੋਸ਼ਣ ਸਮੱਗਰੀ ਦੇ ਪ੍ਰਸਾਰ ਦੇ ਦੋਸ਼ ’ਚ 7 ਲੋਕ ਗਿ੍ਰਫ਼ਤਾਰ

Wednesday, Nov 17, 2021 - 06:23 PM (IST)

CBI ਦੀ ਵੱਡੀ ਕਾਰਵਾਈ, ਆਨਲਾਈਨ ਬਾਲ ਯੌਨ ਸ਼ੋਸ਼ਣ ਸਮੱਗਰੀ ਦੇ ਪ੍ਰਸਾਰ ਦੇ ਦੋਸ਼ ’ਚ 7 ਲੋਕ ਗਿ੍ਰਫ਼ਤਾਰ

ਨਵੀਂ ਦਿੱਲੀ (ਭਾਸ਼ਾ)— ਸੀ. ਬੀ. ਆਈ. ਨੇ ਆਨਲਾਈਨ ਬਾਲ ਯੌਨ ਸ਼ੋਸ਼ਣ ਸਮੱਗਰੀ ਦੇ ਪ੍ਰਸਾਰ ਖ਼ਿਲਾਫ਼ ਆਪਣੀ ਮੁਹਿੰਮ ਦੇ ਸਿਲਸਿਲੇ ਵਿਚ 7 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਰਾਮ ਗੌਤਮ, ਸਤਿੰਦਰ ਮਿੱਤਲ ਅਤੇ ਪੁਰਸ਼ੋਤਮ ਨੂੰ ਦਿੱਲੀ ਤੋਂ, ਸੁਰਿੰਦਰ ਕੁਮਾਰ ਨਾਇਕ ਨੂੰ ਓਡੀਸ਼ਾ ਦੇ ਢੇਂਕਨਾਲ ਤੋਂ, ਨੋਇਡਾ ਤੋਂ ਨਿਸ਼ਾਂਤ ਜੈਨ, ਝਾਂਸੀ ਤੋਂ ਜਤਿੰਦਰ ਕੁਮਾਰ ਅਤੇ ਤਿਰੂਪਤੀ ਤੋਂ ਟੀ. ਮੋਹਨ ਕ੍ਰਿਸ਼ਨ ਨੂੰ ਹਿਰਾਸਤ ’ਚ ਲਿਆ। ਉਨ੍ਹਾਂ ਨੇ ਕਿਹਾ ਕਿ ਸੀ. ਬੀ. ਆਈ. ਦਿੱਲੀ ਦੇ ਦੋਸ਼ੀਆਂ ਨੂੰ ਇਕ ਅਦਾਲਤ ’ਚ ਪੇਸ਼ ਕਰੇਗੀ, ਜਦਕਿ ਬਾਕੀ ਲਈ ਉਨ੍ਹਾਂ ਨੂੰ ਅੱਗੇ ਦੀ ਜਾਂਚ ਲਈ ਦਿੱਲੀ ਲਿਆਉਣ ਲਈ ਟਰਾਂਜਿਟ ਰਿਮਾਂਡ ਦੀ ਬੇਨਤੀ ਕਰੇਗੀ।

ਇਹ ਵੀ ਪੜ੍ਹੋ: CBI ਵਲੋਂ ਇੰਟਰਨੈੱਟ ’ਤੇ ਬਾਲ ਯੌਨ ਸ਼ੋਸ਼ਣ ਸਮੱਗਰੀ ਦੇ ਪ੍ਰਸਾਰ ਮਾਮਲੇ ’ਚ ਪੰਜਾਬ ਸਮੇਤ 14 ਸੂਬਿਆਂ ’ਚ ਛਾਪੇਮਾਰੀ

ਅਧਿਕਾਰੀਆਂ ਮੁਤਾਬਕ ਜਾਂਚ ਅੱਗੇ ਵੱਧਣ ’ਤੇ ਹੋਰ ਵੀ ਗਿ੍ਰਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ। ਸੀ. ਬੀ. ਆਈ. ਦੇ ਬੁਲਾਰੇ ਆਰ. ਸੀ. ਜੋਸ਼ੀ ਨੇ ਇਹ ਦੋਸ਼ ਲਾਇਆ ਸੀ ਕਿ ਭਾਰਤ ਅਤੇ ਵਿਦੇਸ਼ਾਂ ਦੇ ਵੱਖ-ਵੱਖ ਹਿੱਸਿਆਂ ’ਚ ਵਿਅਕਤੀਆਂ ਦੇ ਵੱਖ-ਵੱਖ ਸਮੂਹ ਸੋਸ਼ਲ ਮੀਡੀਆ ਜ਼ਰੀਏ ਬਾਲ ਯੌਨ ਸ਼ੋਸ਼ਣ ਸਮੱਗਰੀ ਨੂੰ ਪ੍ਰਸਾਰਿਤ ਕਰਨ ਅਤੇ ਵੇਖਣ ’ਚ ਸ਼ਾਮਲ ਸਨ। ਇਹ ਵੀ ਦੋਸ਼ ਲਾਇਆ ਸੀ ਕਿ ਲੋਕ ਸੋਸ਼ਲ ਮੀਡੀਆ ਸਮੂਹਾਂ/ਮੰਚਾਂ ’ਤੇ ਲਿੰਕ, ਵੀਡੀਓ, ਤਸਵੀਰਾਂ, ਪੋਸਟ ਜ਼ਰੀਏ ਅਜਿਹੀਆਂ ਸਮੱਗਰੀਆਂ ਦਾ ਪ੍ਰਚਾਰ ਕਰ ਰਹੇ ਹਨ।

ਇਹ ਵੀ ਪੜ੍ਹੋ:  46 ਸਾਲਾਂ ਬਾਅਦ ਮਹਿਲਾ ਨੂੰ ਮਿਲੀ ‘ਜਨਮ ਸਬੰਧੀ’ ਰਜਿਸਟ੍ਰੇਸ਼ਨ ਦੀ ਇਜਾਜ਼ਤ, ਜਾਣੋ ਪੂਰਾ ਮਾਮਲਾ

ਜ਼ਿਕਰਯੋਗ ਹੈ ਕਿ ਏਜੰਸੀ ਨੇ 14 ਨਵੰਬਰ ਨੂੰ ਬਾਲ ਦਿਵਸ ’ਤੇ ਵੱਡੇ ਪੱਧਰ ’ਤੇ ਮੁਹਿੰਮ ਚਲਾਈ ਸੀ, ਜਿਸ ’ਚ 83 ਦੋਸ਼ੀਆਂ ਖ਼ਿਲਾਫ਼ 23 ਐੈੱਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ, ਜੋ ਅਗਲੇ ਦਿਨ ਤੱਕ ਜਾਰੀ ਰਹੀਆਂ। ਇਸ ਮੁਹਿੰਮ ’ਚ 50 ਤੋਂ ਵੱਧ ਸੋਸ਼ਲ ਮੀਡੀਆ ਸਮੂਹਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ’ਚ 5,000 ਤੋਂ ਵੱਧ ਅਪਰਾਧੀ ਪਾਕਿਸਤਾਨ, ਕੈਨੇਡਾ, ਬੰਗਲਾਦੇਸ਼, ਨਾਈਜੀਰੀਆ, ਇੰਡੋਨੇਸ਼ੀਆ, ਅਜਰਬੈਜਾਨ, ਸ਼੍ਰੀਲੰਕਾ, ਅਮਰੀਕਾ, ਸਾਊਦੀ ਅਰਬ, ਯਮਨ, ਮਿਸਰ, ਬਿ੍ਰਟੇਨ, ਬੈਲਜ਼ੀਅਮ ਅਤੇ ਘਾਨਾ ਵਰਗੇ ਦੇਸ਼ਾਂ ਦੇ ਕੁਝ ਦੋਸ਼ੀਆਂ ਨਾਲ ਬਾਲ ਯੌਨ ਸ਼ੋਸ਼ਣ ਸਮੱਗਰੀ ਸਾਂਝਾ ਕਰ ਰਹੇ ਸਨ।

ਸੀ. ਬੀ. ਆਈ. ਦੀ ਇਸ ਕਾਰਵਾਈ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

Tanu

Content Editor

Related News