ਬਿੱਲ ਪਾਸ ਕਰਵਾਉਣ ਬਦਲੇ 10 ਲੱਖ ਰੁਪਏ ਲੈ ਰਿਹਾ ਸੀ ਲੇਖਾ ਸੇਵਾ ਅਧਿਕਾਰੀ, CBI ਨੇ ਕੀਤਾ ਗ੍ਰਿਫ਼ਤਾਰ

12/30/2022 7:17:15 PM

ਨੈਸ਼ਨਲ ਡੈਸਕ : ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ 10 ਲੱਖ ਰੁਪਏ ਦੇ ਕਥਿਤ ਰਿਸ਼ਵਤ ਦੇ ਮਾਮਲੇ ’ਚ ਰੱਖਿਆ ਲੇਖਾ ਸੇਵਾ ਦੇ ਇਕ ਅਧਿਕਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ ਹੈ ਕਿ ਹਰਿਆਣਾ ਦੀ ਜੀਂਦ ਸਥਿਤ ਕੰਪਨੀ ਨੇ 1988 ਬੈਚ ਦੇ ਇਸ ਅਧਿਕਾਰੀ ਤੋਂ ਪੱਖ ਲੈਣ ਲਈ ਇਕ ਵਿਚੋਲੇ ਨੂੰ ਇਹ ਰਕਮ ਅਦਾ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ : ਸਾਲ 2022 : ਮਾਤਭੂਮੀ ਲਈ ਜਾਨਾਂ ਵਾਰਨ ਵਾਲੇ ਜਵਾਨਾਂ ਦੇ ਪਰਿਵਾਰਾਂ ਨਾਲ ਖੜ੍ਹੀ ਭਗਵੰਤ ਮਾਨ ਸਰਕਾਰ

ਉਨ੍ਹਾਂ ਨੇ ਕਿਹਾ ਕਿ ਜੈਪੁਰ ਵਿਚ ਦੱਖਣੀ ਪੱਛਮੀ ਕਮਾਂਡ ਵਿਚ ਏਕੀਕ੍ਰਿਤ ਵਿੱਤੀ ਸਲਾਹਕਾਰ ਵਜੋਂ ਤਾਇਨਾਤ ਅਧਿਕਾਰੀ ਕਥਿਤ ਤੌਰ 'ਤੇ ਵੱਖ-ਵੱਖ ਕੰਪਨੀਆਂ ਨੂੰ ਠੇਕੇ ਦੇਣ ਅਤੇ ਉਨ੍ਹਾਂ ਦੇ ਬਿੱਲ ਪਾਸ ਕਰਨ ’ਚ ਮਦਦ ਕਰ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸੀ.ਬੀ.ਆਈ. ਨੂੰ ਆਪਣੇ ਸੂਤਰਾਂ ਰਾਹੀਂ ਅਧਿਕਾਰੀ ਦੀਆਂ ਕਥਿਤ ਗਤੀਵਿਧੀਆਂ ਬਾਰੇ ਪਤਾ ਲੱਗਾ ਹੈ। ਉਨ੍ਹਾਂ ਨੇ ਕਿਹਾ ਕਿ ਏਜੰਸੀ ਨੂੰ ਪਤਾ ਲੱਗਾ ਸੀ ਕਿ ਆਪਣੇ ਪੱਖ ’ਚ ਲਾਭ ਦੇ ਟੀਚੇ ਨਾਲ ਸ਼ੱਕੀ ਵਿਚੋਲੇ ਦੇ ਜ਼ਰੀਏ ਉਸ ਦੇ ਪੱਖ ’ਚ 10 ਲੱਖ ਰੁਪਏ ਦਾ ਭੁਗਤਾਨ ਕੀਤਾ ਗਿਆ ਸੀ। ਏਜੰਸੀ ਨੇ ਬਾਅਦ ’ਚ ਰਸਮੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਅਧਿਕਾਰੀ ਨੂੰ ਗ੍ਰਿਫ਼ਤਾਰ ਕਰ ਲਿਆ।

 


Manoj

Content Editor

Related News