ਜਾਤੀ ਗਣਨਾ ''ਤੇ ਸਰਕਾਰ ਨੇ ਫਿਰ ਲਿਆ ਯੂ-ਟਰਨ : ਜੈਰਾਮ ਰਮੇਸ਼

Tuesday, Aug 18, 2026 - 01:26 PM (IST)

ਜਾਤੀ ਗਣਨਾ ''ਤੇ ਸਰਕਾਰ ਨੇ ਫਿਰ ਲਿਆ ਯੂ-ਟਰਨ : ਜੈਰਾਮ ਰਮੇਸ਼

ਨਵੀਂ ਦਿੱਲੀ (ਏਜੰਸੀ)- ਕਾਂਗਰਸ ਨੇ ਜਾਤੀ ਆਧਾਰਤ ਜਨਗਣਨਾ ਨੂੰ ਲੈ ਕੇ ਮੋਦੀ ਸਰਕਾਰ 'ਤੇ ਫਿਰ  ਯੂ-ਟਰਨ ਲੈਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਜਾਤੀ ਆਧਾਰਤ ਜਨਗਣਨਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਸੰਚਾਰ ਵਿਭਾਗ ਦੇ ਇੰਚਾਰਜ ਜੈਰਾਮ ਰਮੇਸ਼ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ 'ਐਕਸ' 'ਤੇ ਕਿਹਾ ਕਿ 21 ਸਤੰਬਰ 2021 ਨੂੰ ਮੋਦੀ ਸਰਕਾਰ ਨੇ ਸੁਪਰੀਮ ਕੋਰਟ 'ਚ ਦਾਇਰ ਕੀਤੇ ਇਕ ਹਲਫ਼ਨਾਮੇ 'ਚ ਜਾਤੀ ਜਨਗਣਨਾ ਦੀ ਮੰਗ ਨੂੰ ਸਪੱਸ਼ਟ ਤੌਰ 'ਤੇ ਖਾਰਜ ਕਰ ਦਿੱਤਾ ਸੀ।

ਹਾਲਾਂਕਿ, ਹਲਫ਼ਨਾਮੇ ਦੇ ਪੈਰਾ 12 (ਡੀ) 'ਚ ਸਰਕਾਰ ਨੇ ਕਿਹਾ ਕਿ 2011 ਦੀ ਜਨਗਣਨਾ ਤੋਂ ਪਹਿਲਾਂ ਕੋਈ ਜਾਤੀਆਂ ਦਾ ਕੋਈ ਰਜਿਸਟਰ ਤਿਆਰ ਨਹੀਂ ਕੀਤਾ ਗਿਆ ਸੀ ਅਤੇ ਬਿਹਤਰ ਹੁੰਦਾ ਕਿ ਜਾਤੀਆਂ ਦੀ ਚੋਣ ਲਈ 'ਡ੍ਰੌਪ-ਡਾਊਨ ਮੀਨੂ' ਯਾਨੀ ਜਾਤੀਆਂ ਦੀ ਪਹਿਲਾਂ ਤੋਂ ਤਿਆਰ ਸੂਚੀ ਹੁੰਦੀ, ਜਿਸ ਨਾਲ ਇਕਸਾਰ ਅਤੇ ਭਰੋਸੇਮੰਦ ਅੰਕੜੇ ਜੁਟਾਏ ਜਾ ਸਕੇ। ਜੈਰਾਮ ਰਮੇਸ਼ ਨੇ ਸਵਾਲ ਕੀਤਾ ਕਿ ਜਦੋਂ ਸਰਕਾਰ ਨੇ ਖੁਦ ਅਜਿਹੀ ਵਿਵਸਥਾ ਨੂੰ ਆਦਰਸ਼ ਦੱਸਿਆ ਸੀ ਤਾਂ ਜਨਗਣਨਾ-2027 'ਚ ਜਾਤੀਆਂ ਦੀ ਅਜਿਹੀ ਸੂਚੀ ਕਿਉਂ ਨਹੀਂ ਹੈ। 

PunjabKesari

ਉਨ੍ਹਾਂ ਕਿਹਾ ਕਿ ਬਿਹਾਰ ਅਤੇ ਤੇਲੰਗਾਨਾ 'ਚ ਜਾਤੀ ਸਰਵੇਖਣ ਤੋਂ ਪਹਿਲੇ ਅਜਿਹੀ ਸੂਚੀ ਤਿਆਰ ਕੀਤੀ ਗਈ ਸੀ। ਕਾਂਗਰਸ ਪ੍ਰਧਾਨ ਨੇ 5 ਮਈ 2025 ਨੂੰ ਪ੍ਰਧਾਨ ਮੰਤਰੀ ਨੂੰ ਲਿਖੇ ਇਕ ਪੱਤਰ 'ਚ ਵੀ ਅਜਿਹੀ ਪ੍ਰਣਾਲੀ ਦਾ ਸੁਝਾਅ ਦਿੱਤਾ ਸੀ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਮੋਦੀ ਸਰਕਾਰ ਜਾਤੀ ਜਨਗਣਨਾ ਨੂੰ ਰੋਕਣ ਦਾ ਇਰਾਦਾ ਰੱਖਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 30 ਅਪ੍ਰੈਲ, 2025 ਨੂੰ ਜਾਤੀ ਜਨਗਣਨਾ ਦਾ ਐਲਾਨ ਕਰਕੇ ਆਪਣੇ ਪਿਛਲੇ ਸਟੈਂਡ ਤੋਂ ਯੂ-ਟਰਨ ਲਿਆ ਸੀ, ਪਰ ਹੁਣ ਉਹ ਉਸ ਫੈਸਲੇ ਤੋਂ ਪਿੱਛੇ ਹਟ ਰਹੇ ਹਨ। ਸ੍ਰੀ ਰਮੇਸ਼ ਨੇ ਪ੍ਰਧਾਨ ਮੰਤਰੀ ਨੂੰ "ਯੂ-ਟਰਨ ਦਾ ਉਸਤਾਦ" ਵੀ ਦੱਸਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News