ਦੱਖਣੀ ਕਸ਼ਮੀਰ ''ਚ ਫੌਜ ਨੇ ਚਲਾਇਆ ਅਪਰੇਸ਼ਨ ਕਾਸੋ, 6 ਗ੍ਰਿਫਤਾਰ

02/17/2018 3:13:03 PM

ਸ਼੍ਰੀਨਗਰ— ਸੁਰੱਖਿਆ ਫੋਰਸ ਨੇ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ ਸਰਚ ਮੁਹਿੰਮ ਦੌਰਾਨ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਸਥਾਨਕ ਲੋਕਾਂ ਨੇ ਸੁਰੱਖਿਆ ਫੋਰਸ ਦੀ ਇਸ ਮੁਹਿੰਮ ਦੀ ਸਖ਼ਤ ਨਿੰਦਾ ਕੀਤੀ ਅਤੇ ਦੋਸ਼ ਲਗਾਇਆ ਕਿ ਜਵਾਨਾਂ ਨੇ ਉਨ੍ਹਾਂ ਦੀ ਸੰਪਤੀ ਨੂੰ ਨਸ਼ਟ ਕੀਤਾ ਅਤੇ ਲੋਕਾਂ ਨੂੰ ਵੀ ਪਰੇਸ਼ਾਨ ਕੀਤਾ ਹੈ। ਲੋਕਾਂ ਅਨੁਸਾਰ, ਅਪਰੇਸ਼ਨ ਸ਼ੁੱਕਰਵਾਰ ਦੀ ਰਾਤ ਤਿੰਨ ਵਜੇ ਸ਼ੁਰੂ ਹੋਇਆ ਅਤੇ ਸ਼ਨੀਵਾਰ ਸਵੇਰੇ 7 ਵਜੇ ਖਤਮ ਹੋਇਆ।
ਕਰੀਮਾਬਾਦ ਪਿੰਡ ਦੇ ਲੋਕਾਂ ਅਨੁਸਾਰ, ਸੁਰੱਖਿਆ ਫੋਰਸ ਨੇ 6 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਹਿਜ਼ਬੁਲ ਅੱਤਵਾਦੀ ਨਸੀਰ ਪੰਡਿਤ ਦੇ ਪਰਿਵਾਰ ਨੂੰ ਵੀ ਪਰੇਸ਼ਾਨ ਕੀਤਾ। ਪਿੰਡਵਾਸੀਆਂ ਅਨੁਸਾਰ ਨੌਜਵਾਨਾਂ ਵੱਲੋਂ ਸੁਰੱਖਿਆ ਫੋਰਸ ਨੂੰ ਪਿੰਡ 'ਚ ਦਾਖਲ ਹੋਣ ਨੂੰ ਰੋਕਿਆ ਗਿਆ ਸੀ ਅਤੇ ਉਸ ਦੀ ਜਵਾਬੀ ਕਾਰਵਾਈ 'ਚ ਇਹ ਸਭ ਕੀਤਾ ਗਿਆ। ਅਧਿਕਾਰਿਕ ਤੌਰ 'ਤੇ ਇਸ ਗੱਲ ਤੋਂ ਇਨਕਾਰ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਕਿਹਾ ਹੈ ਕਿ ਅਜਿਹਾ ਨਹੀਂ ਹੈ। ਪੱਥਰਬਾਜਾਂ ਨੂੰ ਫੜਨ ਲਈ ਸਰਚ ਅਪਰੇਸ਼ਨ ਚਲਾਇਆ ਗਿਆ ਸੀ, ਉਨ੍ਹਾਂ ਨੇ ਕਿਸੇ ਵੀ ਆਮ ਨਾਗਰਿਕ ਨੂੰ ਨੁਕਸਾਨ ਨਹੀਂ ਪਹੁੰਚਾਇਆ ਹੈ।


Related News