24 ਸਾਲ ਤੋਂ ਧਰਨੇ ''ਤੇ ਬੈਠੇ ਮਾਸਟਰ ਨੂੰ ਖੁੱਲ੍ਹੇ ''ਚ ਅੰਡਰਵੀਅਰ ਸੁਕਾਉਣਾ ਪਿਆ ਮਹਿੰਗਾ

09/22/2019 5:04:33 PM

ਮੁਜ਼ੱਫਰਨਗਰ— ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ 'ਚ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮਾਸਟਰ ਵਿਜੇ ਸਿੰਘ 'ਤੇ ਖੁੱਲ੍ਹੇ 'ਚ ਅੰਡਰਵੀਅਰ ਸੁਕਾਉਣ ਦੇ ਦੋਸ਼ 'ਚ ਕੇਸ ਦਰਜ ਕੀਤਾ ਹੈ। ਦਰਅਸਲ ਪਿਛਲੇ 24 ਸਾਲ ਤੋਂ ਭ੍ਰਿਸ਼ਟਾਚਾਰ ਅਤੇ ਭੂ-ਮਾਫੀਆ ਵਿਰੁੱਧ ਉਹ ਕਲੈਕਟ੍ਰੇਟ ਕੰਪਲੈਕਸ 'ਚ ਧਰਨੇ 'ਤੇ ਬੈਠੇ ਸਨ। ਹਾਲ ਹੀ ਵਿਚ ਜ਼ਿਲਾ ਮੈਜਿਸਟ੍ਰੇਟ ਨੇ ਧਰਨਾ ਖਤਮ ਕਵਾਇਆ। ਇਸ ਤੋਂ ਬਾਅਦ ਵਿਜੇ ਨੇ ਆਪਣਾ ਧਰਨਾ ਚੁੱਕ ਕੇ ਸ਼ਿਵ ਚੌਕ 'ਤੇ ਚਾਲੂ ਕਰ ਦਿੱਤਾ ਹੈ। ਅੱਜ ਮਾਸਟਰ ਵਿਜੇ ਸਿੰਘ ਵਿਰੁੱਧ ਇਹ ਨਵੀਂ ਗੱਲ ਸਾਹਮਣੇ ਆਈ ਹੈ। 
ਪੁਲਸ ਨੇ ਮਾਸਟਰ ਵਿਰੁੱਧ ਧਾਰਾ 509 ਵਿਰੁੱਧ ਕੇਸ ਦਰਜ ਕੀਤਾ ਹੈ।  ਮਾਸਟਰ 'ਤੇ ਦੋਸ਼ ਹੈ ਕਿ ਉਸ ਨੇ ਧਰਨੇ ਦੇ ਬਾਹਰ ਆਪਣਾ ਅੰਡਰਵੀਅਰ ਸੁਕਾਇਆ ਹੈ। ਦਰਅਸਲ ਮਾਸਟਰ ਵਿਜੇ ਵਿਰੁੱਧ ਇਕ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੇ ਆਪਣੇ ਧਰਨੇ ਵਾਲੀ ਥਾਂ 'ਤੇ ਅੰਡਰਵੀਅਰ ਸੁਕਾਇਆ ਹੈ। ਇਸ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਕੇਸ ਦਰਜ ਕਰ ਲਿਆ। 
ਓਧਰ ਮਾਸਟਰ ਵਿਜੇ ਸਿੰਘ ਦਾ ਕਹਿਣਾ ਹੈ ਕਿ ਮੈਂ ਹਟਣ ਵਾਲਾ ਨਹੀਂ ਹਾਂ, ਸੰਘਰਸ਼ ਕਰਦਾ ਰਹਾਂਗਾ। ਭਾਵੇਂ ਮੈਨੂੰ ਫਾਂਸੀ 'ਤੇ ਲਟਕਾ ਦਿਉ। ਉਸ ਦਾ ਕਹਿਣਾ ਹੈ ਕਿ ਅੰਡਰਵੀਅਰ ਨੂੰ ਲੈ ਕੇ ਉਸ ਵਿਰੁੱਧ ਸਾਜਿਸ਼ ਰਚੀ ਗਈ ਹੈ। ਇਹ ਮੇਰਾ ਅੰਡਰਵੀਅਰ ਨਹੀਂ ਸੀ, ਮੇਰੇ ਨੇੜੇ ਰਹਿ ਰਹੇ ਬੇਸਹਾਰਾ ਵਿਅਕਤੀ ਦਾ ਹੈ। ਉੱਥੇ ਹੀ ਇਸ ਮਾਮਲੇ ਵਿਚ ਪੁਲਸ ਦਾ ਕੋਈ ਵੀ ਅਧਿਕਾਰੀ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ।


Tanu

Content Editor

Related News