ਗੁਰੂਗ੍ਰਾਮ ''ਚ ਨਿਕੋਟੀਨ ਯੁਕਤ ਹੁੱਕਾ ਪਰੋਸਣ ਲਈ ਬਾਰ ਮਾਲਕ ਖ਼ਿਲਾਫ਼ ਮਾਮਲਾ ਦਰਜ

Tuesday, May 03, 2022 - 05:55 PM (IST)

ਗੁਰੂਗ੍ਰਾਮ ''ਚ ਨਿਕੋਟੀਨ ਯੁਕਤ ਹੁੱਕਾ ਪਰੋਸਣ ਲਈ ਬਾਰ ਮਾਲਕ ਖ਼ਿਲਾਫ਼ ਮਾਮਲਾ ਦਰਜ

ਗੁਰੂਗ੍ਰਾਮ (ਭਾਸ਼ਾ)- ਹਰਿਆਣਾ ਦੇ ਗੁਰੂਗ੍ਰਾਮ 'ਚ ਇਕ ਬਾਰ ਮਾਲਿਕ ਖ਼ਿਲਾਫ਼ 'ਨਿਕੋਟੀਨ ਯੁਕਤ ਹੁੱਕਾ' ਪਰੋਸਣ ਲਈ ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦ ਐਕਟ (ਸੀ.ਓ.ਟੀ.ਪੀ.ਏ.) ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਐੱਮ.ਜੀ. ਰੋਡ ਸਥਿਤ ਸਹਾਰਾ ਮਾਲ ਦੀ ਤੀਜੀ ਮੰਜ਼ਿਲ 'ਤੇ ਸਥਿਤ ਬਾਰ ਦੇ ਮਾਲਕ ਨਰੇਸ਼ ਕੁਮਾਰ ਦੇ ਰੂਪ 'ਚ ਹੋਈ ਹੈ, ਜਿਸ ਨੂੰ ਸੋਮਵਾਰ ਦੇਰ ਰਾਤ ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ।

ਐੱਮ.ਜੀ. ਰੋਡ ਦੀ ਸੈਕਟਰ 29 ਥਾਣਾ ਇੰਚਾਰਜ ਸਬ ਇੰਸਪੈਕਟਰ ਮੁਕੇਸ਼ ਕੁਮਾਰੀ ਨੇ ਦੱਸਿਆ ਕਿ ਕੁਮਾਰ ਖ਼ਿਲਾਫ਼ ਸੀ.ਓ.ਟੀ.ਪੀ.ਏ. 2003 ਦੀ ਧਾਰਾ 5 (ਤੰਬਾਕੂ ਉਤਪਾਦਾਂ ਦੇ ਵਿਗਿਆਪਨ 'ਤੇ ਰੋਕ) ਅਤੇ ਧਾਰਾ 7 (ਤੰਬਾਕੂ ਉਤਪਾਦ ਦੇ ਵਪਾਰ 'ਤੇ ਪਾਬੰਦੀ) ਦੇ ਅਧੀਨ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਦੀ ਇਕ ਟੀਮ ਸਹਾਰਾ ਮਾਲ ਦੇ ਸੁਰੱਖਿਆ ਇੰਚਾਰਜ ਡੀ.ਪੀ. ਸ਼ਰਮਾ ਨਾਲ ਉਸ ਬਾਰ 'ਚ ਪਹੁੰਚੀ, ਜਿੱਥੇ ਗਾਹਕਾਂ ਨੂੰ ਹੁੱਕਾ ਪਰੋਸਿਆ ਜਾ ਰਿਹਾ ਸੀ। ਉਨ੍ਹਾਂ ਦੱਸਿਆ,''ਰੋਹਤਕ ਜ਼ਿਲ੍ਹੇ ਦੇ ਭੈਣੀ ਮਹਾਰਾਜਪੁਰ ਵਾਸੀ ਕੁਮਾਰ ਨੂੰ ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ। ਅਸੀਂ ਬਾਰ ਤੋਂ ਨਿਕੋਟੀਨ ਯੁਕਤ ਕਾਲੇ ਰੰਗ ਦਾ ਹੁੱਕਾ ਬਰਾਮਦ ਕੀਤਾ ਹੈ।''


author

DIsha

Content Editor

Related News