ਨੋਇਡਾ ''ਚ ਪ੍ਰਦਰਸ਼ਨ ਨੂੰ ਲੈ ਕੇ 1,200 ਪ੍ਰਦਰਸ਼ਨਕਾਰੀਆਂ ''ਤੇ ਮਾਮਲਾ ਦਰਜ

Wednesday, Oct 13, 2021 - 01:40 AM (IST)

ਨੋਇਡਾ - ਨੋਇਡਾ ਅਥਾਰਟੀ ਦਫ਼ਤਰ ਦੇ ਬਾਹਰ ਚੱਲ ਰਹੇ ਪ੍ਰਦਰਸ਼ਨ ਦੌਰਾਨ ਮੰਗਲਵਾਰ ਨੂੰ ਔਰਤਾਂ ਸਮੇਤ 1,200 ਤੋਂ 1,500 ਪ੍ਰਦਰਸ਼ਨਕਾਰੀਆਂ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ ਅਤੇ ਉਨ੍ਹਾਂ 'ਤੇ ਹੱਤਿਆ ਦੀ ਕੋਸ਼ਿਸ਼, ਦੰਗਾ ਕਰਨ, ਗਲਤ ਤਰੀਕੇ ਨਾਲ ਬੰਧਕ ਬਣਾਉਣ, ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਣ ਸਮੇਤ ਹੋਰ ਦੋਸ਼ ਲਗਾਏ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕਰੀਬ 1,200 ਤੋਂ 1,500 ਦੋਸ਼ੀਆਂ 'ਤੇ ਮਾਮਲਾ ਦਰਜ ਕੀਤਾ ਗਿਆ ਅਤੇ ਐੱਫ.ਆਈ.ਆਰ. ਵਿੱਚ 31 ਲੋਕਾਂ ਦੇ ਨਾਮ ਹਨ, ਜਿਨ੍ਹਾਂ ਵਿੱਚ ਭਾਰਤੀ ਕਿਸਾਨ ਪ੍ਰੀਸ਼ਦ ਦੇ ਨੇਤਾ ਸੁਖਵੀਰ ਖਲੀਫਾ ਉਰਫ ਸੁਖਵੀਰ ਪਹਿਲਵਾਨ ਸ਼ਾਮਲ ਹਨ। ਨੋਇਡਾ ਵਿੱਚ ਕਈ ਪਿੰਡਾਂ ਦੇ ਅਣਗਿਣਤ ਲੋਕ ਪਿਛਲੇ ਸਮੇਂ ਵਿੱਚ ਸਰਕਾਰ ਦੁਆਰਾ ਐਕਵਾਇਰ ਕੀਤੀ ਗਈ ਜ਼ਮੀਨ ਲਈ ਮੁਆਵਜ਼ਾ ਵਧਾਉਣ ਸਮੇਤ ਵੱਖ-ਵੱਖ ਮੰਗਾਂ ਨੂੰ ਲੈ ਕੇ ਸਥਾਨਕ ਅਥਾਰਟੀ ਖ਼ਿਲਾਫ਼ ਪਿਛਲੇ 40 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹਨ।

ਇਹ ਵੀ ਪੜ੍ਹੋ - ਸਾਬਕਾ IAS ਅਧਿਕਾਰੀ ਅਮਿਤ ਖਰੇ ਨੂੰ ਮਿਲੀ ਵੱਡੀ ਜ਼ਿੰਮੇਦਾਰੀ, ਬਣੇ PM ਮੋਦੀ ਦੇ ਸਲਾਹਕਾਰ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News