ਔਰਤ ਨੂੰ ਨਗਨ ਕਰ ਕੇ ਘੁੰਮਾਉਣ ਦਾ ਮਾਮਲਾ : ਜਾਂਚ ਲਈ SIT ਦਾ ਗਠਨ

Saturday, Sep 02, 2023 - 06:23 PM (IST)

ਔਰਤ ਨੂੰ ਨਗਨ ਕਰ ਕੇ ਘੁੰਮਾਉਣ ਦਾ ਮਾਮਲਾ : ਜਾਂਚ ਲਈ SIT ਦਾ ਗਠਨ

ਜੈਪੁਰ (ਭਾਸ਼ਾ)- ਰਾਜਸਥਾਨ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਇਕ ਪਿੰਡ ਵਿਚ 21 ਸਾਲਾ ਕਬਾਇਲੀ ਔਰਤ ਦੇ ਕੱਪੜੇ ਉਤਾਰਨ ਤੇ ਨਗਨ ਕਰ ਕੇ ਘੁੰਮਾਉਣ ਦੇ ਦੋਸ਼ ਹੇਠ ਪੁਲਸ ਨੇ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ 4 ਹੋਰਨਾਂ ਨੂੰ ਹਿਰਾਸਤ ਵਿਚ ਲਿਆ ਹੈ। ਇਕ ਪੁਲਸ ਅਧਿਕਾਰੀ ਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ। ਕੈਮਰੇ ’ਚ ਕੈਦ ਹੋਈ ਇਸ ਘਟਨਾ ਦੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੇਤਾਵਾਂ ਵਲੋਂ ਆਲੋਚਨਾ ਕੀਤੀ ਗਈ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਭੀਲਵਾੜਾ ਤੋਂ ਪ੍ਰਤਾਪਗੜ੍ਹ ਦੇ ਧਾਰਿਆਵਾੜ ਜਾਣਗੇ ਅਤੇ ਪੀੜਤ ਔਰਤ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਮਿਲੇ।

ਇਹ ਵੀ ਪੜ੍ਹੋ : ਗੁਆਂਢੀ ਸੂਬੇ 'ਚ ਵਾਪਰੀ ਸ਼ਰਮਨਾਕ ਘਟਨਾ! ਮੁਟਿਆਰ ਨੂੰ ਨਗਨ ਕਰ ਕੇ ਪਿੰਡ 'ਚ ਘੁੰਮਾਇਆ, ਵੀਡੀਓ ਵਾਇਰਲ

ਪ੍ਰਤਾਪਗੜ੍ਹ ਦੇ ਧਾਰਿਆਵਾੜ ਥਾਣਾ ਖੇਤਰ ਅਧੀਨ ਪੈਂਦੇ ਇਕ ਪਿੰਡ ਵਿਚ ਇਕ ਔਰਤ ਦੇ ਕੱਪੜੇ ਉਤਾਰਨ ਦੇ ਮਾਮਲੇ ਦੀ ਜਾਂਚ ਲਈ ਵਧੀਕ ਪੁਲਸ ਡਾਇਰੈਕਟਰ ਜਨਰਲ (ਅਪਰਾਧ) ਦਿਨੇਸ਼ ਦੀ ਅਗਵਾਈ ਵਿਚ ਪੰਜ ਮੈਂਬਰੀ ਐੱਸ.ਆਈ.ਟੀ. (ਵਿਸ਼ੇਸ਼ ਜਾਂਚ ਟੀਮ) ਦਾ ਗਠਨ ਕੀਤਾ ਗਿਆ ਹੈ। ਇਸ ਵਿਚ ਐਡੀਸ਼ਨਲ ਪੁਲਸ ਸੁਪਰਡੈਂਟ ਪ੍ਰਤਾਪਗੜ੍ਹ ਰਿਸ਼ੀਕੇਸ਼ ਮੀਨਾ, ਸੀ.ਓ. ਧਾਰਿਆਵਾੜ ਧਨਫੂਲ ਮੀਨਾ, ਸੀ. ਓ. ਮਾਵਲੀ ਉਦੈਪੁਰ ਕੈਲਾਸ਼ ਕੁੰਵਰ, ਧਾਰਿਆਵਾੜ ਦੇ ਪੁਲਸ ਅਧਿਕਾਰੀ ਪਿਸ਼ਾਵਰ ਖਾਨ ਅਤੇ ਮਹਿਲਾ ਕਾਂਸਟੇਬਲ ਸਾਈਬਰ ਪੁਲਸ ਸਟੇਸ਼ਨ ਪ੍ਰਤਾਪਗੜ੍ਹ ਪੂਜਾ ਸ਼ਾਮਲ ਸਨ। ਪੁਲਸ ਦੇ ਡਾਇਰੈਕਟਰ ਜਨਰਲ ਉਮੇਸ਼ ਮਿਸ਼ਰਾ ਨੇ ਕਿਹਾ ਕਿ ਐੱਸ.ਆਈ.ਟੀ. ਘਟਨਾ ਦੇ ਸਾਰੇ ਪੱਖਾਂ ਦੀ ਜਾਂਚ ਕਰੇਗੀ ਅਤੇ ਰਿਪੋਰਟ ਸੂਬਾ ਸਰਕਾਰ ਅਤੇ ਪੁਲਸ ਹੈੱਡਕੁਆਰਟਰ ਨੂੰ ਸੌਂਪੇਗੀ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News