ਫੇਮਾ ਕਾਨੂੰਨ ਦੀ ਉਲੰਘਣਾ ਦਾ ਮਾਮਲਾ, ED ਨੇ ਜਾਰੀ ਕੀਤਾ ਮਹੂਆ ਮੋਇਤਰਾ ਨੂੰ ਸੰਮਨ

Friday, Feb 16, 2024 - 11:12 AM (IST)

ਫੇਮਾ ਕਾਨੂੰਨ ਦੀ ਉਲੰਘਣਾ ਦਾ ਮਾਮਲਾ, ED ਨੇ ਜਾਰੀ ਕੀਤਾ ਮਹੂਆ ਮੋਇਤਰਾ ਨੂੰ ਸੰਮਨ

ਨਵੀਂ ਦਿੱਲੀ- ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਤ੍ਰਿਣਮੂਲ ਕਾਂਗਰਸ ਦੀ ਨੇਤਾ ਅਤੇ ਸਾਬਕਾ ਲੋਕ ਸਭਾ ਮੈਂਬਰ ਮਹੂਆ ਮੋਇਤਰਾ (49) ਨੂੰ ਫੇਮਾ ਐਕਟ ਦੀ ਕਥਿਤ ਉਲੰਘਣਾ ਦੇ ਇਕ ਮਾਮਲੇ ਵਿਚ ਸੰਮਨ ਜਾਰੀ ਕਰ ਕੇ 19 ਫਰਵਰੀ ਨੂੰ ਪੇਸ਼ ਹੋਣ ਲਈ ਕਿਹਾ ਹੈ। ਮਹੂਆ ਦੇ ਖ਼ਿਲਾਫ਼ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਵੀ ਜਾਂਚ ਕਰ ਰਹੀ ਹੈ। ਉਹ ਲੋਕਪਾਲ ਵੱਲੋਂ ਮਾਮਲਾ ਭੇਜੇ ਜਾਣ ’ਤੇ ਮੋਇਤਰਾ ਦੇ ਖਿਲਾਫ ਦੋਸ਼ਾਂ ਦੀ ਮੁੱਢਲੀ ਜਾਂਚ ਕਰ ਰਹੀ ਹੈ।
ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਮਹੂਆ ਮੋਇਤਰਾ ’ਤੇ ਤੋਹਫ਼ਿਆਂ ਦੇ ਬਦਲੇ ਕਾਰੋਬਾਰੀ ਦਰਸ਼ਨ ਹੀਰਾਨੰਦਾਨੀ ਦੇ ਕਹਿਣ ’ਤੇ ਅਡਾਨੀ ਸਮੂਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਣ ਲਈ ਲੋਕ ਸਭਾ ’ਚ ਸਵਾਲ ਪੁੱਛਣ ਦਾ ਦੋਸ਼ ਲਾਇਆ ਸੀ। ਇਸ ਦਰਮਿਆਨ ਮਹੂਆ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਸੀ. ਬੀ. ਆਈ. ਦੀ ਪ੍ਰਸ਼ਨਾਵਲੀ ’ਤੇ ਆਪਣਾ ਜਵਾਬ ਭੇਜ ਦਿੱਤਾ ਹੈ।


author

Aarti dhillon

Content Editor

Related News