'ਆਪ' ਕੌਂਸਲਰ ਤਾਹਿਰ ਹੁਸੈਨ ਖਿਲਾਫ ਹੱਤਿਆ ਤੇ ਹਿੰਸਾ ਭੜਕਾਉਣ ਦਾ ਕੇਸ ਦਰਜ

02/27/2020 9:44:09 PM

ਨਵੀਂ ਦਿੱਲੀ— ਦਿੱਲੀ ਹਿੰਸਾ 'ਚ ਆਮ ਆਦਮੀ ਪਾਰਟੀ (ਆਪ) ਦੇ ਕੌਂਸਲਰ ਤਾਹਿਰ ਹੁਸੈਨ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ। ਵੀਰਵਾਰ ਨੂੰ ਤਾਹਿਰ ਹੁਸੈਨ ਖਿਲਾਫ ਹੱਤਿਆ ਤੇ ਹਿੰਸਾ ਭੜਕਾਉਣ ਦਾ ਕੇਸ ਦਰਜ ਕੀਤਾ ਗਿਆ ਹੈ। ਕੇਸ ਦਿਆਲਪੁਰ ਥਾਣੇ 'ਚ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਦਿੱਲੀ ਪੁਲਸ ਨੇ ਵੱਡੀ ਕਾਰਵਾਈ ਕਰਦੇ ਹੋਏ ਤਾਹਿਰ ਹੁਸੈਨ ਦੇ ਖਜੂਰੀ ਇਲਾਕੇ 'ਚ ਘਰ ਨੂੰ ਸੀਲ ਕਰ ਦਿੱਤਾ ਹੈ। ਤਾਹਿਰ ਹੁਸੈਨ ਦੇ ਘਰ ਦੀ ਛੱਤ ਤੋਂ ਪੱਥਰ, ਗੁਲੇਲ ਤੇ ਪੈਟਰੋਲ ਬੰਬ ਮਿਲੇ ਸਨ।

PunjabKesari

ਦੱਸਣਯੋਗ ਹੈ ਕਿ ਆਈ.ਬੀ. ਦੇ ਕਰਮਚਾਰੀ ਅੰਕਿਤ ਸ਼ਰਮਾ (26) ਦੇ ਪਰਿਵਾਰ ਨੇ ਹੁਸੈਨ 'ਤੇ ਕਤਲ ਦਾ ਦੋਸ਼ ਲਗਾਇਆ ਹੈ। ਸ਼ਰਮਾ ਮੰਗਲਵਾਰ ਨੂੰ ਲਾਪਤਾ ਹੋ ਗਏ ਸਨ। ਬੁੱਧਵਾਰ ਨੂੰ ਅੰਕਿਤ ਸ਼ਰਮਾ ਦੀ ਲਾਸ਼ ਉੱਤਰ-ਪੂਰਬੀ ਦਿੱਲੀ ਦੇ ਦੰਗਾ ਪ੍ਰਭਾਵਿਤ ਚਾਂਦਬਾਗ ਇਲਾਕੇ 'ਚ ਉਨ੍ਹਾਂ ਦੇ ਘਰ ਦੇ ਨੇੜੇ ਇਕ ਨਾਲੇ 'ਚੋਂ ਮਿਲੀ ਸੀ। ਸ਼ਰਮਾ ਦੇ ਪਰਿਵਾਰ ਵਾਲਿਆਂ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਕਤਲ ਪਿੱਛੇ ਸਥਾਨਕ ਕੌਂਸਲਰ ਤੇ ਉਸ ਦੇ ਸਾਥੀਆਂ ਦਾ ਹੱਥ ਹੈ। ਹੁਸੈਨ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਹੈ।

PunjabKesari

ਹੁਸੈਨ ਨੇ ਕਿਹਾ ਕਿ ਘਟਨਾ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਸ ਨੇ ਕਿਹਾ ਕਿ ''ਮੈਨੂੰ ਨਿਸ਼ਾਨਾ ਬਣਾਉਣਾ ਗਲਤ ਹੈ। ਇਸ ਘਟਨਾ ਨਾਲ ਮੇਰਾ ਤੇ ਮੇਰੇ ਪਰਿਵਾਰ ਦਾ ਕੋਈ ਲੈਣਾ ਦੇਣਾ ਨਹੀਂ ਹੈ।'' ਉਸਨੇ ਭੜਕਾਉ ਭਾਸ਼ਣ ਦੇਣ ਵਾਲੇ ਭਾਜਪਾ ਨੇਤਾਵਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਹੁਸੈਨ ਨੇ ਇਹ ਟਿੱਪਣੀਆਂ 'ਆਪ' ਦੇ ਸੋਸ਼ਲ ਮੀਡੀਆ 'ਤੇ ਮੁੱਖੀ ਅੰਕਿਤ ਲਾਲ ਵਲੋਂ ਸਾਂਝੇ ਕੀਤੇ ਇਕ ਵੀਡੀਓ 'ਚ ਕੀਤੀਆਂ। 'ਆਪ' ਆਗੂ ਸੰਜੇ ਸਿੰਘ ਨੇ ਕਿਹਾ ਕਿ ਪਾਰਟੀ ਦਾ ਪੱਖ ਸਪਸ਼ਟ ਹੈ ਕਿ ਹਿੰਸਾ ਭੜਕਾਉਣ 'ਚ ਸ਼ਾਮਲ ਹਰ ਕਿਸੇ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਹੁਸੈਨ ਨੇ ਇਸ ਮਾਮਲੇ 'ਤੇ ਆਪਣਾ ਬਿਆਨ ਦਿੱਤਾ ਹੈ।

PunjabKesari


KamalJeet Singh

Content Editor

Related News