ਸਾਵਧਾਨ! ਇਹ ਚੀਜ਼ਾਂ ਕੋਰੋਨਾਵਾਇਰਸ ਦੇ ਖਤਰੇ ਨੂੰ ਕਰਦੀਆਂ ਨੇ ਦੁੱਗਣਾ

03/25/2020 4:55:18 PM

ਨਵੀਂ ਦਿੱਲੀ/ਵਾਸ਼ਿੰਗਟਨ- ਕੋਰੋਨਾਵਾਇਰਸ ਪੂਰੀ ਦੁਨੀਆ ਵਿਚ ਹੁਣ ਤੱਕ 4 ਲੱਖ ਤੋਂ ਵਧੇਰੇ ਲੋਕਾਂ ਨੂੰ ਇਨਫੈਕਟਡ ਕਰ ਚੁੱਕਾ ਹੈ। ਇਸੇ ਵਿਚਾਲੇ ਸੈਂਟਰਸ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਰੀਰ ਦੀ ਸਫਾਈ ਨਾ ਰੱਖਣ ਵਾਲਿਆਂ ਤੇ ਲੰਬੇ ਨਹੂੰ ਰੱਖਣ ਵਾਲਿਆਂ ਵਿਚ ਇਸ ਵਾਇਰਰਸ ਦਾ ਖਤਰਾ ਵਧੇਰੇ ਹੋ ਜਾਂਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਆਖਿਰ ਸੀਡੀਸੀ ਨੇ ਅਜਿਹਾ ਕਿਉਂ ਮੰਨਿਆ ਹੈ।

PunjabKesari
ਸੀਡੀਸੀ ਦੇ ਮੁਤਾਬਕ ਕੋਰੋਨਾਵਾਇਰਸ ਤੋਂ ਬਚਣ ਲਈ ਹਾਈਜੀਨ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਬਾਹਰ ਨਿਕਲਦੇ ਵੇਲੇ ਮੂੰਹ 'ਤੇ ਮਾਸਕ ਪਾਉਣਾ ਬਹੁਤ ਜ਼ਰੂਰੀ ਹੈ ਤੇ ਕਿਸੇ ਵੀ ਚੀਜ਼ ਨੂੰ ਛੋਹਣ ਤੋਂ ਤੁਰੰਤ ਬਾਅਦ ਹੱਥ ਧੋਣੇ ਚਾਹੀਦੇ ਹਨ। ਅੱਜਕੱਲ ਔਰਤਾਂ ਵਿਚ ਲੰਬੇਂ ਨਹੂੰ ਰੱਖਣ ਦਾ ਕ੍ਰੇਜ਼ ਹੈ ਪਰ ਕੀ ਤੁਸੀਂ ਜਾਣਦੇ ਹੋ ਕੇ ਤੁਹਾਡੀ ਸਟਾਈਲਿਸ਼ ਲੁੱਕ ਤੁਹਾਡੀ ਜਾਨ ਨੂੰ ਖਤਰੇ ਵਿਚ ਪਾ ਸਕਦੀ ਹੈ।

PunjabKesari
ਸੀਡੀਸੀ ਮੁਤਾਬਕ ਫੇਸ ਮਾਸਕ ਦੀ ਸਹੀ ਤਰੀਕੇ ਨਾਲ ਵਰਤੋਂ ਜ਼ਰੂਰੀ ਹੈ। ਅੰਜਾਨੇ ਵਿਚ ਹੋ ਰਹੀ ਕਿਸੇ ਵੀ ਲਾਪਰਵਾਹੀ ਕਾਰਨ ਇਨਸਾਨ ਕੋਰੋਨਾਵਾਇਰਸ ਦੇ ਸੰਪਰਕ ਵਿਚ ਵੀ ਆ ਸਕਦਾ ਹੈ। ਸੀਡੀਸੀ ਵਲੋਂ ਇਸ ਲਈ ਇਕ ਤਸਵੀਰ ਵੀ ਜਾਰੀ ਕੀਤੀ ਗਈ ਹੈ। ਨਿਊਯਾਰਕ ਯੂਨੀਵਰਸਿਟੀ ਦੇ ਲੈਂਗੋਨ ਮੈਡੀਕਲ ਸੈਂਟਰ ਵਿਚ ਐਲਰਜੀ ਤੇ ਇਨਫੈਕਸ਼ਨ ਸਪੈਸ਼ਲਿਸਟ ਪੂਰਵੀ ਪਾਰਿਖ ਨੇ ਕੁਝ ਸਮਾਂ ਪਹਿਲਾਂ ਦੱਸਿਆ ਸੀ ਕਿ ਇਨਸਾਨ ਦੇ ਨਹੂੰ ਉਸ ਦੇ ਲਈ ਖਤਰਨਾਕ ਹੋ ਸਕਦੇ ਹਨ। ਪੂਰਵੀ ਪਾਰਿਖ ਦਾ ਕਹਿਣਾ ਹੈ ਕਿ ਕੁਝ ਲੋਕ ਆਪਣੀਆਂ ਖਰਾਬ ਆਦਤਾਂ ਦੇ ਕਾਰਨ ਨੂੰ ਦਾਵਤ ਦੇ ਸਕਦੇ ਹਨ। ਪੂਰਵੀ ਨੇ ਇਹ ਕਹਿੰਦਿਆਂ ਉਹਨਾਂ ਲੋਕਾਂ ਵੱਲ ਇਸ਼ਾਰਾ ਕੀਤਾ ਜਿਹਨਾਂ ਨੂੰ ਨਹੂੰ ਚੱਬਣ ਦੀ ਆਦਤ ਹੈ।

PunjabKesari
ਪੂਰਵੀ ਨੇ ਦੱਸਿਆ ਸੀ ਕਿ ਸਾਡੇ ਨਹੂੰਆਂ ਦੇ ਵਿਚਾਲੇ ਬੈਕਟੀਰੀਆ ਵਾਇਰਸ, ਮੈਲ ਜਾਂ ਕਚਰਾ ਬੜੀ ਆਸਾਨੀ ਨਾਲ ਜਮਾ ਹੋ ਸਕਦਾ ਹੈ। ਜਦੋਂ ਕੋਈ ਆਪਣੇ ਦੰਦ ਚੱਬਦਾ ਹੈ ਤਾਂ ਇਹ ਸਾਰੀਆਂ ਚੀਜ਼ਾਂ ਉਸ ਦੇ ਸਰੀਰ ਵਿਚ ਦਾਖਲ ਹੋ ਜਾਂਦੀਆਂ ਹਨ। ਇਸ ਲਈ ਕੋਸ਼ਿਸ਼ ਕਰੋ ਕਿ ਕੋਰੋਨਾਵਾਇਰਸ ਵਿਚ ਲਾਕਡਾਊਨ ਦੌਰਾਨ ਆਪਣਾ ਖਿਆਲ ਰੱਖੋ। ਹਾਈਜੀਨ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਾ ਕਰੋ। ਨਹੂੰਆਂ ਦੀ ਬਾਰੀਕੀ ਨਾਲ ਸਫਾਈ ਰੱਖੋ ਤਾਂ ਕਿ ਇਸ ਦੇ ਕਾਰਨ ਤੁਹਾਡੀ ਜਾਨ ਨੂੰ ਕੋਈ ਖਤਰਾ ਨਾ ਹੋਵੇ।

PunjabKesari


Baljit Singh

Content Editor

Related News