ਸ਼ੁਭੇਂਦੂ ਅਧਿਕਾਰੀ ਦੇ PA ਕਤਲ ਕੇਸ ''ਚ ਵੱਡਾ ਖੁਲਾਸਾ! OLX ''ਤੇ ਵਿਕਣ ਲਈ ਪਾਈ ਸੀ ਵਾਰਦਾਤ ''ਚ ਵਰਤੀ ਕਾਰ
Saturday, May 09, 2026 - 04:18 PM (IST)
ਕੋਲਕਾਤਾ: ਪੱਛਮੀ ਬੰਗਾਲ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਸ਼ੁਭੇਂਦੂ ਅਧਿਕਾਰੀ ਦੇ ਨਿੱਜੀ ਸਕੱਤਰ (PA) ਚੰਦਰਨਾਥ ਰਥ ਦੇ ਕਤਲ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਦੇ ਹੱਥ ਇੱਕ ਅਹਿਮ ਸੁਰਾਗ ਲੱਗਾ ਹੈ। ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਜਿਸ ਕਾਰ ਦੀ ਵਰਤੋਂ ਚੰਦਰਨਾਥ ਰਥ ਨੂੰ ਰੋਕਣ ਅਤੇ ਉਨ੍ਹਾਂ ਦੇ ਕਤਲ ਦੀ ਸਾਜ਼ਿਸ਼ ਵਿੱਚ ਕੀਤੀ ਗਈ ਸੀ, ਉਹ ਆਨਲਾਈਨ ਖਰੀਦ-ਵੇਚ ਵਾਲੇ ਪਲੇਟਫਾਰਮ 'OLX' 'ਤੇ ਵਿਕਰੀ ਲਈ ਸੂਚੀਬੱਧ ਕੀਤੀ ਗਈ ਸੀ।
ਸਿਲੀਗੁੜੀ ਦੇ ਵਿਅਕਤੀ ਦੇ ਨਾਂ 'ਤੇ ਸੀ ਰਜਿਸਟ੍ਰੇਸ਼ਨ
ਪੁਲਸ ਸੂਤਰਾਂ ਅਨੁਸਾਰ, ਇਹ ਕਾਰ ਸਿਲੀਗੁੜੀ ਦੇ ਰਹਿਣ ਵਾਲੇ ਜੇਮਸ ਵਿਲੀਅਮਜ਼ ਦੇ ਨਾਂ 'ਤੇ ਰਜਿਸਟਰਡ ਸੀ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਸ ਕਾਰ ਨੂੰ ਖਰੀਦਣ ਲਈ ਚਾਰ ਵੱਖ-ਵੱਖ ਲੋਕਾਂ ਨੇ ਪੁੱਛਗਿੱਛ (ਕੁਏਰੀ) ਕੀਤੀ ਸੀ, ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। SIT ਨੇ ਉੱਤਰ ਪ੍ਰਦੇਸ਼ ਦੇ ਉਸ ਸੰਭਾਵੀ ਖਰੀਦਦਾਰ ਤੋਂ ਪੁੱਛਗਿੱਛ ਵੀ ਕੀਤੀ ਹੈ, ਪਰ ਮੁੱਢਲੀ ਜਾਂਚ 'ਚ ਉਸ ਦਾ ਕਤਲ ਕੇਸ ਨਾਲ ਕੋਈ ਸਿੱਧਾ ਸਬੰਧ ਸਾਹਮਣੇ ਨਹੀਂ ਆਇਆ ਹੈ।
ਸੰਗਠਿਤ ਸਾਜ਼ਿਸ਼ ਦਾ ਸ਼ੱਕ
SIT ਦਾ ਮੰਨਣਾ ਹੈ ਕਿ ਆਨਲਾਈਨ ਪਲੇਟਫਾਰਮ ਰਾਹੀਂ ਗੱਡੀ ਦੀ ਖਰੀਦੋ-ਫਰੋਖਤ ਨੇ ਇਸ ਮਾਮਲੇ ਨੂੰ ਗੁੰਝਲਦਾਰ ਬਣਾ ਦਿੱਤਾ ਹੈ, ਕਿਉਂਕਿ ਇਸ ਨਾਲ ਗੱਡੀ ਦੇ ਅਸਲ ਉਪਭੋਗਤਾ ਦੀ ਜਾਣਕਾਰੀ ਜੁਟਾਉਣੀ ਚੁਣੌਤੀਪੂਰਨ ਹੋ ਜਾਂਦੀ ਹੈ। ਜਾਂਚ ਅਧਿਕਾਰੀ ਹੁਣ ਇਸ ਪਹਿਲੂ ਦੀ ਜਾਂਚ ਕਰ ਰਹੇ ਹਨ ਕਿ ਕੀ ਇਹ ਕਾਰ ਜਾਣਬੁੱਝ ਕੇ ਕਿਸੇ ਸਾਜ਼ਿਸ਼ ਦੇ ਤਹਿਤ ਖਰੀਦੀ ਗਈ ਸੀ ਜਾਂ ਇਹ ਸਿਰਫ ਇੱਕ ਇਤਫ਼ਾਕ ਸੀ।
SIT ਨੇ ਹੁਣ ਕਾਰ ਦੇ ਪੁਰਾਣੇ ਮਾਲਕਾਂ, OLX ਲਿਸਟਿੰਗ ਨਾਲ ਜੁੜੇ ਖਾਤਿਆਂ ਅਤੇ ਹੋਰ ਸੰਭਾਵੀ ਖਰੀਦਦਾਰਾਂ ਦੇ ਵੇਰਵਿਆਂ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ ਇਸ ਘਟਨਾ ਦੇ ਪਿੱਛੇ ਇੱਕ ਸੰਗਠਿਤ ਸਾਜ਼ਿਸ਼ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਦੂਜੇ ਪਾਸੇ, ਸ਼ੁਭੇਂਦੂ ਅਧਿਕਾਰੀ ਨੇ ਵੀ ਇਸ ਕਤਲ ਨੂੰ ਲੈ ਕੇ ਸਿਆਸੀ ਦੋਸ਼ ਲਗਾਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
