ਕਾਰ-ਟਿੱਪਰ ਦੀ ਜ਼ਬਰਦਸਤ ਟੱਕਰ ''ਚ 1 ਦੀ ਮੌਤ, 2 ਗੰਭੀਰ ਜ਼ਖਮੀ

Friday, Aug 11, 2017 - 01:19 PM (IST)

ਕਾਰ-ਟਿੱਪਰ ਦੀ ਜ਼ਬਰਦਸਤ ਟੱਕਰ ''ਚ 1 ਦੀ ਮੌਤ, 2 ਗੰਭੀਰ ਜ਼ਖਮੀ

ਸੁੰਦਰਬਨੀ— ਜੰਮੂ ਦੇ ਸੁੰਦਰਬਨੀ 'ਚ ਇਕ ਕਾਰ ਦੀ ਸੜਕ 'ਤੇ ਖੜ੍ਹੇ ਟਿੱਪਰ ਨਾਲ ਸਿੱਧੀ ਭਿਆਨਕ ਟੱਕਰ ਹੋਈ। ਦੱਸਣਾ ਚਾਹੁੰਦੇ ਹਾਂ ਕਿ ਇਸ ਹਾਦਸੇ 'ਚ ਕਾਰ ਸਵਾਰ ਚਾਲਕ ਦੀ ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ 2 ਦੀ ਹੋਰ ਹਾਲਤ ਗੰਭੀਰ ਬਣੀ ਹੈ। ਜ਼ਖਮੀਆਂ ਨੂੰ ਸੁੰਦਰਬਨੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਕਾਰ ਸਵਾਰ ਲੱਮਨ ਨਿਵਾਸੀ ਕੌਸ਼ਲ ਕੁਮਾਰ ਆਪਣੇ ਦੇਵਕ ਰਿਸ਼ਤੇਦਾਰੀ 'ਚ ਮਿਲਣ ਗਿਆ ਸੀ ਅਤੇ ਵਾਪਸੀ ਸਮੇਂ ਉਹ ਦੇਵਕ ਛੱਡ ਕੇ ਸੁੰਦਰਬਨੀ ਵੱਲ ਆਉਂਦੇ ਸਮੇਂ ਹਾਦਸੇ ਦਾ ਸ਼ਿਕਾਰ ਹੋਏ। ਹਾਦਸੇ ਤੋਂ ਬਾਅਦ ਮੌਕੇ 'ਤੇ ਥਾਣਾ ਇੰਚਾਰਜ ਸੁੰਦਰਬਾਨੀ ਪ੍ਰਦੀਪ ਗੁਪਤਾ ਨੇ ਜ਼ਖਮੀਆਂ ਨੂੰ ਹਸਪਤਾਲ 'ਚ ਪਹੁੰਚਾਇਆ। ਜਿੱਥੇ ਡਾਕਟਰਾਂ ਵੱਲੋਂ ਕੌਸ਼ਲ ਦੀ ਪਤਨੀ ਨੂੰ ਮ੍ਰਿਤਕ ਘੋਸ਼ਿਤ ਕੀਤਾ। ਕਾਰ ਚਾਲਕ ਕੌਸ਼ਲ ਅਤੇ ਉਸ ਦੇ ਬੇਟੇ ਯੋਗੇਸ਼ ਕੁਮਾਰ (14) ਦੀ ਨਾਜੁਕ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਜੰਮੂ ਦੇ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਹੈ। ਮ੍ਰਿਤਕ ਮੰਜੂ ਦੇਵੀ ਦੀ ਲਾਸ਼ ਡਾਕਟਰਾਂ ਵੱਲੋਂ ਪੋਸਟਮਾਰਟਮ ਕਰਨ ਤੋਂ ਬਾਅਦ ਘਰਦਿਆਂ ਹਵਾਲਿਆ ਕਰ ਦਿੱਤੀ ਗਈ ਹੈ।


Related News