ਕਾਰ ਨਦੀ ''ਚ ਡਿੱਗਣ ਨਾਲ 2 ਦੋਸਤਾਂ ਦੀ ਮੌ.ਤ, ਇਕ ਜ਼ਖ਼ਮੀ

Sunday, Nov 03, 2024 - 05:11 PM (IST)

ਕਾਰ ਨਦੀ ''ਚ ਡਿੱਗਣ ਨਾਲ 2 ਦੋਸਤਾਂ ਦੀ ਮੌ.ਤ, ਇਕ ਜ਼ਖ਼ਮੀ

ਜੈਪੁਰ (ਭਾਸ਼ਾ)- ਕਾਰ ਨਦੀ 'ਚ ਡਿੱਗਣ ਨਾਲ 2 ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਰਾਜਸਥਾਨ ਦੇ ਬਾਂਸਵਾੜਾ ਜ਼ਿਲ੍ਹੇ 'ਚ ਵਾਪਰਿਆ। ਸਦਰ ਥਾਣੇ ਦੇ ਸਬ ਇੰਸਪੈਕਟਰ ਰਾਮਲਾਲ ਨੇ ਦੱਸਿਆ ਕਿ ਹਾਦਸਾ ਸ਼ਨੀਵਾਰ ਦੇਰ ਰਾਤ ਉਦੇਪੁਰ-ਬਾਂਸਵਾੜਾ ਰਾਜ ਹਾਈਵੇਅ 'ਤੇ ਚਿੜੀਆ ਵਾਸਾ ਪਿੰਡ ਕੋਲ ਹੋਇਆ। ਉਨ੍ਹਾਂ ਅਨੁਸਾਰ ਤਿੰਨ ਦੋਸਤ ਬਾਂਸਵਾੜਾ ਤੋਂ ਸਾਬਲਾ ਸਥਿਤ ਆਪਣੇ ਘਰ ਜਾ ਰਹੇ ਸਨ ਅਤੇ ਰਸਤੇ 'ਚ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਪੁਲ ਤੋਂ ਹੇਠਾਂ ਨਦੀ 'ਚ ਡਿੱਗ ਗਈ।

ਮ੍ਰਿਤਕਾਂ ਦੀ ਪਛਾਣ ਮਊਰ ਟੇਲਰ (29) ਅਤੇ ਰਾਜੇਸ਼ ਕਲਾਲ (30) ਵਜੋਂ ਹੋਈ ਹੈ। ਹਾਦਸੇ ਤੋਂ ਬਾਅਦ ਸਥਾਨਕ ਲੋਕ ਮੌਕੇ 'ਤੇ ਇਕੱਠੇ ਹੋ ਗਏ। ਸੂਚਨਾ ਮਿਲਣ 'ਤੇ ਸਦਰ ਥਾਣਾ ਅਧਿਕਾਰੀ ਬੁਧਰਾਮ ਬਿਸ਼ਨੋਈ ਟੀਮ ਨਾਲ ਮੌਕੇ 'ਤੇ ਪਹੁੰਚੇ। ਉਹ ਖ਼ੁਦ ਪਾਣੀ 'ਚ ਉਤਰੇ ਅਤੇ ਕਾਰ ਸਵਾਰ ਨੌਜਵਾਨਾਂ ਨੂੰ ਬਾਹਰ ਕੱਢਿਆ। ਪੁਲਸ ਨੇ ਦੱਸਿਆ ਕਿ ਤਿੰਨਾਂ ਨੌਜਵਾਨਾਂ ਦੇ ਸਾਹ ਚੱਲ ਰਹੇ ਸਨ ਅਤੇ ਉਨ੍ਹਾਂ ਨੂੰ ਤੁਰੰਤ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਮਊਰ ਅਤੇ ਰਾਜੇਸ਼ ਦੀ ਮੌਤ ਹੋ ਗਈ। ਈਸ਼ਾਨ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News