ਭਗਵਤ ਕਥਾ ਪੰਡਾਲ ''ਚ ਜਾ ਵੜੀ ਬੇਕਾਬੂ ਕਾਰ, 8 ਸਾਲਾ ਬੱਚੇ ਦੀ ਮੌਤ, 14 ਸ਼ਰਧਾਲੂ ਜ਼ਖ਼ਮੀ
Sunday, Feb 26, 2023 - 04:27 AM (IST)

ਨੈਸ਼ਨਲ ਡੈਸਕ: ਸ਼ਨਿੱਚਰਵਾਰ ਦੇਰ ਰਾਤ ਭਗਵਤ ਕਥਾ ਦੇ ਪੰਡਾਲ ਵਿਚ ਉਸ ਵੇਲੇ ਹਫੜਾ-ਦਫੜੀ ਮੱਚ ਗਈ ਜਦੋਂ ਇਕ ਬੇਕਾਬੂ ਕਾਰ ਪੰਡਾਲ 'ਚ ਆ ਵੜੀ। ਕਾਰ ਨੇ ਵੇਖਦਿਆਂ ਹੀ ਵੇਖਦਿਆਂ ਵੱਡੀ ਗਿਣਤੀ ਵਿਚ ਸੰਗਤਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਘਟਨਾ ਵਿਚ ਇਕ 8 ਸਾਲਾ ਬੱਚੇ ਦੀ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - Breaking News: ਅਫ਼ਗਾਨਿਸਤਾਨ 'ਚ ਤੜਕਸਾਰ ਲੱਗੇ ਭੂਚਾਲ ਦੇ ਝਟਕੇ, 4.3 ਰਹੀ ਤੀਬਰਤਾ
ਘਟਨਾ ਉੱਤਰ ਪ੍ਰਦੇਸ਼ ਦੇ ਸੀਤਾਪੁਰ ਅਧੀਨ ਪੈਦੇ ਮੁਦੀਆ ਪਿੰਡ ਦੀ ਦੱਸੀ ਜਾ ਰਹੀ ਹੈ। ਦੇਰ ਰਾਤ ਨੂੰ ਭਗਵਤ ਕਥਾ ਦੌਰਾਨ ਸੰਗਤਾਂ ਪੰਡਾਲ ਵਿਚ ਹਾਜ਼ਰ ਸਨ। ਇਸ ਦੌਰਾਨ ਸ਼ਰਾਬ ਦੇ ਨਸ਼ੇ ਵਿਚ ਇਕ ਵਿਅਕਤੀ ਵੱਲੋਂ ਗਲਤੀ ਨਾਲ ਗੱਡੀ ਚੱਲ ਗਈ ਤੇ ਉਸ ਨੂੰ ਇਸ ਦਾ ਪਤਾ ਵੀ ਨਹੀਂ ਲੱਗਿਆ। ਵੇਖਦਿਆਂ ਹੀ ਵੇਖਦਿਆਂ ਗੱਡੀ ਨੇ ਕਈ ਸ਼ਰਧਾਲੂਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਘਟਨਾ ਵਿਚ ਇਕ 8 ਸਾਲਾ ਬੱਚੇ ਦੀ ਦਰਦਨਾਕ ਮੌਤ ਹੋ ਗਈ ਜਦਕਿ 14 ਸ਼ਰਧਾਲੂਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ।
ਇਹ ਖ਼ਬਰ ਵੀ ਪੜ੍ਹੋ - ਦੋਸਤੀ 'ਤੇ ਭਾਰਾ ਪਿਆ ਪਿਆਰ, ਹੈਵਾਨੀਅਤ ਨਾਲ ਵੱਢਿਆ ਦੋਸਤ ਦਾ ਸਿਰ, Private Part ਤੇ ਫਿਰ...
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਅਡੀਸ਼ਨਲ ਐੱਸ.ਪੀ. ਨੇ ਦੱਸਿਆ ਕਿ ਕਾਰ ਚਾਲਕ ਸ਼ਰਾਬ ਦੇ ਨਸ਼ੇ ਵਿਚ ਸੀ। ਉਸ ਕੋਲੋਂ ਗ਼ਲਤੀ ਨਾਲ ਗੱਡੀ ਚੱਲ ਗਈ ਤੇ ਉਸ ਨੂੰ ਇਸ ਦਾ ਪਤਾ ਨਹੀਂ ਲੱਗਿਆ। ਕਾਰ ਚਾਲਕ ਦੀ ਪਛਾਣ ਰਜਨੀਸ਼ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਘਟਨਾ ਵਿਚ ਇਕ 8 ਸਾਲਾ ਬੱਚੇ ਦੀ ਮੌਤ ਹੋ ਗਈ ਜਦਕਿ 14 ਲੋਕ ਜ਼ਖ਼ਮੀ ਹੋ ਗਏ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।