ਗੁਜਰਾਤ : ਕਾਰ ''ਚੋਂ ਡੇਢ ਕਰੋੜ ਦੀ ਚਰਸ ਬਰਾਮਦ, 2 ਗ੍ਰਿਫਤਾਰ
Sunday, Mar 03, 2019 - 04:18 PM (IST)

ਮੋਡਾਸਾ— ਗੁਜਰਾਤ ਦੇ ਅਰਾਵੱਲ ਜ਼ਿਲੇ 'ਚ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਟੀਮ ਨੇ ਐਤਵਾਰ ਨੂੰ ਇਕ ਕਾਰ ਤੋਂ ਲਗਭਗ ਡੇਢ ਕਰੋੜ ਰੁਪਏ ਦੀ 12 ਕਿਲੋ ਚਰਸ ਬਰਾਮਦ ਕੀਤੀ ਹੈ। ਇਸ ਸਿਲਸਿਲੇ 'ਚ 2 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਬਿਊਰੋ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਸ਼ਾਮਲਾਜੀ ਨੇੜੇ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਇਸ ਦੀ ਡਿੱਕੀ 'ਚੋਂ ਇਹ ਚਰਸ ਮਿਲੀ। ਕਾਰ ਸਵਾਰ ਜਾਹਿਦ ਅਤੇ ਮੁਸ਼ਤਾਕ ਨਾਂ ਦੇ 2 ਨੌਜਵਾਨਾਂ ਨੂੰ ਫੜ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ।