ਉੱਤਰ ਪ੍ਰਦੇਸ਼ : ਕੇਦਾਰਨਾਥ ਦਰਸ਼ਨ ਲਈ ਜਾ ਰਹੀ ਕਾਰ ਹੋਈ ਹਾਦਸੇ ਦਾ ਸ਼ਿਕਾਰ, 5 ਦੀ ਮੌਤ

Tuesday, May 24, 2022 - 10:25 AM (IST)

ਉੱਤਰ ਪ੍ਰਦੇਸ਼ : ਕੇਦਾਰਨਾਥ ਦਰਸ਼ਨ ਲਈ ਜਾ ਰਹੀ ਕਾਰ ਹੋਈ ਹਾਦਸੇ ਦਾ ਸ਼ਿਕਾਰ, 5 ਦੀ ਮੌਤ

ਬੁਲੰਦਸ਼ਹਿਰ (ਵਾਰਤਾ)- ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ 'ਚ ਬਦਰੀਨਾਥ ਅਤੇ ਕੇਦਾਰਨਾਥ ਧਾਮ ਦੀ ਯਾਤਰਾ 'ਤੇ ਸ਼ਰਧਾਲੂਆਂ ਨੂੰ ਲਿਜਾ ਰਹੀ ਇਕ ਸਕਾਰਪੀਓ ਕਾਰ ਮੰਗਲਵਾਰ ਤੜਕੇ ਹਾਈਵੇ 'ਤੇ ਖੜ੍ਹੇ ਇਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖ਼ਮੀ ਹੋ ਗਏ। ਜ਼ਿਲ੍ਹਾ ਮੈਜਿਸਟ੍ਰੇਟ ਸੀਪੀ ਸਿੰਘ ਨੇ ਦੱਸਿਆ ਕਿ ਸ਼ਰਧਾਲੂਆਂ ਨੂੰ ਲਿਜਾ ਰਹੀ ਸਕਾਰਪੀਓ ਕਾਰ ਸਵੇਰੇ ਕਰੀਬ 4.30 ਵਜੇ ਬੁਲੰਦਸ਼ਹਿਰ ਮੇਰਠ ਹਾਈਵੇਅ 'ਤੇ ਖੜ੍ਹੇ ਇਕ ਟਰੱਕ ਨਾਲ ਟਕਰਾ ਗਈ। ਇਹ ਘਟਨਾ ਹਾਈਵੇਅ ਨੰਬਰ 235 'ਤੇ ਬੁਲੰਦਸ਼ਹਿਰ ਦੇ ਬਰਾਲ ਪਿੰਡ ਨੇੜੇ ਵਾਪਰੀ। ਮ੍ਰਿਤਕਾਂ ਅਤੇ ਜ਼ਖਮੀਆਂ ਵਿਚ ਇਕ ਹੀ ਪਰਿਵਾਰ ਦੇ ਮੈਂਬਰ ਵੀ ਸ਼ਾਮਲ ਹਨ। ਇਸ ਦਰਦਨਾਕ ਹਾਦਸੇ 'ਚ ਇਕ ਔਰਤ ਅਤੇ ਦੋ ਬੱਚਿਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ, ਜਦਕਿ 6 ਹੋਰ ਯਾਤਰੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ 'ਚੋਂ ਤਿੰਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਇਹ ਵੀ ਪੜ੍ਹੋ : ਉੱਤਰਾਖੰਡ : ਪਿਥੌਰਾਗੜ੍ਹ 'ਚ ਕਾਰ ਡੂੰਘੀ ਖਾਈ 'ਚ ਡਿੱਗੀ, SSB ਦੇ 2 ਜਵਾਨਾਂ ਦੀ ਮੌਤ

ਮ੍ਰਿਤਕਾਂ ਦੀ ਪਛਾਣ ਹਾਰਦਿਕ ਮਾਹੋਰ (3) ਅਤੇ ਵੰਸ਼ ਮਹੋਰ (5) ਪੁੱਤਰ ਹਰਿੰਦਰ, ਵਾਸੀ ਦੇਵੀਪੁਰਾ, ਬੁਲੰਦਸ਼ਹਿਰ, ਸ਼ਾਲੂ (21) ਪੁੱਤਰੀ ਉਮੇਸ਼ ਕੁਮਾਰ, ਵਾਸੀ ਦੇਵੀਪੁਰਾ, ਬੁਲੰਦਸ਼ਹਿਰ, ਹਿਮਾਂਸ਼ੂ ਅਗਰਵਾਲ (25) ਪੁੱਤਰ ਨੀਰਜ ਅਗਰਵਾਲ, ਵਾਸੀ ਆਵਾਸ ਵਿਕਾਸ, ਬੁਲੰਦਸ਼ਹਿਰ ਅਤੇ ਸ਼ਿਕੋਹਾਬਾਦ ਵਾਸੀ ਪਾਰਸ (22) ਪੁੱਤਰ ਓਮ ਪ੍ਰਕਾਸ਼ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਹੋਰ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਜ਼ਖ਼ਮੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਭੇਜਿਆ ਗਿਆ ਹੈ। ਗੰਭੀਰ ਜ਼ਖ਼ਮੀਆਂ 'ਚ ਹਰਿੰਦਰ (31) ਪੁੱਤਰ ਰੋਸ਼ਨ ਲਾਲ, ਉਸ ਦੀ ਪਤਨੀ ਰਿੰਕੀ (28) ਅਤੇ ਭੈਣ ਬੇਬੀ (11) ਸ਼ਾਮਲ ਹਨ। ਜ਼ਖ਼ਮੀਆਂ 'ਚ ਮ੍ਰਿਤਕ ਪਾਰਸ ਦੀ ਭੈਣ ਸਿੰਕੀ (27) ਅਤੇ ਦਾਮਿਨੀ (20) ਸ਼ਾਮਲ ਹਨ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਮ੍ਰਿਤਕਾਂ ਦੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਾਦਸੇ ਵਿਚ ਜ਼ਖ਼ਮੀ ਹੋਏ ਵਿਅਕਤੀਆਂ ਦਾ ਢੁੱਕਵਾਂ ਇਲਾਜ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News