ਚੱਲਦੀ ਕਾਰ ''ਚ ਲੱਗੀ ਅੱਗ, ਪਤੀ ਤੇ ਬੱਚਿਆਂ ਸਾਹਮਣੇ ਜਿਉਂਦੀ ਸੜੀ ਔਰਤ

Thursday, Dec 05, 2019 - 06:01 PM (IST)

ਚੱਲਦੀ ਕਾਰ ''ਚ ਲੱਗੀ ਅੱਗ, ਪਤੀ ਤੇ ਬੱਚਿਆਂ ਸਾਹਮਣੇ ਜਿਉਂਦੀ ਸੜੀ ਔਰਤ

ਬੈਂਗਲੁਰੂ— ਕਰਨਾਟਕ ਦੇ ਬੀਦਰ ਜ਼ਿਲੇ 'ਚ ਚੱਲਦੀ ਕਾਰ 'ਚ ਅਚਾਨਕ ਅੱਗ ਲੱਗਣ ਨਾਲ ਪਤੀ ਅਤੇ 2 ਬੱਚਿਆਂ ਦੇ ਸਾਹਮਣੇ ਹੀ ਇਕ ਔਰਤ ਦੀ ਝੁਲਸ ਕੇ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਇਹ ਘਟਨਾ ਉਦੋਂ ਹੋਈ ਜਦੋਂ ਹੈਦਰਾਬਾਦ ਦੀ ਕਲਿਆਣੀ ਗੱਡੀ ਚੱਲਾ ਰਹੀ ਸੀ ਅਤੇ ਉਸ ਦਾ ਪਤੀ ਅਤੇ ਦੋਵੇਂ ਬੇਟੇ ਕਾਰ 'ਚ ਬੈਠੇ ਹੋਏ ਸਨ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਦੀ ਰਾਤ ਇਹ ਪਰਿਵਾਰ ਬੀਦਰ ਜ਼ਿਲੇ ਦੇ ਹੁਮਨਾਬਾਦ 'ਚ ਰੁਕਿਆ ਸੀ ਅਤੇ ਸਵੇਰੇ ਹੈਦਰਾਬਾਦ ਜਾਂਦੇ ਸਮੇਂ ਕਾਰ 'ਚ ਅੱਗ ਲੱਗ ਗਈ।

ਸੀਟ ਬੈਲਟ ਪਾਏ ਹੋਣ ਕਾਰਨ ਫਸੀ ਕਲਿਆਣੀ
ਉਨ੍ਹਾਂ ਨੇ ਦੱਸਿਆ ਕਿ ਪਤੀ ਅਤੇ ਦੋਵੇਂ ਬੇਟੇ ਕਾਰ 'ਚੋਂ ਨਿਕਲ ਗਏ ਪਰ ਸੀਟ ਬੈਲਟ ਪਾਏ ਹੋਣ ਕਾਰਨ ਕਲਿਆਣੀ ਫਸ ਗਈ। ਜਦੋਂ ਤੱਕ ਪਤੀ ਉਸ ਨੂੰ ਬਚਾਉਣ ਲਈ ਆਇਆ, ਉਦੋਂ ਤੱਕ ਕਾਰ ਸਮੇਤ ਕਲਿਆਣੀ ਸੜ ਗਈ। ਅਧਿਕਾਰੀ ਨੇ ਦੱਸਿਆ,''ਸਾਨੂੰ ਸ਼ੱਕ ਹੈ ਕਿ ਸਰਦੀ ਕਾਰਨ ਗੱਡੀ 'ਚ ਹੀਟਰ ਚਲਾਇਆ ਗਿਆ ਸੀ। ਹੋ ਸਕਦਾ ਹੈ, ਇਸ ਨਾਲ ਵਾਹਨ ਬਹੁਤ ਗਰਮ ਹੋ ਗਿਆ ਹੋਵੇ ਅਤੇ ਇਸ ਕਾਰਨ ਹਾਦਸਾ ਹੋਇਆ ਹੋਵੇ।''


author

DIsha

Content Editor

Related News